ਰਾਮਪੁਰਾ ਫੂਲ, 6 ਨਵੰਬਰ (ਹੇਮੰਤ ਕੁਮਾਰ ਸ਼ਰਮਾ)-ਜੈ ਤੁਲਸੀ ਅਣੂਵਰਤ ਸਕੂਲ ਮਹਿਰਾਜ ਰੋਡ ਦੇ ਪਿ੍ੰਸੀਪਲ ਸ਼੍ਰੀਮਤੀ ਸਮਨਪ੍ਰੀਤ ਕÏਰ ਜਟਾਣਾ ਅਤੇ ਅਧਿਆਪਕ ਸੰਦੀਪ ਸਿੰਘ, ਜਿੰਮੀ ਗੁਪਤਾ, ਅਨਮੋਲ ਕÏਰ, ਅਤੇ ਰਮਨਪ੍ਰੀਤ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਵੈਟਰਨਰੀ ਕਾਲਜ ਰਾਮਪੁਰਾ ਫੂਲ ਵਿਖੇ ਲਿਜਾਇਆ ਗਿਆ¢ ਸਕੂਲ ਪਿ੍ੰਸੀਪਲ ਸਮਨਪ੍ਰੀਤ ਕੌਰ ਜਟਾਣਾ ਨੇ ਇਸ ਮੌਕੇ ਕਿਹਾ ਕਿ ਜਦੋਂ ਵਿਦਿਆਰਥੀਆਂ ਨੂੰ ਅਸਲ ਜੀਵਨ ਦੇ ਤਜਰਬਿਆਂ ਅਤੇ ਪ੍ਰਯੋਗਾਤਮਿਕ ਸਿੱਖਿਆ ਦੁਆਰਾ ਸਿਖਾਇਆ ਜਾਂਦਾ ਹੈ, ਤਾਂ ਬੱਚੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਮਝਦੇ ਹਨ¢ ਉਨ੍ਹਾਂ ਨੇ ਵਿਦਿਆਰਥੀਆਂ ਦੀ ਵਿਹਾਰਕ ਸਿੱਖਿਆ ਨੂੰ ਵਧਾਉਣ ਲਈ ਭਵਿੱਖ ਵਿਚ ਅਜਿਹੀਆਂ ਹੋਰ ਵਿੱਦਿਅਕ ਗਤੀਵਿਧੀਆਂ ਦਾ ਆਯੋਜਨ ਕਰਨ ਦੇ ਆਪਣੇ ਸਕਾਰਾਤਮਿਕ ਇਰਾਦੇ ਵੀ ਸਾਂਝੇ ਕੀਤੇ¢ ਸਕੂਲ ਵਲੋਂ ਕਾਲਜ ਦੇ ਡੀਨ ਸਰ ਅਤੇ ਡਾ. ਮਨਿੰਦਰ ਅਤੇ ਸਾਰੀ ਫੈਕਲਟੀ ਦਾ ਵਿਸ਼ੇਸ਼ ਧੰਨਵਾਦ ਕੀਤਾ¢