20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਹੰਭਲਾ ਫਾਊਾਡੇਸ਼ਨ ਰਾਹੀਂ ਐੱਨ.ਆਰ.ਆਈਜ਼ ਵਲੋਂ ਹੜ੍ਹ ਪੀੜ੍ਹਤਾਂ ਨੂੰ ਗਾਵਾਂ ਅਤੇ ਧਨ ਰਾਸ਼ੀ ਵੰਡੀ <br/>

ਅਜੀਤ ਡੈਸਕ 26-12-2025
ਫ਼ਿਰੋਜ਼ਪੁਰ, 25 ਦਸੰਬਰ (ਗੁਰਿੰਦਰ ਸਿੰਘ)-ਪਿਛਲੇ ਕਈ ਮਹੀਨਿਆਂ ਤੋਂ ਹੜ੍ਹ ਪੀੜਤਾਂ ਦੀ ਸੇਵਾ ਵਿਚ ਹਾਜ਼ਰ ਹੰਭਲਾ ਫਾਊਾਡੇਸ਼ਨ ਪੰਜਾਬ ਵਲੋਂ ਅੱਜ ਫਿਰ ਸਰਹੱਦੀ ਪਿੰਡ ਝੁੱਗੇ ਹਜ਼ਾਰਾ ਸਿੰਘ ਵਾਲਾ ਵਿਖੇ ਐੱਨ.ਆਰ.ਆਈਜ਼ ਦੀ ਮਦਦ ਨਾਲ ਹੜ੍ਹ ਪੀੜਤਾਂ ਦੀ ਬਾਂਹ ਫੜੀ | ਪ੍ਰੈੱਸ ਨਾਲ ਗੱਲਬਾਤ ਕਰਦਿਆਂ ਹੰਭਲਾ ਫਾਊਾਡੇਸ਼ਨ ਦੇ ਜਨਰਲ ਸਕੱਤਰ ਗਾਮਾ ਸਿੱਧੂ ਨੇ ਦੱਸਿਆ ਕਿ ਆਸਟਰੇਲੀਆ ਵਾਸੀ ਨਿਰਮਲ ਸਿੰਘ ਬੱਬੂ ਬਰਾੜ, ਸੁਖਜੀਤ ਸਿੰਘ, ਗੁਰਭੇਜ ਸਿੰਘ ਸੰਧੂ, ਅੰਮਿ੍ਤਪਾਲ ਸਿੰਘ ਵਿਰਕ, ਸਵਰਨਜੀਤ ਸਿੰਘ ਸ਼ਵੀ, ਵਰਿੰਦਰ ਸਿੰਘ ਵਿਰਕ, ਮਨਿੰਦਰ ਸਿੰਘ ਸੇਖੋਂ, ਮਨਜੀਤ ਸਿੰਘ ਬੱਬਾ, ਮਨਿੰਦਰ ਸਿੰਘ ਗੋਰਾ ਅਤੇ ਉਨ੍ਹਾਂ ਦੀ ਟੀਮ ਵਲੋਂ ਲਗਾਤਾਰ ਭੇਜੀ ਜਾ ਰਹੀ ਧੰਨ ਰਾਸ਼ੀ ਨਾਲ ਹੜ੍ਹ ਪੀੜਤਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਅੱਜ ਫਿਰ ਆਸਟਰੇਲੀਆ ਟੀਮ ਵਲੋਂ ਦੋ ਗਾਵਾਂ ਹੜ੍ਹ ਪੀੜਤਾਂ ਰੇਸ਼ਮ ਸਿੰਘ ਅਤੇ ਗੁਰਦੇਵ ਸਿੰਘ ਕਾਕਾ ਨੂੰ ਦਿੱਤੀਆਂ ਗਈਆਂ ਹਨ, ਨਾਲ ਹੀ ਭੇਜੀ ਗਈ ਰਾਸ਼ੀ ਖੇਤਾਂ ਵਿਚੋਂ ਰੇਤਾ ਕੱਢਣ, ਬਿਮਾਰੀਆਂ ਨਾਲ ਗ੍ਰਸਤ ਅਤੇ ਅਤਿ ਲੋੜਵੰਦਾਂ ਵਿਚ ਵੰਡੀ ਗਈ | ਇਸ ਮੌਕੇ ਜੀਵਨਜੀਤ ਸਿੰਘ ਟੋਨੀ ਨੇ ਹੰਭਲਾ ਫਾਊਾਡੇਸ਼ਨ ਅਤੇ ਐੱਨ.ਆਰ.ਆਈ ਵੀਰਾਂ ਦਾ ਧੰਨਵਾਦ ਕੀਤਾ ਜੋ ਲਗਾਤਾਰ ਇਹਨਾਂ ਹੜ੍ਹ ਪੀੜਤ ਲੋਕਾਂ ਦੀ ਸੇਵਾ ਵਿਚ ਤਤਪਰ ਹਨ | ਇਸ ਮੌਕੇ ਫਾਊਾਡੇਸ਼ਨ ਦੇ ਪ੍ਰਧਾਨ ਡਾਕਟਰ ਸੁਰਜੀਤ ਸਿੰਘ ਸਿੱਧੂ, ਚੇਅਰਮੈਨ ਇੰਦਰਜੀਤ ਨਿੱਕੂ, ਸੀਨੀਅਰ ਮੀਤ ਪ੍ਰਧਾਨ ਜਗਦੀਪ ਵੜਿੰਗ, ਤਰਲੋਚਨ ਮੁਸਾਫ਼ਿਰ, ਖਜ਼ਾਨਚੀ ਅਮਰੀਕ ਸੰਧੂ, ਪੀ.ਕੇ, ਰਿਸ਼ੀ ਰਾਹੀ, ਰਾਜੂ, ਕਮਲਜੀਤ ਕੌਰ, ਰਾਣਾ ਵੜਵਾਲ, ਭੁਪਿੰਦਰ ਸਿੰਘ, ਅਸ਼ੋਕ ਕੁਮਾਰ, ਪਵਨਦੀਪ ਸਿੰਘ, ਪਰਮਿੰਦਰ ਪਿੰਦੂ, ਬੌਬੀ ਸਿੰਘ, ਗੁਰਮੀਤ ਮੀਤਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਸੀਹ ਭਾਈਚਾਰੇ ਵਲੋਂ ਮਨਾਇਆ ਕ੍ਰਿਸਮਸ ਦਾ ਤਿਉਹਾਰ <br/> ਅਗਲੀ ਖ਼ਬਰ 'ਵੀਰ ਬਾਲ ਦਿਵਸ' ਦੇ ਮਹੱਤਵ ਨੂੰ ਉਜਾਗਰ ਕਰਨ ਲਈ ਰੇਲਵੇ ਸਟੇਸ਼ਨਾਂ 'ਤੇ ਸਟੈਂਡੀ ਬੈਨਰ ਲਗਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।