ਬਠਿੰਡਾ, 25 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੀ ਇਕ ਮਹਿਲਾ ਡਾਕਟਰ ਨੂੰ ਆਪਣੇ ਵਾਟਸਅੱਪ ਉੱਪਰ ਟ੍ਰੈਫ਼ਿਕ ਚਲਾਨ ਸੰਬੰਧੀ ਆਇਆ ਇਕ ਿਲੰਕ ਖੋਲ੍ਹਣਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਨਾਮਾਲੂਮ ਠੱਗਾਂ ਨੇ ਉਸ ਦੇ ਖਾਤੇ ਵਿਚੋਂ 9.45 ਲੱਖ ਰੁਪਏ ਉੱਡਾ ਦਿੱਤੇ | ਥਾਣਾ ਸਾਈਬਰ ਕ੍ਰਾਈਮ ਸੈੱਲ ਵਲੋਂ ਮਹਿਲਾ ਡਾਕਟਰ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਮਾਮਲੇ ਵਿਚ ਜਾਂਚ ਕਰ ਰਹੇ ਇੰਸਪੈਕਟਰ ਸੁਖਵੀਰ ਕੌਰ ਮੁਤਾਬਿਕ ਸਥਾਨਕ ਅਜੀਤ ਰੋਡ ਦੀ ਵਸਨੀਕ ਡਾਕਟਰ ਅਨੂੰ ਗੁਪਤਾ ਨੇ ਪੁਲਿਸ ਕੋਲੋਂ ਬਿਆਨਾਂ 'ਚ ਦੱਸਿਆ ਕਿ ਉਸ ਨੂੰ ਇਕ ਨਾਮਾਲੂਮ ਵਟਸਐਪ ਅਕਾਊਾਟ ਨੰਬਰ +918340479659 ਤੋਂ ਟਰੈਫ਼ਿਕ ਚਲਾਣ ਸੰਬੰਧੀ ਇਕ ਆਰਟੀਓ ਚਲਾਨ ਏਪੀਕੇ ਨਾਮ ਦੀ ਫਾਈਲ ਪ੍ਰਾਪਤ ਹੋਈ ਸੀ, ਜਿਸ ਨੂੰ ਖੋਲ੍ਹਣ 'ਤੇ ਉਸ ਦੇ ਇਨਡੋਸਿੰਡ ਬੈਂਕ ਦੇ ਖਾਤੇ ਵਿਚੋਂ ਟ੍ਰਾਂਜੈਕਸ਼ਨਾਂ ਹੋਣੀਆਂ ਸ਼ੁਰੂ ਹੋ ਗਈਆਂ | ਉਸ ਨੇ ਬੈਂਕ ਦੇ ਹੈਲਪ ਲਾਇਨ ਨੰਬਰ 'ਤੇ ਕਾਲ ਕਰਕੇ ਆਪਣਾ ਖਾਤਾ ਫਰੀਜ਼ ਕਰਵਾ ਦਿੱਤਾ | ਉਸ ਨੂੰ ਆਪਣੀ ਬੈਂਕ ਸਟੈਟਮੈਂਟ ਚੈੱਕ ਕਰਨ 'ਤੇ ਪਤਾ ਲੱਗਿਆ ਕਿ ਉਸ ਦੇ ਖਾਤੇ ਵਿਚੋਂ ਕ੍ਰਮਵਾਰ 47739.46, 2,50093, 317705 ਅਤੇ 330000 ਰੁਪਏ ਦੀਆ ਟ੍ਰਾਂਜੈਕਸ਼ਨਾਂ ਰਾਹੀ ਕੁੱਲ 945537.88 ਰੁਪਏ ਕਢਵਾਏ ਗਏ ਹਨ | ਮਹਿਲਾ ਡਾਕਟਰ ਨੇ ਕਿਹਾ ਕਿ ਅਣਪਛਾਤੇ ਵਿਅਕਤੀ ਨੇ ਉਸ ਦੇ ਵਾਟਸਐਪ 'ਤੇ ਆਰਟੀਓ ਚਲਾਨ ਐਪ ਏਪੀਕੇ ਨਾਮ ਦੀ ਫਾਈਲ ਭੇਜ ਕੇ ਉਸ ਦਾ ਫ਼ੋਨ ਹੈੱਕ ਕਰ ਲਿਆ, ਜਿਸ ਨਾਲ ਮੋਬਾਈਲ ਉੱਪਰ ਓ.ਟੀ.ਪੀ. ਚੋਰੀ ਕਰਕੇ ਉਸ ਨਾਲ ਠੱਗੀ ਮਾਰੀ ਗਈ ਹੈ | ਥਾਣਾ ਸਾਈਬਰ ਕ੍ਰਾਈਮ ਦੀ ਇੰਸਪੈਕਟਰ ਸੁਖਵੀਰ ਕੌਰ ਨੇ ਸਬੂਤਾਂ ਦੇ ਅਧਾਰ 'ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ |