27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਪੁਲਿਸ ਨੇ 48 ਘੰਟਿਆਂ 'ਚ ਸੁਲਝਾਈ ਚੋਰੀ ਦੀ ਗੁੱਥੀ, ਚੋਰੀ ਕੀਤੇ ਗਹਿਣਿਆਂ ਸਮੇਤ ਇਕ ਗਿ੍ਫ਼ਤਾਰ

ਚੋਰੀ ਦੀ ਗੁੱਥੀ ਸੁਲਝਾਉਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਮਨਜੀਤ ਸਿੰਘ ਅਤੇ ਫੜੇ ਗਏ ਵਿਅਕਤੀ ਨਾਲ ਪੁਲਿਸ ਪਾਰਟੀ | ਤਸਵੀਰਾਂ: ਲਵਲੀ <br/> 23-06-2025
ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਪੁਲਿਸ ਨੇ 48 ਘੰਟਿਆਂ ਦੇ ਅੰਦਰ ਬਠਿੰਡਾ ਦੇ ਮਾਡਲ ਟਾਊਨ, ਫੇਸ-1 ਸਥਿਤ ਇਕ ਘਰ 'ਚ ਹੋਈ ਚੋਰੀ ਦਾ ਮਾਮਲਾ ਸੁਲਝਾਉਂਦਿਆਂ ਚੋਰੀ ਕੀਤੇ ਗਹਿਣਿਆਂ ਸਮੇਤ ਇਕ ਜਣੇ ਨੂੰ ਗਿ੍ਫ਼ਤਾਰ ਕਰ ਲਿਆ | ਹਾਲਾਂਕਿ ਚੋਰੀ ਹੋਈ ਨਗਦੀ ਬਰਾਮਦ ਨਹੀਂ ਹੋਈ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡੀਐਸ.ਪੀ. ਸਿਟੀ-2 ਬਠਿੰਡਾ ਮਨਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਅਧੀਨ ਪੈਂਦੇ ਮਾਡਲ ਟਾਊਨ, ਫੇਸ-1 ਦੇ ਸੁਨੀਲ ਕੁਮਾਰ ਗੁਪਤਾ ਦੇ ਘਰ ਵਿਚ 19-20 ਦੀ ਦਰਮਿਆਨੀ ਰਾਤ ਨੂੰ ਚੋਰਾਂ ਨੇ ਸੰਨ ਲਾਉਂਦਿਆਂ ਸੋਨੇ ਚਾਂਦੀ ਦੇ ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਸੀ, ਜਿਸ ਸੰਬੰਧੀ ਮੁਕੱਦਮਾ ਦਰਜ ਕਰਨ ਉਪਰੰਤ ਥਾਣਾ ਸਿਵਲ ਲਾਈਨ ਦੇ ਐਸਐਚਓ ਹਰਜੋਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਟੈਕਨੀਕਲ ਪੱਖਾਂ ਤੋਂ ਜਾਂਚ ਕਰਨ ਉਪਰੰਤ ਮੁਖ਼ਬਰੀ ਦੇ ਅਧਾਰ 'ਤੇ ਸੰਜੂ ਵਾਸੀ ਦੰਗਾ ਪੀੜਤ ਕਾਲੋਨੀ ਬਠਿੰਡਾ ਨੂੰ ਇਕ ਵਰਨਾ ਕਾਰ ਸਮੇਤ ਕਾਬੂ ਕੀਤਾ, ਜਿਸ ਕੋਲੋਂ ਚੋਰੀ ਕੀਤੇ ਗਹਿਣੇ ਬਰਾਮਦ ਹੋ ਗਏ ਹਨ | ਉਨ੍ਹਾਂ ਦੱਸਿਆ ਕਿ ਸੰਜੂ ਕੋਲੋਂ 51.40 ਗ੍ਰਾਮ ਦੀਆਂ ਸੋਨੇ ਦੀਆਂ 3 ਚੈਨ, 60 ਗ੍ਰਾਮ ਵਜ਼ਨ ਵਾਲੀਆਂ 4 ਸੋਨੇ ਦੀਆਂ ਚੂੜੀਆਂ, 34 ਗ੍ਰਾਮ ਸੋਨੇ ਦੇ 2 ਗਜਰੇ, 50 ਗ੍ਰਾਮ ਸੋਨੇ ਦੇ 2 ਵੱਡੇ ਗਜਰੇ, 50 ਗ੍ਰਾਮ ਚਾਂਦੀ ਦੀ ਮੂਰਤੀ ਟਾਇਪ ਸਿੱਕਾ ਤੇ 4 ਹੋਰ ਸਿੱਕੇ ਬਰਾਮਦ ਹੋਏ ਹਨ | ਉਨ੍ਹਾਂ ਦੱਸਿਆ ਕਿ ਸੰਜੂ 'ਤੇ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਤਹਿਤ 4 ਮੁਕੱਦਮੇ ਦਰਜ ਹਨ |
ਪਿਛਲੀ ਖ਼ਬਰ ਦੁਕਾਨਾਂ ਤੇ ਵਪਾਰਕ ਅਦਾਰਿਆਂ ਦੇ ਬੋਰਡ ਪੰਜਾਬੀ ਭਾਸ਼ਾ ਵਿਚ ਲਿਖਵਾਉਣ ਲਈ ਪੰਜਾਬ ਸਰਕਾਰ ਨੂੰ ਨੋਟਿਸ ਅਗਲੀ ਖ਼ਬਰ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।