24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮਾਂ ਨੇ 60 ਕਿੱਲੋ ਮਿਠਾਈ ਕੀਤੀ ਨਸ਼ਟ

ਫੂਡ ਸੇਫ਼ਟੀ ਅਫ਼ਸਰ ਮਿਠਾਈਆਂ ਦੀ ਦੁਕਾਨਾਂ ਦੀ ਚੈਕਿੰਗ ਕਰਦੇ ਹੋਏ | <br/> 17-10-2025
ਬਠਿੰਡਾ, 16 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)-ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵਲੋਂ ਮੌੜ ਬਲਾਕ, ਰਾਮਪੁਰਾ ਅਤੇ ਬਠਿੰਡਾ 'ਚ ਮਿਠਾਈਆਂ ਅਤੇ ਪੈਠੇ ਦੇ ਕੁੱਲ 11 ਸੈਂਪਲ ਭਰੇ ਲਏ ਗਏ ਹਨ | ਫੂਡ ਸੇਫ਼ਟੀ ਟੀਮ ਦੁਆਰਾ 60 ਕਿੱਲੋ ਦੇ ਕਰੀਬ ਮਿਠਾਈਆਂ ਨੂੰ ਧਰਤੀ ਹੇਠ ਦਬਾ ਕੇ ਨਸ਼ਟ ਕੀਤਾ ਗਿਆ ਹੈ | ਫੂਡ ਸੇਫ਼ਟੀ ਅਧਿਕਾਰੀਆਂ ਅਨੁਸਾਰ ਜਦੋਂ ਉਨ੍ਹਾਂ ਮੋੜ ਅਤੇ ਰਾਮਪੁਰਾ 'ਚ ਮਿਠਾਈਆਂ ਦੀਆ ਦੁਕਾਨਾਂ 'ਤੇ ਚੈਕਿੰਗ ਕੀਤੀ, ਤਾਂ ਮਿਠਾਈਆਂ ਰੰਗਦਾਰ ਬਣੀਆਂ ਹੋਈਆਂ ਸਨ, ਜੋ ਕਿ 8 ਦਿਨ ਪੁਰਾਣੀਆਂ ਹੋਣ ਕਾਰਨ ਖ਼ਰਾਬ ਹੋ ਚੁੱਕੀ ਸੀ | ਇਸ ਲਈ ਉਨ੍ਹਾਂ ਦੀ ਟੀਮ ਵਲੋਂ ਮਿਠਾਈਆਂ ਦੇ ਮੌਕੇ 'ਤੇ ਸੈਂਪਲ ਭਰਨ ਤੋਂ ਬਾਦ ਨਸ਼ਟ ਕਰਵਾਇਆ ਗਿਆ ਹੈ | ਇਸ ਮੌਕੇ ਫੂਡ ਸਹਾਇਕ ਕਮਿਸ਼ਨਰ ਅੰਮਿ੍ਤਪਾਲ ਸਿੰਘ ਸੋਢੀ ਨੇ ਦੱਸਿਆ ਕਿ ਉਸ ਦੀ ਰਹਿਨੁਮਾਈ ਹੇਠ ਟੀਮਾਂ ਲਗਾਤਾਰ ਮਿਠਾਈਆਂ ਦੀਆਂ ਦੁਕਾਨਾਂ 'ਤੇ ਚੈਕਿੰਗ ਕਰਨ ਤੋਂ ਬਾਦ ਸੈਂਪਲ ਭਰ ਰਹੇ ਹਨ | ਇਨ੍ਹਾਂ ਸੈਂਪਲਾਂ ਨੂੰ ਖਰੜ ਲੈਬ ਵਿਚ ਭੇਜਿਆ ਜਾ ਰਿਹਾ ਹੈ, ਰਿਪੋਰਟ ਆਉਣ ਤੋਂ ਬਾਦ ਬਣਦੀ ਕਾਰਵਾਈ ਕੀਤੀ ਜਾਵੇਗੀ | ਸੋਢੀ ਨੇ ਕਿਹਾ ਕਿ ਫੂਡ ਸੇਫ਼ਟੀ ਟੀਮ ਦੇ ਇੰਸਪੈਕਟਰ ਦਿਵੀਆ ਗੋਸਵਾਮੀ ਅਤੇ ਨਵਦੀਪ ਸਿੰਘ ਦੁਆਰਾ ਮੋੜ ਬਲਾਕ ਅਤੇ ਰਾਮਪੁਰਾ ਬਲਾਕ 'ਚ ਪਹੁੰਚ ਕੇ ਮਿਠਾਈਆਂ ਦੀ ਚੈਕਿੰਗ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਮੋੜ 'ਚ ਦਿਵੀਆ ਗੋਸਵਾਮੀ ਇੰਸਪੈਕਟਰ ਦੁਆਰਾ ਮਿਠਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕਰਨ ਤੋਂ ਬਾਦ ਜਿੱਥੇ 6 ਮਿਠਾਈਆਂ ਦੇ ਸੈਂਪਲ ਭਰੇ ਗਏ ਹਨ, ਉੱਥੇ ਹੀ ਇਕ ਮਿਠਾਈ ਦੀ ਦੁਕਾਨ ਤੋਂ 30 ਕਿੱਲੋ ਮਿਠਾਈ ਨੂੰ ਧਰਤੀ ਹੇਠ ਦਬਾ ਕੇ ਨਸ਼ਟ ਕਰਵਾਇਆ ਗਿਆ ਹੈ, ਇਸੇ ਤਰ੍ਹਾਂ ਨਵਦੀਪ ਸਿੰਘ ਫੂਡ ਸੇਫ਼ਟੀ ਇੰਸਪੈਕਟਰ ਵਲੋਂ ਰਾਮਪੁਰਾ ਅਤੇ ਬਠਿੰਡਾ 'ਚ ਮਿਠਾਈਆਂ ਦੀ ਦੁਕਾਨਾਂ ਦੀ ਚੈਕਿੰਗ ਕਰਨ ਤੋਂ ਬਾਦ 30 ਕਿੱਲੋ ਖ਼ਰਾਬ ਹੋ ਚੁੱਕੀ ਮਿਠਾਈ ਨੂੰ ਨਸ਼ਟ ਕਰਵਾਇਆ ਗਿਆ ਹੈ | ਜਦਕਿ 5 ਦੇ ਕਰੀਬ ਸੈਂਪਲ ਭਰੇ ਗਏ ਹਨ | ਜਿੰਨ੍ਹਾਂ ਨੂੰ ਚੈਕਿੰਗ ਲਈ ਖਰੜ ਲੈਬ 'ਚ ਭੇਜਿਆ ਜਾਵੇਗਾ |
ਪਿਛਲੀ ਖ਼ਬਰ ਫ਼ਰੀਦਕੋਟ 'ਚ ਕੰਨਾਂ ਦਾ ਮੁਫ਼ਤ ਟੈਸਟ ਅਤੇ 55 ਫ਼ੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ ਅਗਲੀ ਖ਼ਬਰ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਹਾਂ ਤੇ ਵਫ਼ਾਦਾਰਾਂ ਨਾਲ ਹੀ ਖੜ੍ਹਾਂਗੇ- ਜਸ਼ਨ ਚਹਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।