19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਮਨਰੇਗਾ ਮਜ਼ਦੂਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਵਿਰੋਧ ਪ੍ਰਦਰਸ਼ਨ <br/>

ਅਜੀਤ ਡੈਸਕ 24-12-2025

ਸੀਂਗੋ ਮੰਡੀ, 23 ਦਸੰਬਰ (ਲੱਕਵਿੰਦਰ ਸ਼ਰਮਾ)- ਸਥਾਨਕ ਮਨਰੇਗਾ ਮਜ਼ਦੂਰਾਂ ਨੇ ਸਥਾਨਕ ਕਸਬੇ ਦੀ ਸੱਥ ਵਿਚ ਇਕੱਠੇ ਹੋਕੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਅਤੇ ਜਬਰ ਦਸਤ ਵਿਰੋਧ ਪ੍ਰਦਰਸ਼ਨ ਕੀਤਾ¢ ਇਸ ਸਮੇਂ ਪਿੰਡ ਦੀਆਂ ਨਰੇਗਾ ਮਜ਼ਦੂਰੀ ਵਾਲੀਆਂ ਬਜ਼ੁਰਗ ਬੀਬੀਆਂ ਨੇ ਮੋਦੀ ਸਰਕਾਰ ਦੇ ਵੈਣ ਦੀ ਪਾਏ ਅਤੇ ਪਿੱਟ-ਸਿਆਪਾ ਕੀਤਾ¢ ਨਰੇਗਾ ਮਜ਼ਦੂਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਉਪਰ ਦੋਸ਼ ਲਗਾਏ ਕਿ ਕੇਂਦਰ ਦੀ ਮੋਦੀ ਸਰਕਾਰ ਨਰੇਗਾ ਐਕਟ 2005 ਨੂੰ ਭੰਗ ਕਰਨ ਦੇ ਇਰਾਦੇ ਨਾਲ ਕਾਨੂੰਨ ਨਾਲ ਛੇੜ ਛਾੜ ਕਰ ਰਹੀ ਹੈ ਅਤੇ ਇਸ ਸਕੀਮ ਨੂੰ ਚਲਾਉਣ ਦੀ ਅਪਣੀ ਜ਼ਿੰਮੇਵਾਰੀ ਤੋਂ ਫ਼ਾਰਗ ਹੋਕੇ ਇਸ ਕਾਨੂੰਨ ਨੂੰ ਪੂਰੀ ਤਰਾਂ ਸੂਬਾ ਸਰਕਾਰਾਂ ਉੱਪਰ ਮੜ੍ਹ ਰਹੀ ਹੈ ਜਿਸ ਕਾਰਨ ਮਨਰੇਗਾ ਸਕੀਮ ਪੂਰੀ ਤਰ੍ਹਾਂ ਠੱਪ ਹੋ ਜਾਵੇਗੀ¢ ਇਸ ਸਮੇਂ ਮਨਰੇਗਾ ਮਜ਼ਦੂਰ ਜਗਸੀਰ ਸਿੰਘ ਸੀਗੋ ਸਰਬਾ ਸਿੰਘ ਸੀਂਗੋ ਨੇ ਮਨਰੇਗਾ ਮਜ਼ਦੂਰਾਂ ਨੂੰ ਕੇਂਦਰ ਸਰਕਾਰ ਖਿਲਾਫ ਪਿੰਡ ਪਿੰਡ ਜਾ ਕੇ ਵਿਰੋਧ ਕਰਨ ਦਾ ਸੰਦੇਸ਼ ਦਿੱਤਾ ਅਤੇ ਉਨ੍ਹਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਨਰੇਗਾ ਦੇ ਕੰਮ ਨੂੰ ਪਹਿਲਾਂ ਦੀ ਤਰ੍ਹਾਂ ਕੇਂਦਰ ਸਰਕਾਰ ਚਲਾਇਆ ਜਾਏ¢ ਇਸ ਸਮੇਂ ਜਿੱਥੇ ਵੱਡੀ ਗਿਣਤੀ ਨਰੇਗਾ ਮਜ਼ਦੂਰ ਬੀਬੀਆਂ ਹਾਜ਼ਰ ਸਨ | ਉਨ੍ਹਾਂ ਦੇ ਨਾਲ ਨਾਲ ਕੁਲਦੀਪ ਸਿੰਘ ਸੀਂਗੋ, ਸੁੱਖਾ ਸਿੰਘ, ਨਿੱਕਾ ਸਿੰਘ ਕੁਲਵੰਤ ਸਿੰਘ ਜੀਤ ਸਿੰਘ ਸਰਪੰਚ ਗ੍ਰਾਮ ਪੰਚਾਇਤ ਪਿੰਡ ਸੀਂਗੋ ਮੈਂਬਰ ਪੰਚਾਇਤ ਮੁਹਤਬਰ ਵਿਅਕਤੀ ਹਾਜ਼ਰ ਸਨ¢

ਪਿਛਲੀ ਖ਼ਬਰ ਹੈਰੋਇਨ ਸਮੇਤ ਵੱਖ-ਵੱਖ ਥਾਵਾਂ 'ਤੋਂ ਅੱਠ ਜਣੇ ਗਿ੍ਫ਼ਤਾਰ, ਦੋ ਜਣੇ ਜ਼ਮਾਨਤ 'ਤੇ ਕੀਤੇ ਰਿਹਾਅ <br/> ਅਗਲੀ ਖ਼ਬਰ ਫੀਲਡ ਕਾਮਿਆਂ ਵਲੋਂ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਦੇ ਖਿਲਾਫ਼ ਰੋਸ ਰੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।