16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਮਜ਼੍ਹਬੀ ਸਿੱਖ/ਬਾਲਮੀਕ ਭਾਈਚਾਰੇ ਪ੍ਰਤੀ ਮਾੜੀ ਸੋਚ ਜੱਗ ਜ਼ਾਹਿਰ ਹੋਈ- ਬਲਦੇਵ ਸਿੰਘ ਆਕਲੀਆ <br/>

ਅਜੀਤ ਡੈਸਕ 07-11-2025
ਗੋਨਿਆਣਾ, 6 ਨਵੰਬਰ (ਲਛਮਣ ਦਾਸ ਗਰਗ): ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਬਠਿੰਡਾ ਦੇ ਐੱਸ.ਸੀ ਮੋਰਚੇ ਦੇ ਪ੍ਰਧਾਨ ਬਲਦੇਵ ਸਿੰਘ ਆਕਲੀਆ ਇੰਚਾਰਜ ਹਲਕਾ ਭੁੱਚੋ ਮੰਡੀ ਨੇ ਕਿਹਾ ਕਿ ਪਿਛਲੇ ਦਿਨੀਂ ਤਰਨਤਾਰਨ ਜ਼ਿਮਨੀ ਚੋਣ ਪ੍ਰਚਾਰ ਦੌਰਾਨ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵਲੋਂ ਮਜ਼੍ਹਬੀ ਸਿੱਖ/ਬਾਲਮੀਕ ਜਾਤੀ ਨਾਲ ਸੰਬੰਧਿਤ ਆਪਣੀ ਹੀ ਪਾਰਟੀ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਮਰਹੂਮ ਦਲਿਤ ਨੇਤਾ ਸਰਦਾਰ ਬੂਟਾ ਸਿੰਘ ਬਾਰੇ ਜਨਤਕ ਤੌਰ 'ਤੇ ਬਹੁਤ ਅਪਮਾਨਜਨਕ ਸ਼ਬਦ ਵਰਤੇ ਗਏ ਹਨ, ਇਹ ਘਟਨਾ ਬਹੁਤ ਨਿੰਦਣਯੋਗ ਅਤੇ ਨਾ ਸਹਿਣਯੋਗ ਹੈ | ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਵਲੋਂ ਆਪਣੀ ਹੀ ਪਾਰਟੀ ਨਾਲ ਸਬੰਧਿਤ ਦਲਿਤ ਨੇਤਾ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾ ਕੇ ਅਤੇ ਉਨ੍ਹਾਂ ਦੀ ਜਾਤੀ ਅਤੇ ਰੰਗ ਪ੍ਰਤੀ ਗਲਤ ਟਿੱਪਣੀਆਂ ਕਰਕੇ ਨੀਵਾਂ ਵਿਖਾਉਣਾ, ਕੋਈ ਸਮਝਦਾਰ ਨੇਤਾ ਵਾਲੀ ਗੱਲ ਨਹੀਂ ਹੈ | ਰਾਜਾ ਵੜਿੰਗ ਵਲੋਂ ਦਿੱਤੇ ਗਏ ਇਸ ਬਿਆਨ ਕਾਰਣ ਸੂਬੇ ਭਰ ਦੇ ਐੱਸ.ਸੀ. ਭਾਈਚਾਰੇ ਖ਼ਾਸ ਕਰਕੇ ਮਜ਼੍ਹਬੀ ਸਿੱਖ/ਬਾਲਮੀਕ ਭਾਈਚਾਰੇ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਵਲੋਂ ਚੋਣ ਪ੍ਰਚਾਰ ਦੌਰਾਨ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਮਰਹੂਮ ਦਲਿਤ ਬੂਟਾ ਸਿੰਘ ਬਾਰੇ ਜਨਤਕ ਤੌਰ ਤੇ ਜਾਤੀ ਅਤੇ ਕਾਲੇ ਰੰਗ ਪ੍ਰਤੀ ਅਪਮਾਨਜਨਕ ਸ਼ਬਦ ਵਰਤ ਕੇ ਸਮੁੱਚੇ ਮਜ਼੍ਹਬੀ ਸਿੱਖ ਭਾਈਚਾਰੇ ਨੂੰ ਅਪਮਾਨਿਤ ਕੀਤਾ ਹੈ | ਆਕਲੀਆ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਰਾਜਾ ਵੜਿੰਗ ਨੂੰ ਜਨਤਕ ਤੌਰ 'ਤੇ ਸਮੂਹ ਮਜ਼੍ਹਬੀ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ | ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਸਮੁੱਚੇ ਮਜ਼੍ਹਬੀ ਸਿੱਖ ਭਾਈਚਾਰੇ ਨੂੰ ਲਾਮਬੰਦ ਕਰਕੇ ਉਨ੍ਹਾਂ ਖ਼ਿਲਾਫ਼ ਜਨਤਕ ਰੋਹ ਖੜ੍ਹਾ ਕੀਤਾ ਜਾਵੇਗਾ |
05ਬੀਟੀਡੀ46


ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਧਾਰਮਿਕ ਸਮਾਗਮਾਂ ਦੀ ਸੰਪੂਰਤਾ <br/> ਅਗਲੀ ਖ਼ਬਰ ਨਗਰ ਕੌਂਸਲ ਵਿਚ ਪਾਣੀ-ਸੀਵਰੇਜ ਬਿੱਲਾਂ ਦੀਆਂ ਫ਼ਰਜ਼ੀ ਰਸੀਦਾਂ ਮਾਮਲੇ ਵਿਚ ਹਲਕਾ ਵਿਧਾਇਕ ਨੇ ਲਿਆ ਗੰਭੀਰ ਨੋਟਿਸ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।