24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮਿਲਖਾ ਸਿੰਘ ਮਾਸਟਰਸ ਅਥਲੈਟਿਕਸ ਨੇ ਵੈਟਰਨ ਅਥਲੈਟਿਕਸ ਚੈਂਪੀਅਨਸ਼ਿਪ ਕਰਵਾਈ

ਅਜੀਤ ਡੈਸਕ 17-10-2025
ਬਠਿੰਡਾ, 16 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ):- ਮਿਲਖਾ ਸਿੰਘ ਮਾਸਟਰਸ ਅਥਲੈਟਿਕਸ ਕਲੱਬ ਬਠਿੰਡਾ ਵਲੋਂ ਦੋ ਰੋਜ਼ਾ ਵੈਟਰਨ ਅਥਲੈਟਿਕਸ ਚੈਂਪੀਅਨਸ਼ਿਪ ਸਥਾਨਕ ਡੀਏਵੀ ਕਾਲਜ ਵਿਖੇ ਕਰਵਾਈ ਗਈ, ਜਿਸ ਵਿਚ 30 ਤੋਂ 90 ਸਾਲ ਤੱਕ ਦੇ ਮਰਦ ਤੇ ਮਹਿਲਾ ਅਥਲੀਟਾਂ ਨੇ ਟਰੈਕ ਅਤੇ ਫ਼ੀਲਡ ਈਵੈਂਟਸ ਵਿਚ ਆਪਣੀ ਤਾਕਤ ਅਤੇ ਪ੍ਰਤਿਭਾ ਦਾ ਲੋਹਾ ਮਨਵਾਇਆ¢ ਅਥਲੈਟਿਕਸ ਮੀਟ ਦਾ ਉਦਘਾਟਨ ਨਗਰ ਨਿਗਮ, ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਅਤੇ ਸ਼ਾਮ ਲਾਲ ਜੈਨ ਸਲਾਹਕਾਰ ਮੇਅਰ ਨੇ ਸਾਂਝੇ ਤੌਰ 'ਤੇ ਕੀਤਾ¢ ਜਦਕਿ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਪਹੁੰਚੇ, ਜਿਨ੍ਹਾਂ ਨੇ ਜੇਤੂਆਂ ਨੂੰ ਇਨਾਮ ਵੰਡਣ ਤੋਂ ਇਲਾਵਾ ਕਲੱਬ ਦੀ 50000 ਰੁਪਏ ਨਾਲ ਹੌਸਲਾ ਅਫ਼ਜ਼ਾਈ ਕੀਤੀ¢ ਕਲੱਬ ਪ੍ਰਧਾਨ ਨੰਬਰਦਾਰ ਬਲਵਿੰਦਰ ਸਿੰਘ ਕੋਟ ਸ਼ਮੀਰ ਅਤੇ ਕਲੱਬ ਦੇ ਜਨਰਲ ਸਕੱਤਰ ਮੋਹਨ ਲਾਲ ਬਾਂਸਲ ਨੇ ਦੱਸਿਆ ਕਿ ਸਾਡਾ ਮੁੱਖ ਮਕਸਦ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਖੇਡ ਦੇ ਗਰਾਊਾਡ ਨਾਲ ਜੋੜ ਕੇ ਤੰਦਰੁਸਤ ਪੰਜਾਬ ਦੀ ਸਿਰਜਣਾ ਕਰਨਾ ਹੈ ¢ ਮੀਟ ਵਿਚ 525 ਅਥਲੀਟਾਂ ਨੇ ਐਂਟਰੀ ਕਰਵਾਈ ਹੈ, ਜੋ ਇਕ ਰਿਕਾਰਡ ਹੈ | ਇਸ ਮੌਕੇ ਸਟੇਜ ਦਾ ਸੰਚਾਲਨ ਕਲੱਬ ਦੇ ਸਰਪ੍ਰਸਤ ਇੰਜੀਨੀਅਰਿੰਗ ਗੁਰਬੀਰ ਸਿੰਘ ਅਤੇ ਲੈਕਚਰਾਰ ਬਲਵੰਤ ਸਿੰਘ ਕੋਟ ਸ਼ਮੀਰ ਨੇ ਕੀਤਾ¢ ਇਸ ਮੌਕੇ ਕਲੱਬ ਦੇ ਅਹੁਦੇਦਾਰ ਰਜੇਸ਼ ਕੁਮਾਰ ਗੋਇਲ, ਰਜੀਵ ਕੁਮਾਰ, ਪ੍ਰਗਟ ਸਿੰਘ ਬਠਿੰਡਾ, ਜਸਕਰਨ ਸਿੰਘ ਪਟਵਾਰੀ, ਮੱਖਣ ਸਿੰਘ ਬਲਾਡੇਵਾਲਾ, ਭੋਜ ਰਾਜ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ¢ ਮਾਸਟਰ ਅਥਲੀਟ ਜੰਪਰ ਲਖਵਿੰਦਰ ਸਿੰਘ ਨੇ ਪੋਲਵਾਲਟ ਰਾਹੀਂ 9 ਫੁੱਟ ਹਾਈ ਜੰਪ ਲਾ ਕੇ ਲੋਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ ਅਤੇ 55 ਸਾਲਾਂ ਪੁਸ਼ਪਿੰਦਰ ਸਿੰਘ ਬਰਾੜ ਅਤੇ 65 ਸਾਲਾ ਜੀਤ ਸਿੰਘ ਨੇ ਵੀ 100 ਮੀਟਰ ਦੌੜ ਘੋੜੇ ਵਾਂਗ ਦੌੜ ਕੇ ਦਰਸ਼ਕਾਂ ਨੂੰ ਖੜੇ ਹੋਣ ਲਈ ਮਜਬੂਰ ਕਰ ਦਿੱਤਾ¢ ਮੀਟ ਕਰਵਾਉਣ ਲਈ ਸਤਨਾਮ ਸਿੰਘ ਸਿੱਧੂ, ਡਾਕਟਰ ਰਵਨੀਤ ਕੌਰ ਕੋਟ ਸ਼ਮੀਰ, ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਅਤੇ ਮਾਲਵਾ ਕਾਲਜ ਬਠਿੰਡਾ ਦੇ ਸਰੀਰਕ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ¢
ਪਿਛਲੀ ਖ਼ਬਰ -ਮਾਮਲਾ ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਤਨਖ਼ਾਹ ਨਾ ਮਿਲਣ ਦਾ- ਅਧਿਆਪਕਾਂ ਵਲੋਂ 18 ਨੂੰ ਤਰਨ ਤਾਰਨ ਵਿਖੇ ਮੋਰਚਾ... ਅਗਲੀ ਖ਼ਬਰ ਸਰਵਹਿੱਤਕਾਰੀ ਵਿਦਿਆ ਮੰਦਰ ਦੇ ਵਿਦਿਆਰਥੀਆਂ ਦਾ ਰਾਜ ਪੱਧਰੀ ਗਣਿਤ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।