21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਭੁੱਚੋ ਮੰਡੀ ਦੇ ਬੱਚਿਆਂ ਨੇ ਅਬੈਕਸ ਦੇ ਕੌਮੀ ਮੁਕਾਬਲਿਆਂ 'ਚ ਦਿਖਾਏ ਜੌਹਰ

ਅਜੀਤ ਡੈਸਕ 24-10-2025
ਭੁੱਚੋ ਮੰਡੀ, 23 ਅਕਤੂਬਰ (ਪਰਵਿੰਦਰ ਸਿੰਘ ਜੌੜਾ)-ਚੰਡੀਗੜ੍ਹ ਵਿਖੇ ਹੋਏ ਚੈਂਪੀਅਨਜ਼ ਨੈਸ਼ਨਲ ਅਬੈਕਸ ਮੁਕਾਬਲੇ ਵਿਚ ਸਥਾਨਕ 25 ਵਿਦਿਆਰਥੀਆਂ ਨੇ ਸ਼ਾਰਪ ਬ੍ਰੇਨਸ ਸੈਂਟਰ ਇੰਚਾਰਜ ਮੈਡਮ ਰੇਖਾ ਸਿੰਘ ਦੀ ਅਗਵਾਈ ਵਿਚ ਭਾਗ ਲਿਆ | ਚੰਡੀਗੜ੍ਹ ਤੋਂ ਇਲਾਵਾ ਦੇਸ਼ ਦੇ 3 ਹੋਰ ਥਾਵਾਂ 'ਤੇ ਹੋਏ ਇਸ ਮੁਕਾਬਲੇ ਵਿਚ ਕੁੱਲ 16 ਹਜ਼ਾਰ 364 ਵਿਦਿਆਰਥੀਆਂ ਨੇ ਭਾਗ ਲਿਆ | ਸ਼ਾਰਪ ਬ੍ਰੇਨਸ ਐਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੂੰ ਜੋੜ, ਘਟਾਓ, ਗੁਣਾ ਅਤੇ ਭਾਗ ਦੇ 100 ਸਵਾਲ ਹੱਲ ਕਰਨ ਲਈ 20 ਮਿੰਟ ਦਾ ਸਮਾਂ ਦਿੱਤਾ ਗਿਆ ਸੀ, ਪ੍ਰੰਤੂ ਜ਼ਿਆਦਾਤਰ ਵਿਦਿਆਰਥੀਆਂ ਨੇ ਇਹ 5-6 ਮਿੰਟਾਂ ਵਿਚ ਹੀ ਹੱਲ ਕਰ ਦਿੱਤੇ | ਮੁਕਾਬਲੇ ਦਾ ਨਤੀਜਾ 10 ਦਿਨਾਂ ਬਾਅਦ ਐਲਾਨਿਆ ਜਾਵੇਗਾ |
ਪਿਛਲੀ ਖ਼ਬਰ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ ਵਾਪਰੇ ਹਾਦਸੇ ਦੀ ਉੱਚ-ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਅਗਲੀ ਖ਼ਬਰ ਖ਼ਾਲਸਾ ਏਡ ਜਥੇਬੰਦੀ ਨੂੰ ਹੜ੍ਹ ਪੀੜਤਾਂ ਲਈ ਇਕ ਲੱਖ ਰੁਪਏ ਦੀ ਰਾਸ਼ੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।