ਸੰਗਤ ਮੰਡੀ, 23 ਅਕਤੂਬਰ (ਅੰਮਿ੍ਤਪਾਲ ਸ਼ਰਮਾ)- ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਸਹੁਰਾ ਪਰਿਵਾਰ ਨੂੰ ਉਸ ਸਮੇਂ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਸੱਸ ਮਾਤਾ ਸੁਖਦੇਵ ਕੌਰ ਅਚਾਨਕ ਅਕਾਲ ਚਲਾਣਾ ਕਰ ਗਏ | ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਸਹੁਰੇ ਪਿੰਡ ਮਛਾਣਾ ਵਾਸੀ ਉਨ੍ਹਾਂ ਦੇ ਰਿਸ਼ਤੇਦਾਰ ਰਾਜਪਾਲ ਸਿੰਘ 'ਪਾਲੀ' ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਸਰਦਾਰਨੀ ਸੁਖਦੇਵ ਕੌਰ (85) ਧਰਮ-ਪਤਨੀ ਟੇਕ ਸਿੰਘ ਦੰਦੀਵਾਲ ਥੋੜ੍ਹੇ ਸਮੇਂ ਦੀ ਬਿਮਾਰੀ ਦੌਰਾਨ ਅਚਾਨਕ ਹੀ 19 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ | ਮਾਤਾ ਸੁਖਦੇਵ ਕੌਰ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਉਨ੍ਹਾਂ ਦੇ ਜਵਾਈ ਗੁਰਦਿੱਤ ਸਿੰਘ ਸੇਖੋਂ, ਸਪੁੱਤਰੀ ਬੇਅੰਤ ਕੌਰ ਫ਼ਰੀਦਕੋਟ, ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ, ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ, ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ, ਫ਼ਰੀਦਕੋਟ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ, ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ, ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ, ਓਮ ਸੰਨਜ਼ ਫ਼ੈਕਟਰੀ ਦੇ ਪ੍ਰੈ੍ਰਜ਼ੀਡੈਂਟ ਆਰ.ਡੀ.ਅਗਰਵਾਲ, ਸੀ.ਏ.ਓ. ਬਲਵੰਤ ਸਿੰਘ ਗਿੱਲ, ਸੁਸ਼ੀਲ ਕੁਮਾਰ ਗੋਲਡੀ ਪ੍ਰਧਾਨ ਨਗਰ ਕੌਂਸਲ ਸੰਗਤ, ਇੰਸਪੈਕਟਰ ਗੁਰਮੀਤ ਸਿੰਘ ਗਰੇਵਾਲ, ਅਕਾਲੀ ਆਗੂ ਰੇਸ਼ਮ ਸਿੰਘ ਸੰਗਤ, ਅਕਾਲੀ ਆਗੂ ਮੈਂਬਰ ਸਿੰਘ ਮਛਾਣਾ, ਸੁਰਿੰਦਰ ਸਿੰਘ ਸਰਪੰਚ ਮਛਾਣਾ, ਅੰਗਰੇਜ਼ ਸਿੰਘ ਸਾਬਕਾ ਸਰਪੰਚ ਪੱਕਾ ਕਲਾਂ, ਧਰਮਪਾਲ ਸਿੰਘ ਸਾਬਕਾ ਸਰਪੰਚ ਗੁਰਥੜੀ, ਗੁਰਵਿੰਦਰ ਸਿੰਘ ਢਿੱਲੋਂ, ਜਗਤਾਰ ਸਿੰਘ ਸਾਬਕਾ ਸਰਪੰਚ ਪਥਰਾਲਾ, ਬਲਵੀਰ ਸਿੰਘ ਸਾਬਕਾ ਸਰਪੰਚ ਗੁਰੂਸਰ ਸੈਣੇਵਾਲਾ, ਪਰਮਿੰਦਰ ਸਿੰਘ ਸਾਬਕਾ ਸਰਪੰਚ ਮਛਾਣਾ, ਰਾਜਿੰਦਰ ਸਿੰਘ ਰਾਜਾ ਸਰਪੰਚ ਸੰਗਤ ਕਲਾਂ, ਕਾਲਾ ਸਿੰਘ ਸਰਪੰਚ ਗੁਰਥੜੀ, ਹਰਪਾਲ ਸਿੰਘ ਟੋਨੀ ਡੂੰਮਵਾਲੀ, ਹਰਦੀਪ ਸਿੰਘ ਮੁਹਾਲਾਂ, ਸਰਬਜੀਤ ਸਿੰਘ ਰੁਲਦੂਵਾਲਾ, ਸੁਖਤੇਜ ਸਿੰਘ ਕੋਟਗੁਰੂ, ਪ੍ਰਦੀਪ ਸਿੰਘ ਹੈਪੀ ਅਤੇ 'ਆਪ' ਆਗੂ ਪਵਨ ਕੁਮਾਰ ਟੈਣੀ ਵੱਲੋਂ ਪਿੰਡ ਮਛਾਣਾ ਦੇ ਦੰਦੀਵਾਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ |