06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪਿੰਡ ਗਿਆਨਾ ਵਿਖੇ ਮੀਂਹ ਨਾਲ ਇਕ ਘਰ ਦੀ ਛੱਤ ਡਿੱਗੀ- ਵਾਹਨ ਅਤੇ ਸਮਾਨ ਦਾ ਭਾਰੀ ਨੁਕਸਾਨ

ਅਜੀਤ ਡੈਸਕ 02-09-2025
ਰਾਮਾਂ ਮੰਡੀ, 1 ਸਤੰਬਰ (ਤਰਸੇਮ ਸਿੰਗਲਾ)-ਅੱਜ ਰਾਤ ਪਏ ਮੂਸਲਾਧਾਰ ਮੀਂਹ ਨਾਲ ਬੇਅੰਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਗਿਆਨਾ ਦੇ ਘਰ ਦੀ ਛੱਤ ਡਿੱਗ ਗਈ, ਜਿਸ ਦੇ ਮਲਬੇ ਹੇਠ ਦੱਬਣ ਨਾਲ ਕਮਰੇ ਵਿਚ ਖੜੀ ਕਾਰ, ਮੋਟਰ ਸਾਈਕਲ, ਸਾਇਕਲ ਅਤੇ ਹੋਰ ਪਿਆ ਘਰੇਲੂ ਸਮਾਨ ਨੁਕਸਾਨਿਆ ਗਿਆ | ਪਿੰਡ ਦੇ ਸਰਪੰਚ ਸੂਬੇਦਾਰ ਸਿੰਘ ਫੌਜੀ ਨੇ ਪੰਚਾਇਤ ਮੈਂਬਰਾਂ ਨਾਲ ਪੀੜ੍ਹਤ ਬੇਅੰਤ ਸਿੰਘ ਦੇ ਘਰ ਪਹੁੰਚ ਕੇ ਨੁਕਸਾਨ ਦਾ ਜਾਇਜ਼ਾ ਲਿਆ | ਪੰਚਾਇਤ ਨੇ ਪੰਜਾਬ ਸਰਕਾਰ ਤੋਂ ਪੀੜ੍ਹਤ ਬੇਅੰਤ ਸਿੰਘ ਦੇ ਘਰ ਦੀ ਛੱਤ ਡਿੱਗਣ ਨਾਲ ਨੁਕਸਾਨੇ ਗਏ ਲੱਖਾਂ ਰੁਪਏ ਦੇ ਸਮਾਨ ਅਤੇ ਘਰ ਦੀ ਛੱਤ ਦੀ ਮੁੜ ਉਸਾਰੀ ਲਈ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਪਿੰਡ ਲੱਖੀ ਜੰਗਲ ਵਿਖੇ ਡੇਅਰੀ ਫਾਰਮ ਦੇ ਵਰਾਂਡੇ ਦੀ ਛੱਤ ਗਾਵਾਂ 'ਤੇ ਡਿੱਗੀ ਅਗਲੀ ਖ਼ਬਰ ਡੀਸੀ ਦੇ ਗੰਨਮੈਨਾਂ ਨੇ ਹੜ੍ਹ ਪੀੜਤਾਂ ਲਈ ਇਕ-ਇਕ ਦਿਨ ਦੀ ਤਨਖਾਹ ਦੇ ਕੇ ਸੇਵਾ 'ਚ ਪਾਇਆ ਯੋਗਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।