17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਨੌਜਵਾਨ ਨੇ ਕੀਤਾ ਨਾਬਾਲਗ ਨਾਲ ਜਬਰ ਜਨਾਹ-ਪੁਲਿਸ ਵਲੋਂ ਕੇਸ ਦਰਜ

ਅਜੀਤ ਡੈਸਕ 17-06-2025
ਲਹਿਰਾਗਾਗਾ, 16 ਜੂਨ (ਅਸ਼ੋਕ ਗਰਗ) - ਨੇੜਲੇ ਪਿੰਡ ਭਾਈ ਕੀ ਪਿਸ਼ੋਰ ਵਿਖੇ ਆਪਣੀ ਭੈਣ ਦੇ ਘਰ ਆਏ ਇੱਕ ਨੌਜਵਾਨ ਵਲੋਂ ਇੱਕ ਗ਼ਰੀਬ ਪਰਿਵਾਰ ਦੀ 8 ਸਾਲਾ ਬੱਚੀ ਨਾਲ ਜਬਰ ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਡੀ. ਐਸ. ਪੀ ਦੀਪਇੰਦਰ ਪਾਲ ਸਿੰਘ ਜੇਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤ ਲੜਕੀ ਦੇ ਪਿਤਾ ਗੁਰਦਿੱਤ ਸਿੰਘ ਵਾਸੀ ਭਾਈ ਕੀ ਪਿਸ਼ੋਰ ਜੋ ਕਿ ਮਿਹਨਤ ਮਜਦੂਰੀ ਦਾ ਕੰਮ ਕਰਦਾ ਹੈ ਨੇ ਪੁਲਿਸ ਕੋਲ ਆਪਣੇ ਲਿਖਤੀ ਬਿਆਨ ਵਿਚ ਦੱਸਿਆ ਕਿ ਉਸ ਦੀਆਂ ਤਿੰਨ ਲੜਕੀਆਂ ਹਨ, ਵੱਡੀ ਲੜਕੀ ਦੀ ਉਮਰ ਕਰੀਬ 8 ਸਾਲ ਹੈ | ਉਹ ਹਰ ਰੋਜ਼ ਦੀ ਤਰ੍ਹਾਂ ਕੰਮ 'ਤੇ ਗਿਆ ਹੋਇਆ ਸੀ ਅਤੇ ਉਸ ਦੇ ਘਰ ਵਾਲੀ ਵੀ ਆਪਣੇ ਕੰਮਕਾਜ ਲਈ ਕਿਸੇ ਦੇ ਘਰ ਗਈ ਹੋਈ ਸੀ ਤੇ ਘਰ ਵਿਚ ਮੇਰੀਆਂ ਤਿੰਨੋਂ ਲੜਕੀਆਂ ਇਕੱਲੀਆਂ ਸਨ, ਜਦੋਂ ਮੈਂ ਕਰੀਬ 11 ਵਜੇ ਘਰ ਆਇਆ ਤਾਂ ਦੇਖਿਆ ਕਿ ਵੱਡੀ ਲੜਕੀ ਘਰ ਨਹੀਂ ਸੀ | ਉਸ ਦੀ ਭਾਲ ਕਰਦਾ ਹੋਇਆ ਮੈਂ ਜਦੋਂ ਪਿੰਡ ਦੇ ਹੀ ਕਾਕਾ ਸਿੰਘ ਪੁੱਤਰ ਧੰਨਾ ਸਿੰਘ ਦੇ ਘਰ ਕੋਲ ਪਹੁੰਚਿਆ ਤਾਂ ਘਰ ਅੰਦਰੋਂ ਮੇਰੀ ਲੜਕੀ ਦੇ ਰੋਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਜਦੋਂ ਮੈਂ ਘਰ ਅੰਦਰ ਦਾਖਲ ਹੋਇਆ ਤਾਂ ਦੇਖਿਆ ਕਿ ਕਾਕਾ ਸਿੰਘ ਦੇ ਘਰ ਉਸ ਦਾ ਸਾਲਾ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਪਿੰਡ ਰਿਉਂਦ ਕਲਾਂ ਜ਼ਿਲ੍ਹਾ ਮਾਨਸਾ ਮੇਰੀ ਲੜਕੀ ਨਾਲ ਗ਼ਲਤ ਹਰਕਤਾਂ ਕਰ ਰਿਹਾ ਸੀ, ਜੋ ਕਿ ਮੈਨੂੰ ਦੇਖ ਕੇ ਭੱਜ ਗਿਆ, ਮੈਂ ਆਪਣੀ ਰੋਂਦੀ ਕੁਰਲਾਉਂਦੀ ਲੜਕੀ ਨੂੰ ਘਰ ਲੈ ਆਇਆ ਤੇ ਸਾਰੀ ਕਹਾਣੀ ਪਿੰਡ ਦੇ ਸਰਪੰਚ ਨੂੰ ਦੱਸੀ, ਉਸ ਤੋਂ ਬਾਅਦ ਮੈਂ ਤੇ ਮੇਰੇ ਘਰ ਵਾਲੀ ਮੇਰੀ ਪੀੜਤ ਲੜਕੀ ਨੂੰ ਸਰਪੰਚ ਦੀ ਗੱਡੀ ਵਿਚ ਲਿਜਾ ਹਸਪਤਾਲ ਦਾਖਲ ਕਰਵਾ ਦਿੱਤਾ, ਉਨ੍ਹਾਂ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ, ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਤੇ ਪੀੜਤ ਨਬਾਲਗ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ ਦੇ ਵਿਰੁੱਧ ਵੱਖ-ਵੱਖ ਧਾਰਾਵਾਂ ਤੇ ਪਾਸਕੋ ਐਕਟ ਦੇ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ <br/> ਅਗਲੀ ਖ਼ਬਰ ਸਿਕੰਦਰ ਸਿੰਘ ਮਲੂਕਾ ਦੀ ਸ਼੍ਰੋਮਣੀ ਅਕਾਲੀ ਦਲ ਵਿਚ ਘਰ ਵਾਪਸੀ 'ਤੇ ਅਕਾਲੀ ਵਰਕਰਾਂ 'ਚ ਖੁਸ਼ੀ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।