06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮੀਂਹ ਕਾਰਨ ਕਮਰੇ ਦੀ ਛੱਤ ਡਿੱਗੀ, ਘਰੇਲੂ ਸਾਮਾਨ ਦਾ ਨੁਕਸਾਨ

ਅਜੀਤ ਡੈਸਕ 02-09-2025

ਰਾਮਾਂ ਮੰਡੀ, 1 ਸਤੰਬਰ (ਤਰਸੇਮ ਸਿੰਗਲਾ): ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਿਹਾ ਮੂਸਲਾਧਾਰ ਮੀਂਹ ਲੋਕਾਂ ਲਈ ਆਫ਼ਤ ਬਣਦਾ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਸਥਾਨਕ ਨਵੀਂ ਬਸਤੀ, ਰੇਲਵੇ ਸਟੇਸ਼ਨ ਦੇ ਸਾਹਮਣੇ ਗਲੀ ਨੰਬਰ-4, ਰਾਮਸਰਾ ਰੋਡ ਵਿਖੇ ਬਲਵੀਰ ਸਿੰਘ ਪੁੱਤਰ ਪਾਲ ਸਿੰਘ ਦੇ ਘਰ ਪਿਛਲੇ ਕਮਰੇ ਦੀ ਛੱਤ ਡਿਗ ਗਈ | ਬਲਵੀਰ ਸਿੰਘ ਦੇ ਦੱਸਣ ਅਨੁਸਾਰ ਜਦੋਂ ਕਮਰੇ ਦੀ ਛੱਤ ਵਿਚੋਂ ਪਾਣੀ ਚੋਣ ਲੱਗ ਪਿਆ ਤਾਂ ਉਨ੍ਹਾਂ ਕਮਰੇ ਵਿਚੋਂ ਪਿਆ ਸਮਾਨ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਸਮਾਨ ਕੱਢਦੇ-ਕੱਢਦੇ ਹੀ ਛੱਤ ਡਿਗ ਗਈ | ਕੁਝ ਸਮਾਨ ਮਲਬੇ ਥੱਲੇ ਦੱਬਣ ਨਾਲ ਨੁਕਸਾਨਿਆ ਗਿਆ | ਉਨ੍ਹਾਂ ਦੱਸਿਆ ਕਿ ਦੂਸਰੇ ਕਮਰੇ ਦੀ ਛੱਤ ਵੀ ਖਸਤਾ ਹਾਲਤ ਵਿਚ ਹੈ, ਜਿਸ ਕਾਰਨ ਉਹ ਵੀ ਡਿੱਗਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਗਲੀ ਵਾਸੀਆਂ ਨੇ ਸਰਕਾਰ ਤੋਂ ਪੀੜਤ ਬਲਵੀਰ ਸਿੰਘ ਨੂੰ ਛੱਤ ਦੀ ਮੁੜ ਉਸਾਰੀ ਲਈ ਸਹਾਇਤਾ ਵਜੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਪਿਸਤੌਲ ਦੀ ਨੋਕ 'ਤੇ ਪੰਪ 'ਤੋਂ ਲੁੱਟ ਖੋਹ ਅਗਲੀ ਖ਼ਬਰ ਪੰਜਾਬ ਦਾ ਵਿੱਤੀ ਵਾਧਾ ਮਜ਼ਬੂਤੀ ਵੱਲ, ਸ਼ੁੱਧ ਜੀ.ਐਸ.ਟੀ. ਪ੍ਰਾਪਤੀਆਂ ਵਿਚ 26.47 ਫੀਸਦੀ ਦਾ ਵਾਧਾ-ਹਰਪਾਲ ਸਿੰਘ ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।