ਗੋਨਿਆਣਾ, 6 ਨਵੰਬਰ (ਲਛਮਣ ਦਾਸ ਗਰਗ)- ਪੰਜਾਬੀ ਸਾਹਿੱਤ ਦੇ ਖੇਤਰ ਵਿਚ ਸਰਗਰਮ ਲੇਖਕਾ ਅਮਨਦੀਪ ਕੌਰ ਨੇ ਅੱਜ ਗੁਰਪੁਰਬ ਦੇ ਪਵਿੱਤਰ ਦਿਹਾੜੇ ਮੌਕੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨਾਲ ਮੁਲਾਕਾਤ ਕਰਕੇ ਆਪਣੀ ਨਵੀਂ ਕਿਤਾਬ 'ਹਵਾ ਦੀ ਬੁੱਕਲ' ਉਨ੍ਹਾਂ ਨੂੰ ਸਤਿਕਾਰ ਸਹਿਤ ਭੇਟ ਕੀਤੀ | ਇਸ ਮੌਕੇ ਅਮਨਦੀਪ ਕੌਰ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਗੁਰਪੁਰਬ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ | ਉਨ੍ਹਾਂ ਦੱਸਿਆ ਕਿ ਇਹ ਕਿਤਾਬ 'ਹਵਾ ਦੀ ਬੁੱਕਲ' ਉਨ੍ਹਾਂ ਦੀ ਦੂਜੀ ਪੁਸਤਕ ਹੈ | ਇਸ ਪੁਸਤਕ ਵਿਚ ਮਨੁੱਖੀ ਜਜ਼ਬਾਤਾਂ ਤੇ ਪਿਆਰ ਦੇ ਜਜ਼ਬਿਆਂ ਦਾ ਖ਼ੂਬਸੂਰਤ ਮਿਸ਼ਰਣ ਹੈ | ਡਿਪਟੀ ਕਮਿਸ਼ਨਰ ਨੇ ਲੇਖਕਾ ਅਮਨਦੀਪ ਕੌਰ ਦੇ ਇਸ ਉਪਰਾਲੇ ਦੀ ਤਾਰੀਫ਼ ਕਰਦਿਆ ਕਿਹਾ 'ਗੁਰਪੁਰਬ ਦੇ ਪਾਵਨ ਪੁਰਬ ਤੇ ਸਾਹਿੱਤਿਕ ਰਚਨਾ ਦਾ ਤੋਹਫ਼ਾ ਪ੍ਰਾਪਤ ਕਰਨਾ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਅਜਿਹੀਆਂ ਪੁਸਤਕਾਂ ਸਾਡੇ ਸਮਾਜ 'ਚ ਸਕਾਰਾਤਮਕਤਾ ਤੇ ਸੁਹਿਰਦ ਵਾਤਾਵਰਣ ਫੈਲਾਉਣ ਦਾ ਕੰਮ ਕਰਦੀਆਂ ਹਨ | ਲੇਖਕਾ ਅਮਨਦੀਪ ਕੌਰ ਨੇ ਡੀ.ਸੀ. ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੀ ਪ੍ਰੇਰਣਾ ਨਾਲ ਉਹ ਅੱਗੇ ਵੀ ਸਾਹਿੱਤਿਕ ਸਿਰਜਣਾ ਵਿਚ ਲੱਗੇ ਰਹਿਣਗੇ |