27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪਿੰਡ ਰਾਮਪੁਰਾ ਦੇ ਵਾਸੀਆਂ ਵਲੋਂ ਹੜ੍ਹ ਪੀੜਤਾਂ ਲਈ ਰਸਦ ਦੇ ਦੋ ਟਰਾਲੇ ਰਵਾਨਾ

ਅਜੀਤ ਡੈਸਕ 05-09-2025
ਰਾਮਪੁਰਾ ਫੂਲ,4 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਪਿੰਡ ਰਾਮਪੁਰਾ ਦੇ ਵਾਸੀਆਂ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰਨ ਲਈ ਕੁਝ ਦਿਨ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ ਚੋਂ ਅਨਾਊਾਸਮੈਟ ਕਰਕੇ ਅਤੇ ਘਰ ਘਰ ਜਾ ਕੇ ਰਾਸ਼ਨ/ਸਮੱਗਰੀ ਇਕੱਠੀ ਕੀਤੀ ਗਈ ਤੇ ਨਗਰ ਨਿਵਾਸੀਆਂ ਨੇ ਹੜ ਪੀੜਤਾਂ ਪਰਿਵਾਰਾਂ ਦੀ ਮਦਦ ਲਈ ਦਿਲ ਖੋਲ ਕੇ ਰਸਦ ਦਾਨ ਦਿੱਤਾ ਗਿਆ¢ ਇਹ ਮਦਦ ਸਾਰੇ ਨਗਰ ਨੇ ਪਾਰਟੀ ਬਾਜ਼ੀ ਤੋਂ ਉਪਰ ਉੱਠਕੇ ਇੱਕਜੁੱਟ ਹੋ ਕੇ ਮੁਸੀਬਤ ਦੀ ਘੜੀ ਚ ਹੜ ਪੀੜਤਾ ਪਰਿਵਾਰਾਂ ਦੀ ਮਦਦ ਲਈ ਪੂਰੀ ਵਾਹ ਲਾ ਦਿੱਤੀ¢ਇਸ ਮÏਕੇ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰਨ ਲਈ ਚੱਲ ਰਹੀ ਸੇਵਾ ਵਿਚ ਪਿੰਡ ਦੇ ਬਜ਼ੁਰਗਾਂ, ਨÏਜਵਾਨਾਂ, ਅÏਰਤਾਂ ਅਤੇ ਬੱਚਿਆਂ ਨੇ ਵੀ ਅਹਿਮ ਯੋਗਦਾਨ ਪਾਇਆ¢ ਇਸ ਸੇਵਾ ਵਿਚ ਪਿੰਡ ਰਾਮਪੁਰਾ ਦੀ ਨਗਰ ਪੰਚਾਇਤ, ਕਲੱਬਾਂ ਅਤੇ ਧਾਰਮਿਕ ਸੰਸਥਾਵਾਂ ਨੇ ਵੀ ਸਹਿਯੋਗ ਦਿੱਤਾ¢ਇਸ ਮÏਕੇ ਪਿੰਡ ਵਾਸੀਆਂ ਨੇ ਦੱਸਿਆਂ ਕਿ ਇਸ ਮÏਕੇ ਸੁਕਾ ਰਸਦ, ਪਾਣੀ ਦੀਆਂ ਬੋਤਲਾਂ, ਕੱਪੜੇ, ਤਰਪਾਲਾਂ ਆਦਿ ਖਾਣ ਪੀਣ ਦੇ ਸਾਮਾਨ ਦੇ ਦੋ ਟਰਾਲੇ ਭਰ ਕੇ ਭੇਜੇ ਗਏ ਹਨ ¢ਇਸ ਮÏਕੇ ਉਨ੍ਹਾਂ ਦੱਸਿਆਂ ਕਿ ਪਸ਼ੂਆਂ ਲਈ ਵੀ ਮਦਦ ਜਲਦੀ ਭੇਜੀ ਜਾਵੇਗੀ¢
ਪਿਛਲੀ ਖ਼ਬਰ —ਮਾਮਲਾ ਕਬਾੜ ਗੱਡੀਆਂ 'ਤੇ ਜਾਅਲੀ ਆਰਸੀ ਤੇ ਨੰਬਰ ਪਲੇਟ ਲਗਾਉਣ ਦਾ— ਵਿਜੀਲੈਂਸ ਨੇ ਆਰ.ਟੀ.ਏ. ਦਫ਼ਤਰ ਦੇ ਜੂਨੀਅਰ ਸਹਾਇ... ਅਗਲੀ ਖ਼ਬਰ 'ਆਪ' ਦੇ ਕਿਸਾਨ ਵਿੰਗ ਨੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਭੇਜੀ ਪਸ਼ੂ ਖ਼ੁਰਾਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।