19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

'ਹਿੱਟ ਐਂਡ ਰਨ' ਮਾਮਲਿਆਂ 'ਚ ਮਿ੍ਤਕਾਂ ਦੇ ਵਾਰਸਾਂ ਲਈ 2 ਲੱਖ ਅਤੇ ਜ਼ਖ਼ਮੀਆਂ ਲਈ 50 ਹਜ਼ਾਰ ਦੀ ਸਕੀਮ-ਮੁਖਵਿੰਦਰ ਭੁੱਲਰ <br/>

ਹਿੱਟ ਐਂਡ ਰਨ' ਸੰਬੰਧੀ ਹੋਏ ਪ੍ਰੋਗਰਾਮ ਵਿਚ ਸ਼ਾਮਿਲ ਅਧਿਕਾਰੀ ਅਤੇ ਜੁਆਇੰਟ ਡਾਇਰੈਕਟਰ (ਟਰੈਫ਼ਿਕ) ਮੁਖਵਿੰਦਰ ਸਿੰਘ ਭੱੁਲਰ | ਅਜੀਤ ਤਸਵੀਰ <br/> 24-12-2025
ਬਠਿੰਡਾ, 23 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਲੀਡ ਏਜੰਸੀ ਆਨ ਰੋਡ ਸੇਫ਼ਟੀ, ਪੰਜਾਬ ਸਟੇਟ ਰੋਡ ਸੇਫ਼ਟੀ ਕੌਸ਼ਲ, ਟਰਾਂਸਪੋਰਟ ਵਿਭਾਗ ਪੰਜਾਬ ਵਲੋਂ ਮੁਖਵਿੰਦਰ ਸਿੰਘ ਭੁੱਲਰ ਸੇਵਾਮੁਕਤ ਐਸ.ਐਸ.ਪੀ. ਅਤੇ ਜੁਆਇੰਟ ਡਾਇਰੈਕਟਰ ਟਰੈਫ਼ਿਕ ਲੀਡ ਏਜੰਸੀ ਰੋਡ ਸੇਫ਼ਟੀ ਦੀ ਰਹਿਨੁਮਾਈ ਹੇਠ 'ਹਿੱਟ ਐਂਡ ਰਨ' ਮੋਟਰ ਐਕਸੀਡੈਂਟ ਸਕੀਮ-2022 ਤਹਿਤ ਮਿਲਣ ਵਾਲੇ ਮੁਆਵਜ਼ੇ ਲਈ ਓਰੀਐਂਟੇਸ਼ਨ-ਕਮ-ਟਰੇਨਿੰਗ ਪ੍ਰੋਗਰਾਮ ਸਥਾਨਕ ਡੀ.ਸੀ. ਦਫ਼ਤਰ ਵਿਖੇ ਕਰਵਾਇਆ ਗਿਆ ਜਿਸ ਵਿਚ ਬਠਿੰਡਾ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਸਬੰਧਿਤ ਅਧਿਕਾਰੀਆਂ ਉਪ ਮੰਡਲ ਮੈਜਿਸਟ੍ਰੇਟਸ, ਐਸ.ਪੀ/ਡੀ.ਐਸ.ਪੀ (ਟਰੈਫ਼ਿਕ) ਅਤੇ ਡੀ.ਏ/ਏ.ਡੀ.ਏ (ਪ੍ਰਾਸੀਕਿਉਸ਼ਨ) ਅਤੇ ਸਿਵਲ ਸਰਜਨ ਸਮੇਤ ਸਬੰਧਿਤ ਵਿਭਾਗਾਂ ਦੇ ਕਰਮਚਾਰੀਆਂ ਨੇ ਭਾਗ ਲਿਆ¢ਇਸ ਮੌਕੇ ਜੁਆਇੰਟ ਡਾਇਰੈਕਟਰ (ਟਰੈਫ਼ਿਕ) ਮੁਖਵਿੰਦਰ ਸਿੰਘ ਭੱੁਲਰ ਨੇ ਸਮੂਹ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਦੀਆਂ ਸੜਕਾਂ ਉਪਰ ਜੋ ਵੀ ਐਕਸੀਡੈਂਟ (ਦੁਰਘਟਨਾ) ਦੀਆਂ ਘਟਨਾਵਾਂ ਹੁੰਦੀਆਂ, ਜਿਨ੍ਹਾਂ ਵਿਚ ਕਿਸੇ ਵੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜਾਂ ਉਸ ਦੇ ਗੰਭੀਰ ਸੱਟਾਂ ਲੱਗਦੀਆਂ ਹਨ ਅਤੇ ਹਾਦਸਾ ਕਰਨ ਵਾਲਾ ਵਹੀਕਲ ਚਾਲਕ ਮੌਕੇ ਤੋਂ ਫ਼ਰਾਰ ਹੋ ਜਾਂਦਾ ਜਾਂ ਉਸ ਵਹੀਕਲ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਤਾਂ ਉਹ ਹਾਦਸਾ 'ਹਿੱਟ ਐਂਡ ਰਨ' ਦੇ ਕੇਸ ਅਧੀਨ ਆਉਂਦਾ ਹੈ | ਪੁਲਿਸ ਦੇ ਪਰਚਾ ਦਰਜ ਕਰਨ ਉਪਰੰਤ ਕਾਗ਼ਜ਼ੀ ਕਾਰਵਾਈ ਮੁਕੰਮਲ ਹੋਣ 'ਤੇ ਮਿ੍ਤਕ ਦੇ ਵਾਰਿਸ ਨੂੰ 'ਹਿੱਟ ਐਂਡ ਰਨ' ਮੋਟਰ ਐਕਸੀਡੈਂਟ ਸਕੀਮ-2022 ਅਧੀਨ ਸੜਕੀ ਹਾਦਸਿਆਂ ਵਿਚ ਮਿ੍ਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਅਤੇ ਜ਼ਖਮੀ ਵਿਅਕਤੀ ਨੂੰ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦੀ ਸਕੀਮ ਹੈ¢ ਉਨ੍ਹਾਂ ਕਿਹਾ ਕਿ ਹਾਦਸਾ ਪੀੜਤ ਵਿਅਕਤੀ ਆਪਣੇ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪੂਰੇ ਵੇਰਵਿਆਂ ਸਹਿਤ ਦਰਖਾਸਤ ਦੇ ਸਕਦਾ ਹੈ, ਜੋ ਸੰਬੰਧਿਤ ਐਸਡੀਐਮ ਦੀ ਪੜਤਾਲ ਬਾਅਦ ਅਤੇ ਪੁਲਿਸ ਵਿਭਾਗ ਦੁਆਰਾ ਅਨਟਰੇਸ ਰਿਪੋਰਟ ਤਿਆਰ ਕਰਨ ਅਤੇ ਸਾਰੀ ਪ੍ਰਕਿਰਿਆ ਮੁਕੰਮਲ ਹੋਣ 'ਤੇ 60 ਦਿਨਾਂ ਦੇ ਅੰਦਰ-ਅੰਦਰ ਮਿ੍ਤਕ ਵਿਅਕਤੀ ਅਤੇ ਗੰਭੀਰ ਜ਼ਖ਼ਮੀ ਨੂੰ ਮੁਆਵਜ਼ਾ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ 1 ਜਨਵਰੀ 2022 ਤੋਂ ਬਾਅਦ ਹੋਏ ਹਾਦਸੇ 'ਹਿੱਟ ਐਂਡ ਰਨ' ਦੇ ਕੇਸ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਅਤੇ ਮੁਆਵਜ਼ਾ ਲੈ ਸਕਦੇ ਹਨ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਰਿੰਦਰ ਸਿੰਘ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪੈਡਿੰਗ ਪਏ ਕੇਸਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ¢ ਲੀਡ ਏਜੰਸੀ ਵਿਚ ਸਮਾਜ ਸੇਵਾ ਵਜੋਂ ਕੰਮ ਕਰਦੇ ਹਰਪ੍ਰੀਤ ਸਿੰਘ ਨੇ ਸੜਕੀ ਹਾਦਸਿਆਂ ਦੇ ਮਾਮਲਿਆਂ ਵਿਚ ਸਰਕਾਰ ਵਲੋਂ ਮੁਆਵਜ਼ਾ ਦੇਣ ਦੀਆਂ ਸਕੀਮਾਂ ਬਾਰੇ ਚਾਨਣਾ ਪਾਇਆ |

ਪਿਛਲੀ ਖ਼ਬਰ ਟਕਸਾਲੀ ਅਕਾਲੀ ਆਗੂ ਜਥੇਦਾਰ ਜਗਸੀਰ ਸਿੰਘ ਬੱਲੂਆਣਾ ਨੂੰ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਸੀ ਪੀ ਆਈ ਆਗੂਆਂ ਵਲੋਂ ਬਲਾਕ ਸਮੰਤੀ ਮੈਂਬਰ ਲੇਖਪ੍ਰੀਤ ਸਿੰਘ ਵਿੱਕੀ ਦਾ ਵਿਸ਼ੇਸ਼ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।