04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸੈਨ ਸਮਾਜ ਦੀ ਹੋਈ ਮੀਟਿੰਗ-ਤਰਸੇਮ ਅਤੇ ਮਸਤ ਬੱਬੂ ਨੂੰ ਬਣਾਇਆ ਪ੍ਰਧਾਨ <br/>

ਅਜੀਤ ਡੈਸਕ 31-12-2025
ਗੁਰੂਹਰਸਹਾਏ, 30 ਦਸੰਬਰ (ਕਪਿਲ ਕੰਧਾਰੀ)-ਅੱਜ ਸਥਾਨਕ ਸ਼ਹਿਰ ਦੇ ਰੇਲਵੇ ਪਾਰਕ ਵਿਖੇ ਸੈਨ ਸਮਾਜ ਦੀ ਮੀਟਿੰਗ ਹੋਈ ਜਿਸ ਵਿਚ ਪਹੁੰਚੇ ਆਗੂਆਂ ਵਲੋਂ ਸੈਨ ਸਮਾਜ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਨ ਸਮਾਜ ਦੇ ਨਵੇਂ ਬਣੇ ਸੈਕਟਰੀ ਰਿਸ਼ੀ ਨੇ ਦੱਸਿਆ ਕਿ ਸਰਬ ਸੰਮਤੀ ਦੇ ਨਾਲ ਤਰਸੇਮ ਅਤੇ ਮਸਤ ਬੱਬੂ ਨੂੰ ਸੈਨ ਸਮਾਜ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਰਜਿੰਦਰ ਅਤੇ ਮੰਤਰੀ ਨੂੰ ਸੈਨ ਸਮਾਜ ਦਾ ਵਾਈਸ ਪ੍ਰਧਾਨ ਬਣਾਇਆ ਗਿਆ ਇਸੇ ਤਰ੍ਹਾਂ ਰਿਸ਼ੀ, ਸਾਹਿਲ, ਨੀਰਜ, ਗੁਰਬਖ਼ਸ਼ ਅਤੇ ਵਿਨੋਦ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ ਮਿਤੂ ਅਤੇ ਸੰਜੀਵ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ | ਇਸ ਮੌਕੇ ਸੈਨ ਸਮਾਜ ਦੇ ਨਵੇਂ ਬਣੇ ਪ੍ਰਧਾਨ ਤਰਸੇਮ ਅਤੇ ਮਸਤ ਬੱਬੂ ਨੇ ਸਾਰੇ ਹੀ ਸੈਨ ਸਮਾਜ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਵਿਸ਼ਵਾਸ ਕਰਕੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਨਿਭਾਉਣਗੇ ਅਤੇ ਸੈਨ ਸਮਾਜ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ਇਸ ਮੌਕੇ ਨਵੇਂ ਬਣੇ ਪ੍ਰਧਾਨ ਵਾਈਸ ਪ੍ਰਧਾਨ ਸੈਕਟਰੀ ਅਤੇ ਖ਼ਜ਼ਾਨਚੀ ਨੂੰ ਹਾਰ ਪਾ ਕੇ ਸਮੂਹ ਸੈਨ ਸਮਾਜ ਦੇ ਲੋਕਾਂ ਵਲੋਂ ਵਧਾਈ ਦਿੱਤੀ ਗਈ |

ਪਿਛਲੀ ਖ਼ਬਰ ਸੋਸ਼ਲ ਮੀਡੀਆ 'ਤੇ ਭੜਕਾਊ ਪ੍ਰਚਾਰ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਪ੍ਰਕਾਸ਼ ਦਿਹਾੜਾ ਸਮਾਗਮ 4 ਜਨਵਰੀ ਨੂੰ-ਭਾਈ ਨੱਢਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।