07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਫ਼ਿਰੋਜ਼ਪੁਰ ਮੰਡਲ ਵਿਚ ਟੈਂਪਰਡ (ਨਕਲੀ) ਟਿਕਟਾਂ ਦੇ ਵਿਰੁੱਧ ਵਿਸ਼ੇਸ਼ ਜਾਂਚ ਮੁਹਿੰਮ ਚਲਾਈ

ਅਜੀਤ ਡੈਸਕ 24-12-2025
ਫ਼ਿਰੋਜ਼ਪੁਰ, 23 ਦਸੰਬਰ (ਰਾਕੇਸ਼ ਚਾਵਲਾ)-ਮੰਡਲ ਰੇਲ ਪ੍ਰਬੰਧਕ ਫ਼ਿਰੋਜ਼ਪੁਰ ਸੰਜੀਵ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਮੰਡਲ ਦੁਆਰਾ 11 ਤੋਂ 22 ਦਸੰਬਰ 2025 ਤੱਕ ਪੂਰੇ ਮੰਡਲ ਵਿਚ ਟੈਂਪਰਡ ਅਤੇ ਨਕਲੀ ਟਿਕਟਾਂ ਦੀ ਰੋਕਥਾਮ ਲਈ ਇਕ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ | ਇਸ ਮੁਹਿੰਮ ਵਿਚ ਮੁੱਖ ਰੇਲਵੇ ਸਟੇਸ਼ਨਾਂ ਦੀਆਂ ਟਿਕਟ ਚੈਕਿੰਗ ਟੀਮਾਂ ਅਤੇ ਸੈਕਸ਼ਨ-ਅਧਾਰਤ ਚੈਕਿੰਗ ਯੂਨਿਟਾਂ ਨੇ ਤਾਲਮੇਲ ਨਾਲ ਵਿਆਪਕ ਜਾਂਚ ਕੀਤੀ | ਇਸ ਮੁਹਿੰਮ ਦੌਰਾਨ ਟਿਕਟਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ, ਜਿਸ ਵਿਚ ਕੋਈ ਵੀ ਟੈਂਪਰਡ ਜਾਂ ਨਕਲੀ ਟਿਕਟ ਨਹੀਂ ਪਾਈ ਗਈ | ਰਿਫੰਡ ਅਤੇ ਰਿਮਬਰਸਮੈਂਟ ਟਿਕਟਾਂ ਦੀ ਜਾਂਚ ਵਿਚ ਵੀ ਸਾਰੀਆਂ ਅਸਲੀ ਪਾਈਆਂ ਗਈਆਂ ਅਤੇ ਕੋਈ ਵੀ ਫ਼ਰਜ਼ੀ ਟਿਕਟ ਨਹੀਂ ਮਿਲੀ | ਮੁਹਿੰਮ ਦੌਰਾਨ ਇਕ ਵੀ ਟੈਂਪਰਡ ਜਾਂ ਨਕਲੀ ਟਿਕਟ ਦੀ ਪੁਸ਼ਟੀ ਨਹੀਂ ਹੋਈ | ਫ਼ਿਰੋਜ਼ਪੁਰ ਮੰਡਲ ਦੇ ਵਪਾਰਕ ਵਿਭਾਗ ਵਲੋਂ ਟਿਕਟਿੰਗ ਪ੍ਰਣਾਲੀ ਨੂੰ ਸੁਰੱਖਿਅਤ, ਪਾਰਦਰਸ਼ੀ ਅਤੇ ਮਾਲੀਆ ਸੁਰੱਖਿਆ ਦੇ ਅਨੁਕੂਲ ਬਣਾਈ ਰੱਖਣ ਲਈ ਲਗਾਤਾਰ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ | ਸਾਰੇ ਟਿਕਟ ਚੈਕਿੰਗ ਕਰਮਚਾਰੀਆਂ ਵਲੋਂ ਹਰੇਕ ਯੂ.ਟੀ.ਐੱਸ ਟਿਕਟ ਦੀ ਐੱਚ.ਐੱਚ.ਟੀ ਐਪ ਰਾਹੀਂ ਵੀ ਡੂੰਘਾਈ ਨਾਲ ਜਾਂਚ ਕੀਤੀ ਗਈ | ਇਹ ਵਿਸ਼ੇਸ਼ ਟਿਕਟ ਜਾਂਚ ਮੁਹਿੰਮ ਮੰਡਲ ਅਧਿਕਾਰੀਆਂ ਦੀ ਨਿਗਰਾਨੀ ਹੇਠ ਚਲਾਈ ਜਾ ਰਹੀ ਹੈ | ਫ਼ਿਰੋਜ਼ਪੁਰ ਮੰਡਲ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਲਈ ਟਿਕਟਾਂ ਕੇਵਲ ਅਧਿਕਾਰਤ ਟਿਕਟ ਕਾਊਾਟਰਾਂ, ਵੈੱਬਸਾਈਟਾਂ, ਯੂ.ਟੀ.ਐੱਸ ਐਪ ਜਾਂ ਆਈ.ਆਰ.ਸੀ.ਟੀ.ਸੀ ਐਪ ਤੋਂ ਹੀ ਪ੍ਰਾਪਤ ਕਰਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਜਾਂ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ |
ਪਿਛਲੀ ਖ਼ਬਰ ਦਿਲ ਦੇ ਰੋਗਾਂ ਅਤੇ ਨਿਊਰੋ ਦਾ ਮੁਫ਼ਤ ਜਾਚ ਕੈਂਪ ਅੱਜ ਅਗਲੀ ਖ਼ਬਰ ਡਲਿਵਰੀ ਦਾ ਕੰਮ ਕਰਦੇ ਲੜਕੇ ਨੂੰ ਅਣਪਛਾਤੇ ਵਿਅਕਤੀਆਂ ਨੇ ਸੱਟਾਂ ਮਾਰ ਕੇ ਕੀਤਾ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।