07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਪੰਜਾਬ ਰਾਜ ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਸਰਬਸੰਮਤੀ ਨਾਲ ਚੋਣ <br/>

ਅਜੀਤ ਡੈਸਕ 24-12-2025
ਫ਼ਿਰੋਜ਼ਪੁਰ, 23 ਦਸੰਬਰ (ਗੁਰਿੰਦਰ ਸਿੰਘ)-ਪੰਜਾਬ ਰਾਜ ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਦੇ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਚੋਣ ਦੀਪਾਂਜਲੀ ਭੱਟੀ ਮੁਕਤਸਰ ਅਤੇ ਮਹਿੰਦਰ ਕੁਮਾਰ ਫ਼ਾਜ਼ਿਲਕਾ ਦੀ ਨਿਗਰਾਨੀ ਹੇਠ ਹੋਈ, ਜਿਸ ਵਿਚ ਜ਼ਿਲ੍ਹੇ ਭਰ ਤੋਂ ਫਾਰਮੇਸੀ ਆਫ਼ੀਸਰਜ਼ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਸਰਵਸੰਮਤੀ ਨਾਲ ਹੋਈ ਚੋਣ ਵਿਚ ਗੁਰਪ੍ਰੀਤ ਸਿੰਘ ਪੁਰੀ ਜ਼ਿਲ੍ਹਾ ਪ੍ਰਧਾਨ, ਵਿਸ਼ਾਲ ਗੁਪਤਾ ਸਕੱਤਰ, ਜਸਵਿੰਦਰ ਸਿੰਘ ਵਿੱਤ ਸਕੱਤਰ, ਰਾਜ ਕੁਮਾਰ ਕੁੱਕੜ ਆਡੀਟਰ, ਗੁਰਦੀਪ ਸਿੰਘ ਮੁੱਖ ਸਲਾਹਕਾਰ, ਨਰੇਸ਼ ਕੁਮਾਰ ਮੀਤ ਪ੍ਰਧਾਨ, ਸ਼ਿਵਾਨੀ ਸ਼ੁਕਲਾ ਜੁਆਇੰਟ ਸਕੱਤਰ, ਸੰਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ ਜਸਬੀਰ ਸਿੰਘ ਜਥੇਬੰਦਕ ਸਕੱਤਰ, ਲਵਪ੍ਰੀਤ ਸਿੰਘ ਪੈੱ੍ਰਸ ਸਕੱਤਰ ਅਤੇ ਗੁਰਪ੍ਰੀਤ ਸਿੰਘ ਬੈਂਸ ਨੂੰ ਪ੍ਰਾਪੇਗੰਡਾ ਸਕੱਤਰ ਚੁਣਿਆ ਗਿਆ | ਚੋਣ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸੂਬਾ ਕਨਵੀਨਰ ਰਵਿੰਦਰ ਲੂਥਰਾ ਅਤੇ ਰਮਨ ਅੱਤਰੀ ਨੇ ਨਵੀਂ ਚੁਣੀ ਗਈ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਫਾਰਮੇਸੀ ਆਫ਼ੀਸਰਜ਼ ਦੀਆਂ ਭੱਖਦੀਆਂ ਮੰਗਾਂ 'ਤੇ ਨਿਰੰਤਰ ਸੰਘਰਸ਼ ਕਰਨ ਦਾ ਸੱਦਾ ਦਿੱਤਾ | ਨਵੀਂ ਚੁਣੀ ਟੀਮ ਵਲ਼ੋਂ ਭਰੋਸਾ ਦਿਵਾਇਆ ਗਿਆ ਕਿ ਫਾਰਮੇਸੀ ਆਫ਼ੀਸਰਜ਼ ਦੀਆਂ ਹੱਕੀ ਅਤੇ ਭੱਖਦੀਆਂ ਮੰਗਾਂ ਲਈ ਸੰਘਰਸ਼ ਕਰਦੇ ਰਹਿਣਗੇ ਅਤੇ ਸਾਂਝੇ ਸੰਘਰਸ਼ਾਂ ਵਿਚ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕਰਨਗੇ | ਇਸ ਮੌਕੇ ਹਰਪ੍ਰੀਤ ਸਿੰਘ ਥਿੰਦ ਸਾਬਕਾ ਪ੍ਰਧਾਨ, ਦਲੀਪ ਸਿੰਘ, ਰਿਚਰਡ, ਰਜਤ ਨੰਦਾ, ਅਭਿਸ਼ੇਕ ਨੰਦਾ, ਪਵਨ ਮਨਚੰਦਾ, ਹਰ ਗੁਰਸ਼ਰਨ ਸਿੰਘ ਬਿੱਟਾ, ਸਿਮਰਨ ਸਿੰਘ, ਇੰਦਰਪਾਲ ਸਿੰਘ, ਸੰਜੀਵ ਕੁਮਾਰ, ਤਾਰਾ ਚੰਦ, ਰਮੇਸ਼ ਕੁਮਾਰ, ਸ਼ਾਹ ਨਿਵਾਜ, ਹਰਜਿੰਦਰ ਸਿੰਘ ਜ਼ੀਰਾ, ਪੂਰਨਿਮਾ, ਜੱਜ ਕੁਮਾਰੀ, ਪਰਮਪਾਲ ਕੌਰ, ਮਧੂ ਬਾਲਾ ਅਤੇ ਮਨੀਸ਼ਾ ਅਰੋੜਾ ਆਦਿ ਆਗੂ ਹਾਜ਼ਰ ਹੋਏ |

ਪਿਛਲੀ ਖ਼ਬਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫਿਰੋਜ਼ਪੁਰ 'ਚ ਨੇਚਰ ਕੈਂਪ-ਈਕੋਵਿਜ਼ਨ, ਹੈਂਡਸ-ਆਨ ਵਰਕਸ਼ਾਪ ਦਾ ਆਯੋਜਨ <br/> ਅਗਲੀ ਖ਼ਬਰ ਸਰਕਾਰੀ ਸਕੂਲ ਲੜਕੀਆਂ ਵਿਖੇ ਟਰੇਨਿੰਗ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।