14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਦੀਵਾਲੀ ਦੀ ਰਾਤ ਕਬਾੜ ਦੇ ਗੋਦਾਮ 'ਚ ਭਿਆਨਕ ਅੱਗ, ਲੱਖਾਂ ਦਾ ਨੁਕਸਾਨ <br/>

ਪਰਸ ਰਾਮ ਨਗਰ ਬਠਿੰਡਾ ਵਿਖੇ ਸਕ੍ਰੈਪ ਦੇ ਗੋਦਾਮ ਵਿਚ ਲੱਗੀ ਹੋਈ ਅੱਗ ਦਾ ਦਿ੍ਸ਼ | ਅਜੀਤ ਤਸਵੀਰ <br/> 23-10-2025
ਬਠਿੰਡਾ, 22 ਅਕਤੂਬਰ (ਵਲ੍ਹਾਣ)- ਦੀਵਾਲੀ ਦੀ ਰਾਤ ਨੂੰ ਸਥਾਨਕ ਪਰਸ ਰਾਮ ਨਗਰ ਦੀ ਗਲੀ ਨੰਬਰ-3 ਸਥਿਤ ਇਕ ਸਕ੍ਰੈਂਪ (ਕਬਾੜ) ਦੇ ਗੋਦਾਮ ਵਿਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਹਾਲਾਂਕਿ ਅਗਜ਼ਨੀ ਦੀ ਇਸ ਘਟਨਾ ਵਿਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਚੱਲਿਆ ਪਰ ਦੱਸਿਆ ਜਾ ਰਿਹਾ ਕਿ ਇਹ ਘਟਨਾ ਦੀਵਾਲੀ ਮੌਕੇ ਚੱਲ ਰਹੀਆਂ ਆਤਿਸ਼ਬਾਜ਼ੀਆਂ/ਪਟਾਖਿਆ ਕਾਰਨ ਵਾਪਰੀ ਹੈ | ਗੋਦਾਮ ਮਾਲਕ ਰਈਸ ਅਹਿਮਦ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਨਾਲ ਸਥਿਤ ਗੋਦਾਮ 'ਚ ਏ.ਸੀ., ਵਾਸ਼ਿੰਗ ਮਸ਼ੀਨਾਂ ਅਤੇ ਫਰਿੱਜ ਵਗ਼ੈਰਾ ਦੀ ਸਕਰੈਪ ਦਾ ਕੰਮ ਕਰਦੇ ਹਨ | ਰਾਤੀਂ ਗੋਦਾਮ ਵਿਚ ਅਚਾਨਕ ਅੱਗ ਲੱਗ ਗਈ, ਜਿਸ ਬਾਰੇ ਉਨ੍ਹਾਂ ਨੂੰ ਆਂਢ-ਗੁਆਂਢ ਤੋਂ ਪਤਾ ਚੱਲਿਆ | ਕੁਝ ਪਲਾਂ ਵਿਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਉੱਚੀਆਂ ਉੱਚੀਆਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ | ਸੂਚਨਾ ਮਿਲਦਿਆਂ ਫਾਇਰ ਬਿ੍ਗੇਡ ਕਈ ਗੱਡੀਆਂ ਮੌਕੇ 'ਤੇ ਪਹੁੰਚੀਆਂ, ਜਿਨ੍ਹਾਂ ਨੇ ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਸਾਰਾ ਸਕਰੈਪ ਅੱਗ ਨਾਲ ਸੜ ਕੇ ਸੁਆਹ ਹੋ ਚੱੁਕਿਆ ਸੀ | ਅੱਗ ਨਾਲ ਕਰੀਬ 10 ਤੋਂ 13 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ | ਦੂਸਰੀ ਤਰਫ਼ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਟੀਮਾਂ ਮੌਕੇ 'ਤੇ ਪੁੱਜੀਆਂ ਤਾਂ ਦੇਖਿਆ ਕਿ ਅੱਗ ਐਨੀ ਭਿਆਨਕ ਸੀ ਕਿ ਉਸ 'ਤੇ ਕਾਬੂ ਪਾਉਣ ਲਈ ਫਾਇਰ ਬਿ੍ਗੇਡ ਦੀਆਂ 7-8 ਗੱਡੀਆਂ ਨੂੰ ਕਈ ਘੰਟੇ ਲੱਗ ਗਏ | ਇਸ ਤੋਂ ਇਲਾਵਾ ਲੋਕਾਂ ਨੇ ਵੀ ਆਪਣੇ ਪੱਧਰ 'ਤੇ ਹਰ ਸੰਭਵ ਯਤਨ ਕੀਤੇ ਤਾਂ ਕਿਤੇ ਜਾ ਕੇ ਅੱਗ 'ਤੇ ਕੰਟਰੋਲ ਹੋਇਆ ਹੈ | ਲੋਕਾਂ ਨੇ ਲਗਾਤਾਰ ਆਪਣੇ ਘਰਾਂ ਦੀਆਂ ਮੋਟਰਾਂ ਵਗ਼ੈਰਾ ਚਲਾ ਕੇ ਅੱਗ ਨੂੰ ਅੱਗੇ ਵਧਣ ਤੋਂ ਰੋਕੀ ਰੱਖਿਆ | ਉਨ੍ਹਾਂ ਦੱਸਿਆ ਕਿ ਲੋਕਾਂ ਦੀ ਜਾਣਕਾਰੀ ਮੁਤਾਬਿਕ ਕੋਈ ਆਤਿਸ਼ਬਾਜ਼ੀ ਗੋਦਾਮ 'ਚ ਡਿੱਗਣ ਮਗਰੋਂ ਅਗਜ਼ਨੀ ਦੀ ਘਟਨਾ ਵਾਪਰੀ ਹੈ, ਪਰ ਅਸਲ ਕਾਰਨਾਂ ਬਾਰੇ ਕੁਝ ਪਤਾ ਨਹੀਂ ਚੱਲਿਆ |

ਪਿਛਲੀ ਖ਼ਬਰ ਸਾਂਝੇ ਤੌਰ 'ਤੇ ਮਨਾਇਆ ਬਾਬਾ ਵਿਸ਼ਵਕਰਮਾ ਦਾ ਪੂਜਾ ਉਤਸਵ <br/> ਅਗਲੀ ਖ਼ਬਰ ਰਾਜ ਸਭਾ ਮੈਂਬਰ ਪਦਮਸ੍ਰੀ ਰਾਜੇਂਦਰ ਗੁਪਤਾ ਨੇ ਆਪਣੇ ਜੱਦੀ ਪਿੰਡ ਨਸੀਬਪੁਰਾ ਦਾ ਦੌਰਾ ਕੀਤਾ-ਮੰਦਰ ਵਿਚ ਮੱਥਾ ਟੇਕਿਆ ਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।