ਰਾਮਾਂ ਮੰਡੀ, 18 ਜੂਨ (ਤਰਸੇਮ ਸਿੰਗਲਾ): ਅੱਜ ਰਾਮਾਂ ਸਕੂਲਜ਼ ਐਸੋਸੀਏਸ਼ਨ ਦੀ ਦੂਜੀ ਮੀਟਿੰਗ ਸਥਾਨਕ ਆਰ ਐਮ.ਐਮ. ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ | ਜਿਸ ਵਿਚ ਸਰਬਸੰਮਤੀ ਨਾਲ ਐਸੋਸੀਏਸ਼ਨ ਦੀ ਕੀਤੀ ਗਈ ਚੋਣ ਵਿਚ ਡਾਕਟਰ ਵੀਰ ਵਿਜੇ ਸਿੰਗਲ ਨੂੰ ਪ੍ਰਧਾਨ, ਰਾਜੇਸ਼ ਬਾਂਸਲ ਪਿੰਟੂ ਨੂੰ ਮੀਤ ਪ੍ਰਧਾਨ, ਬੰਟੀ ਗਰਗ ਨੂੰ ਸਕੱਤਰ, ਜੈਪਾਲ ਗਰਗ ਨੂੰ ਜੁਆਇੰਟ ਸਕੱਤਰ ਅਤੇ ਵਿਜੇ ਕੁਮਾਰ ਲੈਹਰੀ ਟੀਨੂੰ ਨੂੰ ਖ਼ਜ਼ਾਨਚੀ ਚੁਣਿਆ ਗਿਆ | ਇਸ ਮੌਕੇ ਹਾਜ਼ਰ ਸਮੂਹ ਮੈਂਬਰਾਂ ਨੇ ਡਾਕਟਰ ਵੀਰ ਵਿਜੇ ਸਿੰਗਲ ਦਾ ਪ੍ਰਧਾਨ ਚੁਣੇ ਜਾਣ 'ਤੇ ਹਾਰ ਪਾਏ ਕੇ ਸਵਾਗਤ ਕੀਤਾ ਅਤੇ ਸਮੂਹ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਸਕੂਲਾਂ ਦੀ ਬਿਹਤਰੀ ਦੇ ਲਈ ਕੁਝ ਮਤੇ ਵੀ ਪਾਸ ਕੀਤੇ ਗਏ | ਨਵੇਂ ਚੁਣੇ ਅਹੁਦੇਦਾਰਾਂ ਨੇ ਕਿਹਾ ਕਿ ਐਸੋਸੀਏਸ਼ਨ ਦਾ ਮਿਸ਼ਨ ਸਕੂਲਾਂ ਦੀ ਤਰੱਕੀ ਅਤੇ ਬੱਚਿਆਂ ਦਾ ਭਵਿੱਖ ਉੱਜਵਲ ਕਰਨਾ ਹੈ | ਇਸ ਮਿਸ਼ਨ ਨੂੰ ਪੂਰਾ ਕਰਨ ਲਈ ਐਸੋਸੀਏਸ਼ਨ ਵਲੋਂ ਲਗਾਤਾਰ ਕੋਸ਼ਿਸ਼ ਜਾਰੀ ਰਹੇਗੀ | ਮੀਟਿੰਗ ਵਿਚ ਪ੍ਰਧਾਨ ਡਾਕਟਰ ਵੀਰ ਵਿਜੇ ਸਿੰਗਲ, ਰਾਜੇਸ਼ ਬਾਂਸਲ ਪਿੰਟੂ ਮੀਤ ਪ੍ਰਧਾਨ, ਬੰਟੀ ਗਰਗ ਸਕੱਤਰ, ਜੈਪਾਲ ਗਰਗ ਜੁਆਇੰਟ ਸਕੱਤਰ, ਵਿਜੇ ਕੁਮਾਰ ਲੈਹਰੀ ਟੀਨੂੰ ਖ਼ਜ਼ਾਨਚੀ, ਡਾਕਟਰ ਤੇਜ ਰਾਮ ਗਰਗ, ਨਿਰਮਲ ਓਸਵਾਲ, ਮੇਹਰ ਚੰਦ ਚਲਾਣਾ, ਨਰੇਸ਼ ਕੁਮਾਰ ਠੂਨੀਆ ਆਦਿ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |