17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸੜਕ ਦੀ ਮੁਰੰਮਤ ਤਸੱਲੀਬਖ਼ਸ਼ ਨਾ ਹੋਣ ਕਾਰਨ ਉੱਖੜਨੀ ਸ਼ੁਰੂ <br/>

ਪਿੰਡ ਗੰਗਾ ਦੀ ਛਿਪਦੇ ਪਾਸੇ ਇੱਕ ਮਹੀਨਾ ਪਹਿਲਾ ਵਿਸ਼ੇਸ਼ ਮੁਰੰਮਤ ਕੀਤੀ ਸੜਕ ਉਪਰੋਂ ਉਖੜ ਰਹੇ ਪ੍ਰੀਮਿਕਸ ਦਾ ਮÏਕਾ ਦਿਖਾ ਰਹੇ ਪਿੰਡ ਵਾਸੀ¢ ਤਸਵੀਰ : ਗੁਰਦਰਸ਼ਨ ਲੁੱਧੜ <br/> 04-09-2025
ਨਥਾਣਾ, 3 ਸਤੰਬਰ (ਗੁਰਦਰਸ਼ਨ ਲੁੱਧੜ)- ਨੇੜਲੇ ਇਤਿਹਾਸਿਕ ਪਿੰਡ ਗੰਗਾ ਦੇ ਛਿਪਦੇ ਪਾਸੇ ਵਿਸ਼ੇਸ਼ ਮੁਰੰਮਤ ਤਹਿਤ ਮੁਕੰਮਲ ਕੀਤੇ ਸੜਕ ਦੇ ਕੰਮ ਨੂੰ ਅਜੇ ਸਿਰਫ਼ ਇੱਕ ਮਹੀਨੇ ਦਾ ਸਮਾਂ ਹੀ ਮਸਾਂ ਬੀਤਿਆ ਹੈ ਕਿ ਸੜਕ ਉਪਰ ਪਾਇਆ ਹੋਇਆ ਪ੍ਰੀਮਿਕਸ ਉੁਖੜਨਾ ਵੀ ਸ਼ੁਰੂ ਹੋ ਗਿਆ ਹੈ¢ ਪਿੰਡ ਵਾਸੀਆਂ ਨੇ ਇਸ ਸੜਕ ਦਾ ਮÏਕਾ ਵਿਖਾਉਂਦਿਆਂ ਦੱਸਿਆ ਕਿ ਇਸ ਸੜਕ ਲਈ ਵਰਤੀ ਗਈ ਲੁੱਕ-ਬੱਜਰੀ ਦਾ ਮਿਆਰ ਖਰਾ ਨਹੀਂ ਜਾਪਦਾ, ਉੱਥੇ ਇਸ ਉੱਪਰ ਪ੍ਰੀਮਿਕਸ ਦੀ ਤਹਿ ਵੀ ਪਤਲੀ ਵਿਛਾਈ ਗਈ ਹੈ¢ਜਿਸ ਕਰਕੇ ਸੜਕ ਦਾ ਪ੍ਰੀਮਿਕਸ ਉਖੜਨਾ ਸ਼ੁਰੂ ਹੋ ਗਿਆ ਹੈ , ਅਜਿਹਾ ਹੋਣ ਕਰਕੇ ਸੜਕ ਵਿਚ ਜਲਦੀ ਹੀ ਖੱਡੇ ਪੈ ਜਾਣ ਦਾ ਖ਼ਦਸ਼ਾ ਹੈ¢ ਇਸ ਸੰਪਰਕ ਸੜਕ ਬਾਬਤ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਸੜਕ ਦੀ ਮੁਰੰਮਤ ਦੇ ਕੰਮ ਉੱਪਰ ਨਜ਼ਰਸਾਨੀ ਕਰਕੇ ਯੋਗ ਕਾਰਵਾਈ ਕੀਤੀ ਜਾਵੇ¢

ਪਿਛਲੀ ਖ਼ਬਰ ਕਾਂਗਰਸ ਪਾਰਟੀ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰੇਗੀ-ਖੁਸ਼ਬਾਜ਼ ਜਟਾਣਾ ਅਗਲੀ ਖ਼ਬਰ ਹੜ੍ਹ-ਪੀੜਤਾਂ ਤੱਕ ਹਰ ਸਹਾਇਤਾ ਸਿੱਧੀ ਪਹੁੰਚਾਈ ਜਾਵੇ-ਐਡਵੋਕੇਟ ਖਾਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।