ਲਹਿਰਾ ਮੁਹੱਬਤ, 6 ਨਵੰਬਰ (ਚਰਨਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਨਥਾਣਾ ਵਲੋਂ ਹੜ੍ਹ ਪੀੜ੍ਹਤ ਕਿਸਾਨਾਂ ਲਈ ਬੀਜ ਤੇ ਖਾਦ ਦੀਆਂ 2 ਟਰਾਲੀਆਂ ਲਹਿਰਾ ਮੁਹੱਬਤ ਤੋਂ ਰਵਾਨਾ ਕੀਤੀਆਂ ਗਈਆਂ | ਇਸ ਮੌਕੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਕਲਿਆਣ ਨੇ ਦੱਸਿਆ ਕਿ ਬਲਾਕ ਵਲੋਂ 140 ਗੱਟੇ ਬੀਜ ਤੇ 100 ਗੱਟੇ ਡੀ ਏ ਪੀ ਖਾਦ ਇਕੱਤਰ ਕੀਤੀ ਗਈ ਹੈ | ਫ਼ਿਰੋਜ਼ਪੁਰ ਇਲਾਕੇ 'ਚ 140 ਏਕੜ ਬਿਜਾਈ ਦੀ ਜ਼ਿੰਮੇਵਾਰੀ ਲੀਡਰਸ਼ਿਪ ਵਲੋਂ ਬਲਾਕ ਨੂੰ ਸੌਂਪੀ ਗਈ ਹੈ | ਜਿਸ ਲਈ ਪਿੰਡ ਕਲਿਆਣ 'ਤੇ ਬਾਠ ਤੋਂ 2 ਟਰੈਕਟਰਾਂ ਸਮੇਤ ਜਥੇਬੰਦੀ ਆਗੂ ਹੜ੍ਹ ਪ੍ਰਭਾਵਿਤ ਇਲਾਕੇ ਲਈ ਰਵਾਨਾ ਹੋ ਚੁੱਕੇ ਹਨ | ਇਸ ਮੌਕੇ ਆਗੂ ਗੁਰਮੇਲ ਸਿੰਘ, ਹਰਨੇਕ ਸਿੰਘ, ਬਲਵੀਰ ਸਿੰਘ, ਜਸਪਾਲ ਸਿੰਘ ਨੇ ਕਿਹਾ ਕਿ ਹੜ੍ਹ ਪੀੜ੍ਹਤ ਕਿਸਾਨਾਂ ਦੀ ਮੱਦਦ ਲਈ ਜਥੇਬੰਦੀ ਤੱਤਪਰ ਹੈ |