07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਹਾਰਾ ਕਲੱਬ ਦੀ ਮਹੀਨੇਵਾਰ ਮੀਟਿੰਗ ਹੋਈ <br/>

ਅਜੀਤ ਡੈਸਕ 24-12-2025
ਜ਼ੀਰਾ, 23 ਦਸੰਬਰ(ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੀ ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਦੀ ਮਹੀਨੇਵਾਰ ਮੀਟਿੰਗ ਇੱਥੇ ਪ੍ਰਧਾਨ ਗੁਰਤੇਜ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਦੌਰਾਨ ਕਲੱਬ ਵਿਚ ਨਵੇਂ ਸ਼ਾਮਿਲ ਹੋਏ ਮੈਂਬਰ ਤਰਸੇਮ ਸਿੰਘ ਰੂਪ ਅਤੇ ਵੈਦ ਗਿਰਜੇਸ਼ ਕੁਮਾਰ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਉਪਰੰਤ ਕਲੱਬ ਦੀਆਂ ਗਤੀਵਿਧੀਆਂ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਭਵਿੱਖ ਵਿਚ ਕੀਤੀਆਂ ਜਾਣ ਵਾਲੀਆਂ ਸਮਾਜਿਕ ਸੇਵਾਵਾਂ ਬਾਰੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਸਮੂਹ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਸਰਦੀਆਂ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ, ਪਿਛਲੇ ਸਾਲਾਂ ਦੀ ਤਰ੍ਹਾਂ ਲੋੜਵੰਦ ਵਿਦਿਆਰਥੀਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਬੂਟ, ਜੁਰਾਬਾਂ, ਕੋਟੀਆਂ ਆਦਿ ਮੁਹੱਈਆ ਕਰਵਾਈਆਂ ਜਾਣਗੀਆਂ | ਇਸ ਤੋਂ ਇਲਾਵਾ ਫ਼ੈਸਲਾ ਕੀਤਾ ਗਿਆ ਕਿ ਮਾਰਚ ਮਹੀਨੇ ਦੌਰਾਨ ਦਿਮਾਗ਼ੀ ਪਾਵਰ ਦੀ ਵਰਤੋਂ ਸਬੰਧੀ ਹਿਪਨੋਸਿਸ ਥੈਰੇਪੀ ਦਾ ਵਿਸ਼ੇਸ਼ ਸੈਸ਼ਨ ਕਰਵਾਇਆ ਜਾਵੇਗਾ | ਜਿਸ ਰਾਹੀਂ ਮਨ ਦੀ ਸ਼ਕਤੀ ਨੂੰ ਸਕਾਰਾਤਮਿਕ ਦਿਸ਼ਾ ਵਿਚ ਵਰਤਣ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਇਸ ਮੌਕੇ ਮੀਟਿੰਗ ਨਛੱਤਰ ਸਿੰਘ ਸਰਪ੍ਰਸਤ, ਗੁਰਬਖ਼ਸ਼ ਸਿੰਘ ਵਾਈਸ ਚੇਅਰਮੈਨ, ਹਰਬੰਸ ਸਿੰਘ ਸ਼ੇਖ਼ਾ ਜਨਰਲ ਸਕੱਤਰ, ਜਸਵਿੰਦਰ ਸਿੰਘ ਖ਼ਾਲਸਾ ਖ਼ਜ਼ਾਨਚੀ, ਪਰਮਜੀਤ ਸਿੰਘ ਵਿਦਿਆਰਥੀ, ਜਸਵਿੰਦਰਪਾਲ ਸਿੰਘ ਸੋਨੂੰ, ਜਸਵੰਤ ਸਿੰਘ ਨਾਮਦੇਵ, ਅਸ਼ੋਕ ਕੁਮਾਰ ਮਨਚੰਦਾ, ਨਰਿੰਦਰ ਸਿੰਘ ਲੈਕਚਰਾਰ, ਮਨਮੀਤ ਸਿੰਘ ਸੱਗੂ, ਦਲਜੀਤ ਸਿੰਘ ਬੰਬੇ ਵਾਲੇ, ਤਰਸੇਮ ਸਿੰਘ ਰੂਪ, ਵੈਦ ਗਿਰਜੇਸ਼ ਕੁਮਾਰ ਆਦਿ ਮੈਂਬਰ ਹਾਜ਼ਰ ਸਨ | ਮੀਟਿੰਗ ਦੇ ਅੰਤ ਵਿਚ ਸੰਸਥਾ ਪ੍ਰਧਾਨ ਵਲੋਂ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਡਿਸਕਵਰੀ ਵਰਲਡ ਕਾਨਵੈਂਟ ਸਕੂਲ ਮੱਲਾਂਵਾਲਾ 'ਚ ਲਗਾਈ ਗਈ ਇਤਿਹਾਸਿਕ ਪ੍ਰਦਰਸ਼ਨੀ <br/> ਅਗਲੀ ਖ਼ਬਰ ਨਹਿਰੀ ਵਿਭਾਗ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ ਹੇਠ 21 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।