29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਪਰਾਲੀ ਸਾੜਨ ਸੰਬੰਧੀ ਦਰਜ ਸ਼ਿਕਾਇਤਾਂ ਦਾ ਇੱਕੋ ਦਿਨ ਨਿਪਟਾਰਾ, ਕਿਸਾਨ ਭਾਈਚਾਰੇ ਵਿਚ ਰਾਹਤ <br/>

ਅਜੀਤ ਡੈਸਕ 26-11-2025
ਮਹਿਰਾਜ, 25 ਨਵੰਬਰ (ਸੁਖਪਾਲ ਮਹਿਰਾਜ): ਪਰਾਲੀ ਸਾੜਨ ਅਤੇ ਉਦਯੋਗਿਕ ਪ੍ਰਦੂਸ਼ਣ ਸੰਬੰਧੀ ਪ੍ਰਦੂਸ਼ਣ ਬੋਰਡ ਵਲੋਂ ਦਰਜ ਕੀਤੀਆਂ ਗਈਆਂ ਸ਼ਿਕਾਇਤਾਂ ਦੇ ਮਾਮਲੇ ਵਿਚ ਮਹਿਰਾਜ ਪੱਤੀ ਕਾਲਾ ਅਤੇ ਮਹਿਰਾਜ ਪਿੰਡ ਦੇ ਕਿਸਾਨਾਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ | ਪਰਵਿੰਦਰ ਸਿੰਘ ਨੰਬਰਦਾਰ, ਮਹਿਰਾਜ ਪੱਤੀ ਕਾਲਾ ਨੇ ਦੱਸਿਆ ਕਿ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਦਰਜ ਕੀਤੀਆਂ ਕੁੱਲ 5 ਸ਼ਿਕਾਇਤਾਂ ਨੂੰ ਐਸਡੀਜੇਐੱਮ ਫੂਲ ਵਲੋਂ ਇਕੋ ਦਿਨ ਨਿਪਟਾ ਦਿੱਤਾ ਗਿਆ | ਨੰਬਰਦਾਰ ਮੁਤਾਬਿਕ, ਇਹ ਸਾਰੇ ਮਾਮਲੇ ਮਹਿਰਾਜ ਅਤੇ ਪੱਤੀ ਕਾਲਾ ਨਾਲ ਸੰਬੰਧਿਤ ਕਿਸਾਨਾਂ ਦੇ ਸਨ, ਜਿਨ੍ਹਾਂ ਦੀ ਅਦਾਲਤ ਵਿਚ ਪ੍ਰਭਾਵਸ਼ਾਲੀ ਪੇਸ਼ੀ ਐਡਵੋਕੇਟ ਇੰਦਰਜੀਤ ਸਿੰਘ ਬਰਾੜ ਵਲੋਂ ਕੀਤੀ ਗਈ | ਉਹ ਖ਼ੁਦ ਵੀ ਮਹਿਰਾਜ ਪਿੰਡ ਨਾਲ ਸਬੰਧਿਤ ਹਨ ਅਤੇ ਕਾਫ਼ੀ ਸਮੇਂ ਤੋਂ ਕਿਸਾਨਾਂ ਦੇ ਹੱਕ ਲਈ ਕਾਨੂੰਨੀ ਮੱਦਦ ਪ੍ਰਦਾਨ ਕਰ ਰਹੇ ਹਨ | ਐਡਵੋਕੇਟ ਇੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਪ੍ਰਦੂਸ਼ਣ ਬੋਰਡ ਵਲੋਂ ਪਰਾਲੀ ਸਾੜਨ ਦੇ ਕੁਝ ਮਾਮਲਿਆਂ ਵਿਚ ਕਿਸਾਨਾਂ ਨੂੰ ਜੁਰਮਾਨਾ ਪਾਇਆ ਗਿਆ ਸੀ, ਜਿਸ ਨੂੰ ਭਰਨ ਉਪਰੰਤ ਕੇਸ ਦਾ ਨਿਪਟਾਰਾ ਵੀ ਇੱਕ ਹੀ ਤਾਰੀਖ਼ 'ਤੇ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਜਾਂ ਬੇਲੋੜੀ ਚੱਕਰ ਕੱਟਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਕਾਨੂੰਨੀ ਪ੍ਰਕਿਰਿਆ ਪੂਰੀ ਸਾਫ਼ਗੋਈ ਅਤੇ ਤੀਜੀ ਨਾਲ ਪੂਰੀ ਕੀਤੀ ਜਾ ਰਹੀ ਹੈ | ਇੰਦਰਜੀਤ ਬਰਾੜ ਨੇ ਇਹ ਵੀ ਅਪੀਲ ਕੀਤੀ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ, ਕਿਉਂਕਿ ਇਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ | ਉਨ੍ਹਾਂ ਕਿਹਾ ਕਿ ਇਸ ਵਾਰੀ ਕਿਸਾਨ ਭਾਈਚਾਰੇ ਨੇ ਕਾਬਿਲ-ਏ-ਤਾਰੀਫ਼ ਸੁਚੇਤਤਾ ਦਿਖਾਈ ਹੈ ਅਤੇ ਜ਼ਿਆਦਾਤਰ ਕਿਸਾਨਾਂ ਨੇ ਪਰਾਲੀ ਦੀਆਂ ਗੱਠਾਂ ਤਿਆਰ ਕੀਤੀਆਂ ਹਨ, ਜੋ ਕਿ ਪਰੀਆਵਰਨ ਅਤੇ ਖੇਤੀਬਾੜੀ ਦੋਵਾਂ ਲਈ ਲਾਭਦਾਇਕ ਕਦਮ ਹੈ |
ਮਹਿਰਾਜ ਅਤੇ ਪੱਤੀ ਕਾਲਾ ਪਿੰਡ ਦੇ ਕਿਸਾਨਾਂ ਨੇ ਅਦਾਲਤ ਦੇ ਇਸ ਤੁਰੰਤ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਐਡਵੋਕੇਟ ਬਰਾੜ ਦਾ ਧੰਨਵਾਦ ਕੀਤਾ ਹੈ, ਜਿਸ ਨਾਲ ਪਿੰਡ ਵਿਚ ਰਾਹਤ ਦੀ ਲਹਿਰ ਦਿਖਾਈ ਦੇ ਰਹੀ ਹੈ |


ਪਿਛਲੀ ਖ਼ਬਰ ਨਸ਼ੀਲੇ ਕੈਪਸੂਲਾਂ ਸਮੇਤ ਇਕ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਅਨੰਦਪੁਰ ਸਾਹਿਬ ਦੇ ਇਜਲਾਸ 'ਚ ਆਨੰਦਪੁਰ ਦੇ ਮਤੇ ਦੀ ਪ੍ਰੋੜਤਾ ਜ਼ਰੂਰੀ ਸੀ-ਐਕਸੀਅਨ ਟੇਕ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।