22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸੀ.ਪੀ.ਆਈ. ਦਾ 100 ਸਾਲਾ ਸਥਾਪਨਾ ਦਿਵਸ ਕੇਕ ਕੱਟ ਕੇ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਇਆ <br/>

ਅਜੀਤ ਡੈਸਕ 28-12-2025
ਗੋਲੂ ਕਾ ਮੋੜ, 27 ਦਸੰਬਰ (ਸੁਰਿੰਦਰ ਸਿੰਘ ਪੁਪਨੇਜਾ)-ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ) ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਬਲਾਕ ਗੁਰੂਹਰਸਹਾਏ ਵਲੋਂ ਵਿਸ਼ੇਸ਼ ਸਮਾਗਮ ਡੀ.ਸੀ.ਐਮ ਪਬਲਿਕ ਸਕੂਲ ਗੋਲੂ ਕਾ ਮੌੜ ਵਿਖੇ ਬਲਾਕ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਦੀ ਅਗਵਾਈ ਵਿਚ ਕੀਤਾ ਗਿਆ | ਇਸ ਸਮਾਗਮ ਵਿਚ ਵੱਖ-ਵੱਖ ਪਿੰਡਾਂ ਤੋਂ ਪਾਰਟੀ ਵਰਕਰ ਅਤੇ ਆਮ ਲੋਕ ਵੀ ਹਾਜ਼ਰ ਹੋਏ | ਇਸ ਸਮਾਗਮ ਵਿਚ ਪਾਰਟੀ ਦੇ ਮਾਣ ਮੱਤੇ ਇਤਿਹਾਸ ਅਤੇ ਪ੍ਰਾਪਤੀਆਂ 'ਤੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਕਾਮਰੇਡ ਪਰਮਜੀਤ ਸਿੰਘ ਢਾਬਾਂ ਸਹਾਇਕ ਸਕੱਤਰ ਉਸਾਰੀ ਕਿਰਤੀ ਲੇਬਰ ਯੂਨੀਅਨ ਪੰਜਾਬ (ਏਟਕ) ਹਾਜ਼ਰ ਹੋਏ | ਇਸ ਮੌਕੇ ਸੀ.ਪੀ.ਆਈ ਦੇ 100 ਸਾਲਾ ਸਥਾਪਨਾ ਦਿਵਸ ਵਾਲਾ ਵਿਸ਼ੇਸ਼ ਤੌਰ ਤਿਆਰ ਕੀਤਾ ਕੇਕ ਕੱਟਿਆ ਗਿਆ ਅਤੇ ਸਮਾਗਮ ਦਾ ਉਦਘਾਟਨ ਕਾਮਰੇਡ ਢੋਲਾ ਮਾਹੀ ਨੇ ਕੀਤਾ | ਇਸ ਮੌਕੇ ਬੋਲਦਿਆਂ ਮੁੱਖ ਬੁਲਾਰੇ ਕਾਮਰੇਡ ਪਰਮਜੀਤ ਸਿੰਘ ਢਾਬਾਂ ਨੇ ਕਿਹਾ ਕਿ 26 ਦਸੰਬਰ 1925 ਨੂੰ ਹੋਂਦ ਵਿਚ ਆਈ ਭਾਰਤੀ ਕਮਿਊਨਿਸਟ ਪਾਰਟੀ ਦਾ 100 ਸਾਲਾਂ ਦਾ ਇਤਿਹਾਸ ਸੰਘਰਸ਼ਾਂ, ਕੁਰਬਾਨੀਆਂ ਅਤੇ ਜਿੱਤਾਂ ਦਾ ਇਤਿਹਾਸ ਹੈ | ਸੀ ਪੀ ਆਈ ਦੀ ਹੋਂਦ ਹੀ ਸਮਾਜ ਦੇ ਕਿਰਤੀ ਵਰਗ ਦੀ ਅਗਵਾਈ ਕਰਨ, ਸਰਮਾਏਦਾਰੀ ਦਾ ਅੰਤ ਕਰਕੇ ਕਿਰਤੀਆਂ ਦਾ ਰਾਜ ਸਥਾਪਿਤ ਕਰਨ ਲਈ ਹੋਈ ਸੀ | ਸੀ.ਪੀ.ਆਈ ਨੇ ਆਪਣੇ ਜਨਮ ਵੇਲੇ ਆਜ਼ਾਦੀ ਪ੍ਰਾਪਤੀ ਲਈ ਲੜੀ ਜਾ ਰਹੀ ਜੰਗੇ ਆਜ਼ਾਦੀ ਵਿਚ ਮੋਹਰੀ ਹੋ ਕੇ ਭੂਮਿਕਾ ਨਿਭਾਈ | ਉਹਨਾਂ ਅੱਗੇ ਕਿਹਾ ਕਿ ਆਜ਼ਾਦੀ ਦੀ ਸ਼ਮ੍ਹਾ ਤੇ ਸੜ ਜਾਣ ਵਾਲੇ ਸੈਂਕੜੇ ਪਰਵਾਨੇ ਸੀ.ਪੀ.ਆਈ ਦੇ ਕਾਰਕੁਨ ਅਤੇ ਆਗੂ ਸਨ | ਆਜ਼ਾਦੀ ਤੋਂ ਬਾਅਦ ਦੇਸ਼ ਵਿਚ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੀ.ਪੀ.ਆਈ ਦੀ ਮੁੱਢਲੀ ਲੀਡਰਸ਼ਿਪ ਨੇ ਜ਼ੋਰਦਾਰ ਸੰਘਰਸ਼ ਕੀਤੇ ਅਤੇ ਜਿੱਤਾਂ ਪ੍ਰਾਪਤ ਕੀਤੀਆਂ | ਉਹਨਾਂ ਮਾਣ ਮਹਿਸੂਸ ਕਰਦਿਆਂ ਕਿਹਾ ਅੱਜ ਵੀ ਸੀ.ਪੀ.ਆਈ ਦੇਸ਼ ਦੀ ਕਿਰਤੀ ਜਮਾਤ ਦੀ ਅਗਵਾਈ ਕਰ ਰਹੀ ਹੈ | ਦੇਸ਼ ਵਿਚ ਭਾਵੇਂ ਦਲ ਬਦਲੀਆਂ ਦੇ ਦੌਰ ਚੱਲਦੇ ਰਹਿੰਦੇ ਹਨ, ਪਰ ਇਸ ਗੱਲ ਦਾ ਹਮੇਸ਼ਾ ਮਾਣ ਮਹਿਸੂਸ ਹੁੰਦਾ ਹੈ ਸੀ.ਪੀ.ਆਈ ਦੇ ਕਿਸੇ ਇਕ ਵੀ ਆਗੂ ਜਾਂ ਕਾਰਕੁਨ ਤੇ ਅਜਿਹਾ ਕੋਲ ਇਲਜ਼ਾਮ ਨਹੀਂ ਲੱਗਿਆ | ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਚਰਨਜੀਤ ਸਿੰਘ ਛਾਂਗਾ ਰਾਏ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਜਦੋਂ ਏ.ਆਈ. ਨੇ ਉਤਪਾਦਨ ਦੇ ਰਵਾਇਤੀ ਸਾਧਨਾਂ ਵਿਚ ਇਨਕਲਾਬ ਲਿਆ ਕਿ ਕਿਰਤੀਆਂ ਲਈ ਮੁਸ਼ਕਲ ਪੈਦਾ ਕਰ ਦਿੱਤੀ ਹੈ ਤਾਂ ਅੱਜ ਸੀ.ਪੀ.ਆਈ ਦੀ ਵਿਗਿਆਨਕ ਵਿਚਾਰ ਧਾਰਾ ਹੀ ਏ.ਆਈ. ਨੂੰ ਕਿਰਤੀਆਂ ਦੇ ਹਾਣ ਦਾ ਬਣਾਉਣ ਲਈ ਰਾਹ ਕੱਢ ਸਕਦੀ ਹੈ | ਇਸ ਮੌਕੇ ਕਾਮਰੇਡ ਜੀਤ ਚੌਹਾਨਾਂ, ਕਾਮਰੇਡ ਰਾਜ ਕੁਮਾਰ ਬਹਾਦਰ ਕੇ, ਦਰਸ਼ਨ ਝੰਡੂ ਵਾਲਾ, ਕਾਮਰੇਡ ਹਰਭਜਨ ਬਾਜੇ ਕੇ, ਸੁਰਿੰਦਰ ਬਹਾਦਰ ਕੇ, ਚਿਮਨ ਗੋਬਿੰਦਗੜ੍ਹ, ਵਰਿਆਮ ਸਿੰਘ, ਪਰਮਜੀਤ ਕੌਰ ਛਾਂਗਾ ਰਾਏ, ਵੀਨਾ ਰਾਣੀ ਛਾਂਗਾ ਰਾਏ, ਸੋਹਣ ਲਾਲ ਬਾਜੇ ਕੇ, ਬਲਵਿੰਦਰ ਸਰੂਪੇ ਵਾਲਾ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਇੰਟਕ ਨੇ ਕੀਤਾ ਕੇਂਦਰ ਸਰਕਾਰ ਖ਼ਿਲਾਫ਼ ਅਰਥੀ ਫੂਕ ਰੋਸ ਮੁਜ਼ਾਹਰਾ <br/> ਅਗਲੀ ਖ਼ਬਰ ਨਸ਼ੀਲੀ ਵਸਤੂ ਦਾ ਸੇਵਨ ਕਰਨ 'ਤੇ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।