17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਬਾਰਿਸ਼ ਕਾਰਨ ਕਮਰੇ ਦੀ ਛੱਤ ਡਿੱਗੀ ਤੇ 3 ਕਮਰਿਆਂ 'ਚ ਤਰੇੜਾਂ ਆਈਆਂ <br/>

ਲਹਿਰਾ ਮੁਹੱਬਤ ਵਿਖੇ ਬਾਰਿਸ਼ ਕਾਰਨ ਕਮਰੇ ਦੀ ਡਿੱਗੀ ਛੱਤ ਤੇ ਕੰਧਾਂ, ਬਾਕੀਆਂ ਕਮਰਿਆਂ ਦੀਆਂ ਛੱਤ 'ਚ ਪਈਆਂ ਤਰੇੜਾਂ ਦਿਖਾਂੳੇੁਦਾ ਹੋਇਆ ਮਜ਼ਦੂਰ ਕਾਕਾ ਸਿੰਘ | ਤਸਵੀਰਾਂ: ਸੁਖਪਾਲ ਸਿੰਘ ਸੁੱਖੀ <br/> 04-09-2025
ਲਹਿਰਾ ਮੁਹੱਬਤ, 3 ਸਤੰਬਰ (ਸੁਖਪਾਲ ਸਿੰਘ ਸੁੱਖੀ)-ਕਈ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੀ ਬਾਰਿਸ਼ ਕਾਰਨ ਲਹਿਰਾ ਮੁਹੱਬਤ ਵਿਖੇ ਇਕ ਮਜ਼ਦੂਰ ਪਰਿਵਾਰ ਇਕ ਕਮਰੇ ਦੀ ਛੱਤ ਡਿੱਗਣ ਕਾਰਨ ਬਾਕੀ 3 ਕਮਰਿਆਂ ਦੀਆਂ ਛੱਤਾਂ ਸਮੇਤ ਕੰਧਾਂ ਵਿਚ ਤਰੇੜਾਂ ਆਈਆਂ | ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੱਧ ਵਰਗੀ ਮਜ਼ਦੂਰ ਪਰਿਵਾਰ ਮੁਖੀ ਕਾਕਾ ਸਿੰਘ ਪੁੱਤਰ ਸਵ: ਮੁਖਤਿਆਰ ਸਿੰਘ ਚੌਕੀਦਾਰ ਵਾਸੀ ਲਹਿਰਾ ਬੇਗਾ ਰੋਡ ਲਹਿਰਾ ਮੁਹੱਬਤ ਨੇ ਕਿਹਾ ਕਿ ਬੀਤੀ ਰਾਤ ਮੇਰੇ ਮਕਾਨ ਦੇ ਅੰਦਰਲੇ ਕਮਰੇ ਦੀ ਛੱਤ 'ਚੋਂ ਲੱਕੜ ਦੇ ਬਾਲੇ ਵਾਲਾ ਇਕ ਖਣ ਟੁੱਟ ਗਿਆ ਤੇ ਹੇਠਾਂ ਪਿਆ ਸਮਾਨ ਵੀ ਟੁੱਟ ਗਿਆ | ਕਮਰੇ ਦੀ ਛੱਤ ਵਿਚ ਪਾੜ ਪੈ ਕੇ ਜ਼ੋਰਦਾਰ ਧਮਕ ਕਾਰਨ ਬਾਕੀ 3 ਕਮਰਿਆਂ ਦੀਆਂ ਕੰਧਾਂ ਸਮੇਤ ਛੱਤਾਂ ਵਿਚ ਵੀ ਤਰੇੜਾਂ ਆ ਗਈਆਂ | ਸਾਰੇ ਕਮਰਿਆਂ ਦੀਆਂ ਲਗਾਤਾਰ ਰੁਕ-ਰੁਕ ਪੈ ਰਹੀ ਬਾਰਿਸ਼ ਕਰਕੇ ਛੱਤਾਂ ਚੋਣ ਲੱਗ ਗਈਆਂ ਹਨ | ਵਰਤੋਂ ਵਾਲਾ ਸਮਾਨ ਭਿੱਜ ਰਿਹਾ ਹੈ, ਜਿਸ ਨੂੰ ਪੋਲੀਥੀਨ ਕਾਗਜ਼ ਨਾਲ ਢਕਿਆ ਹੈ | ਪਰਿਵਾਰ 'ਚ ਕਮਾਉਣ ਵਾਲਾ ਇਕਲੌਤਾ ਵਿਅਕਤੀ ਹੈ, ਬੀਤੇ ਸਾਲ ਘਰ ਵਾਲੀ ਦੀ ਮੌਤ ਹੋ ਗਈ ਸੀ | ਅਜਿਹੀ ਸਥਿਤੀ ਵਿਚ ਉਸ ਦੇ ਡਿੱਗਣ ਕਿਨਾਰੇ ਘਰ ਵਿਚ ਉਨ੍ਹਾਂ ਦੀ ਬੇਟੀ ਤੇ ਉਹ ਖੁਦ ਰਹਿੰਦੇ ਹਨ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਨਗਰ ਪੰਚਾਇਤ ਰਾਹੀਂ ਘਰ ਬਣਾਉਣ ਦੀ ਸਹਾਇਤਾ ਕੀਤੀ ਜਾਵੇ |

ਪਿਛਲੀ ਖ਼ਬਰ ਬਠਿੰਡਾ 'ਚ ਰੁਕ-ਰੁਕ ਪਏ ਮੀਂਹ ਨੇ ਢਾਹਿਆ ਕਹਿਰ-ਅੱਧੀ ਦਰਜਨ ਘਰਾਂ ਦੀਆਂ ਛੱਤਾਂ ਡਿੱਗੀਆਂ ਅਗਲੀ ਖ਼ਬਰ ਘਰ ਵਿਚ ਦਾਖ਼ਲ ਹੋ ਕੇ ਲੜਕੇ ਦੀ ਕੀਤੀ ਕੁੱਟਮਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।