30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਦੋ ਕਾਰਾਂ ਦੀ ਟੱਕਰ 'ਚ ਦੋ ਲੋਕ ਜ਼ਖ਼ਮੀ, ਪੁਲਿਸ ਨੇ ਇਕ ਕਾਰ ਚਾਲਕ ਖਿਲਾਫ ਮਾਮਲਾ ਕੀਤਾ ਦਰਜ <br/>

ਅਜੀਤ ਡੈਸਕ 19-06-2025
ਤਲਵੰਡੀ ਸਾਬੋ, 18 ਜੂਨ (ਪੱਤਰ ਪ੍ਰੇਰਕ)- ਤਲਵੰਡੀ ਸਾਬੋ ਦੇ ਰੋੜੀ ਰੋਡ ਉੱਪਰ ਦੋ ਕਾਰਾਂ ਦੀ ਟੱਕਰ ਦੌਰਾਨ ਪਿਛਲੇ ਦਿਨੀਂ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸਾਹਮਣੇ ਆਈ ਖ਼ਬਰ ਤੇ ਹੁਣ ਤਲਵੰਡੀ ਸਾਬੋ ਪੁਲਿਸ ਨੇ ਜ਼ਖ਼ਮੀ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਇਕ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ | ਜਾਂਚ ਅਧਿਕਾਰੀ ਏ.ਐੱਸ.ਆਈ ਰਜਿੰਦਰ ਕੁਮਾਰ ਨੇ ਦੱਸਿਆ ਕਿ ਬਠਿੰਡਾ ਸੰਮਨ ਸਟਾਫ਼ ਵਿੱਚ ਡਿਊਟੀ ਕਰਦੇ ਗੁਰਮੀਤ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਕਟਾਰ ਸਿੰਘ ਵਾਲਾ ਨੇ ਆਪਣੇ ਬਿਆਨ ਦਰਜ਼ ਕਰਵਾਉਂਦਿਆਂ ਦੱਸਿਆ ਕਿ ਬੀਤੀ 11 ਜੂਨ ਨੂੰ ਉਹ ਆਪਣੀ ਮਾਰੂਤੀ ਰਿਟਜ਼ ਕਾਰ ਨੰਬਰ ਪੀ.ਬੀ.-03.ਏ. ਐਕਸ.-4978 ਰਾਹੀਂ ਆਪਣੇ ਇਕ ਮਿੱਤਰ ਵਿਪਨ ਕੁਮਾਰ ਵਾਸੀ ਬਠਿੰਡਾ ਸਮੇਤ ਪਿੰਡ ਫੱਤਾਬਾਲੂ ਤੋਂ ਤਲਵੰਡੀ ਸਾਬੋ ਵੱਲ ਨੂੰ ਆ ਰਹੇ ਸਨ ਕਿ ਪਿੰਡ ਫ਼ਤਿਹਗੜ੍ਹ ਨੌਂ ਆਬਾਦ ਲਾਗੇ ਰੋੜੀ ਰੋਡ ਤੇ ਸਾਹਮਣੇ ਤੋਂ ਆ ਰਹੀ ਇਕ ਹੋਰ ਕਾਰ ਨੰਬਰ ਡੀ.ਐਲ.-4 ਸੀ.ਐਨ.ਸੀ.- 5368 ਦੇ ਸਵਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ | ਪੁਲਿਸ ਅਧਿਕਾਰੀ ਮੁਤਾਬਿਕ ਉਕਤ ਟੱਕਰ 'ਚ ਰਿਟਜ਼ ਕਾਰ ਸਵਾਰ ਗੁਰਮੀਤ ਸਿੰਘ ਅਤੇ ਵਿਪਨ ਕੁਮਾਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪਹਿਲਾਂ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ | ਪੁਲਿਸ ਨੇ ਗੁਰਮੀਤ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਕਟਾਰ ਸਿੰਘ ਵਾਲਾ ਦੇ ਬਿਆਨਾਂ ਦੇ ਆਧਾਰ 'ਤੇ ਦਿੱਲੀ ਨੰਬਰੀ ਕਾਰ ਦੇ ਚਾਲਕ ਹਰਜੋਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਜਗਾ ਰਾਮ ਤੀਰਥ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ |

ਪਿਛਲੀ ਖ਼ਬਰ ਨੈਸ਼ਨਲ ਹਾਈਵੇ 'ਤੇ ਸਥਿਤ ਆਈ.ਟੀ.ਆਈ. 'ਚੋਂ ਲੱਖਾਂ ਦਾ ਸਾਮਾਨ ਚੋਰੀ <br/> ਅਗਲੀ ਖ਼ਬਰ ਸੋਸ਼ਲ ਮੀਡੀਆ 'ਤੇ ਅਸ਼ਲੀਲਤਾ ਫੈਲਾਉਣ ਵਾਲਿਆਂ ਦੇ ਪੇਜ ਤੁਰੰਤ ਬੰਦ ਕੀਤੇ ਜਾਣ-ਦਲ ਖ਼ਾਲਸਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।