30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੁਲਿਸ ਨੇ ਵੱਡੇ ਲਾਮ-ਲਸ਼ਕਰ ਨਾਲ ਨਸ਼ਿਆਂ ਦਾ ਗੜ੍ਹ ਮੰਨੀ ਜਾਂਦੀ ਬੀੜ ਤਲਾਬ ਬਸਤੀ 'ਚ ਕੀਤੀ ਚੈਕਿੰਗ <br/>

ਬੀੜ ਤਲਾਬ ਬਸਤੀ 'ਚ ਚਲਾਏ ਸਰਚ ਅਭਿਆਨ ਦੀ ਅਗਵਾਈ ਕਰਦੇ ਹੋਏ ਐਸ.ਐਸ.ਪੀ. ਅਮਨੀਤ ਕੌਂਡਲ ਅਤੇ ਇਕ ਘਰ 'ਚ ਜਾਂਚ ਕਰਦੀਆਂ ਹੋਈਆਂ ਮਹਿਲਾ ਪੁਲਿਸ ਮੁਲਾਜ਼ਮ | ਤਸਵੀਰਾਂ: ਲਵਲੀ <br/> 19-06-2025
ਬਠਿੰਡਾ, 18 ਜੂਨ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਅੱਜ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਦੀ ਅਗਵਾਈ ਹੇਠਾਂ ਪੁਲਿਸ ਦੇ ਭਾਰੀ ਲਾਮ-ਲਸ਼ਕਰ ਵਲੋਂ ਨਸ਼ਿਆਂ ਦਾ ਗੜ੍ਹ ਮੰਨੀ ਜਾਂਦੀ ਬੀੜ ਤਲਾਬ ਬਸਤੀ 'ਚ ਦਿਨ ਚੜ੍ਹਦੇ ਹੀ ਦਬਸ਼ ਦਿੰਦੇ ਹੋਏ ਲੋਕਾਂ ਦੇ ਘਰਾਂ ਦੀ ਫਰੋਲਾ-ਫਰਾਲੀ ਕੀਤੀ ਗਈ | ਇਸ ਦੌਰਾਨ ਪੁਲਿਸ ਨੇ ਵੱਖ-ਵੱਖ ਤਰ੍ਹਾਂ ਦੇ ਨਸ਼ੇ ਬਰਾਮਦ ਕੀਤੇ ਤੇ ਕੁਝ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਅਤੇ ਉਕਤ ਖੇਤਰ ਦੇ ਮੁੱਖ ਰਾਹਾਂ 'ਤੇ ਸਖ਼ਤ ਨਾਕਾਬੰਦੀ ਕਰਕੇ ਰਾਹਗੀਰਾਂ ਦੀ ਜਾਂਚ-ਪੜਤਾਲ ਕੀਤੀ |
ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਕਿਹਾ ਕਿ ਬੀੜ ਤਲਾਬ ਬਸਤੀ ਜ਼ਿਲ੍ਹਾ ਪੁਲਿਸ ਵਲੋਂ ਨਸ਼ੇ ਦੀ ਵਿਕਰੀ ਦਾ ਮੁੱਖ ਸਥਾਨ ਘੋਸ਼ਿਤ ਕੀਤਾ ਗਿਆ ਹੈ, ਜਿੱਥੇ ਪੁਲਿਸ ਸਮੇਂ-ਸਮੇਂ ਉੱਪਰ ਸਰਚ ਅਭਿਆਨ ਚਲਾਉਂਦੀ ਰਹਿੰਦੀ, ਜਿੱਥੇ ਅੱਜ ਵੀ ਦੋ ਐਸ. ਪੀਜ਼., ਤਿੰਨ ਡੀ.ਐਸ.ਪੀਜ਼, 4 ਥਾਣਾ ਮੁਖੀਆਂ ਦੀ ਨਿਗਰਾਨੀ ਹੇਠਾਂ 200 ਪੁਲਿਸ ਮੁਲਾਜ਼ਮਾਂ ਨਾਲ ਸਰਚ ਅਭਿਆਨ ਚਲਾਇਆ ਗਿਆ | ਉਨ੍ਹਾਂ ਦੱਸਿਆ ਕਿ ਸਰਚ ਅਭਿਆਨ ਦੌਰਾਨ ਸ਼ੱਕੀ ਵਿਅਕਤੀਆਂ ਦੇ ਘਰਾਂ ਦੇ ਤਲਾਸ਼ੀ ਲਈ ਗਈ ਅਤੇ 100 ਗ੍ਰਾਮ ਹੈਰੋਇਨ, 100 ਨਸ਼ੀਲੀਆਂ ਗੋਲੀਆਂ ਤੇ 15 ਹਜ਼ਾਰ ਰੁਪਏ ਡਰੱਗ ਮਨੀ ਦੇ ਬਰਾਮਦ ਕੀਤੇ ਗਏ ਅਤੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ, ਜਦਕਿ ਤਿੰਨ ਸ਼ੱਕੀ ਵਿਅਕਤੀਆਂ ਤੋਂ ਇਲਾਵਾ 5 ਸ਼ੱਕੀ ਮੋਟਰਸਾਈਕਲ ਹਿਰਾਸਤ ਵਿਚ ਲਏ ਗਏ ਤੇ ਇਸ ਸਬੰਧੀ ਥਾਣਾ ਸਦਰ 'ਚ ਵੱਖ-ਵੱਖ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ | ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਗੰਭੀਰ ਹੈ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਇਸ ਮੌਕੇ ਐੱਸ.ਪੀ. (ਸਿਟੀ) ਨਰਿੰਦਰ ਸਿੰਘ, ਐੱਸ.ਪੀ (ਡੀ) ਜਸਮੀਤ ਸਿੰਘ ਸ਼ਾਹੀਵਾਲ, ਡੀ.ਐੱਸ.ਪੀ. (ਸਿਟੀ-1) ਸੰਦੀਪ ਸਿੰਘ ਭਾਟੀ, ਡੀ.ਐੱਸ.ਪੀ. (ਦਿਹਾਤੀ) ਹਰਜੀਤ ਸਿੰਘ ਮਾਨ, ਡੀ,ਐੱਸ.ਪੀ. (ਸਪੈਸ਼ਲ ਕਰਾਇਮ) ਕਰਮਜੀਤ ਸਿੰਘ ਤੇ ਥਾਣਾ ਸਦਰ ਦੇ ਮੁੱਖ ਅਧਿਕਾਰੀ ਸਮੇਤ ਵੱਖ-ਵੱਖ ਪੁਲਿਸ ਅਧਿਕਾਰੀ-ਕਰਮਚਾਰੀ ਮੌਜੂਦ ਸਨ |

ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਮਨਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਅੰਤਰਰਾਸ਼ਟਰੀ ਯੋਗ ਦਿਵਸ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵਿਮੈਨ ਬੱਲੋ੍ਹ ਦਾ ਬੀ.ਏ. ਸਮੈਸਟਰ ਪੰਜਵਾਂ ਦਾ ਨਤੀਜਾ ਰਿਹਾ 100 ਫ਼ੀਸਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।