10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕਾਂਗਰਸ ਐੱਸ.ਸੀ.ਸੈੱਲ ਵਲੋਂ ਪਿੰਡ ਜਿਉਂਦ ਵਿਖੇ ਮਨਰੇਗਾ ਮਜ਼ਦੂਰਾਂ ਨਾਲ ਭਰਵੀਂ ਮੀਟਿੰਗ <br/>

ਅਜੀਤ ਡੈਸਕ 25-12-2025
ਚਾਉਕੇ, 24 ਦਸੰਬਰ (ਮਨਜੀਤ ਸਿੰਘ ਘੜੈਲੀ)- ਕਾਂਗਰਸ ਐੱਸ.ਸੀ.ਸੈੱਲ ਵਲੋਂ ਪਿੰਡ ਜਿਉਂਦ ਵਿਖੇ ਮਨਰੇਗਾ ਮਜ਼ਦੂਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੌਰਾਨ ਕਾਂਗਰਸ ਐੱਸ.ਸੀ.ਸੈੱਲ ਜ਼ਿਲ੍ਹਾ ਬਠਿੰਡਾ ਦੇ ਚੇਅਰਮੈਨ ਸਰਦੂਲ ਸਿੰਘ ਗੋਬਿੰਦਪੁਰਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਕਾਂਗਰਸ ਪਾਰਟੀ ਵਲੋਂ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਣ ਸਿੰਘ ਦੀ ਅਗਵਾਈ ਹੇਠ ਕਰੀਬ 20 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਮਹਾਤਮਾ ਗਾਂਧੀ ਮਨਰੇਗਾ ਸਕੀਮ ਦਾ ਹੁਣ ਨਾਂਅ ਬਦਲਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਇਸ ਸਕੀਮ ਉੱਪਰ ਸਿੱਧਾ ਹਮਲਾ ਕੀਤਾ ਜਾ ਰਿਹਾ ਹੈ ਅਤੇ ਮਜ਼ਦੂਰਾਂ ਦੇ ਮੂੰਹ ਵਿਚੋਂ ਰੁਜ਼ਗਾਰ ਖੋਹਣਾ ਵਾਲਾ ਕੰਮ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਕੇਂਦਰ ਦੀ ਮੋਦੀ ਸਰਕਾਰ ਦੇ ਇਸ ਫ਼ੈਸਲੇ ਦਾ ਡੱਟਕੇ ਵਿਰੋਧ ਕਰਦੀ ਹੈ | ਉਨ੍ਹਾਂ ਦੱਸਿਆ ਕਿ ਕਾਂਗਰਸ ਐੱਸ.ਸੀ.ਸੈੱਲ ਵਲੋਂ ਬਲਾਕ ਰਾਮਪੁਰਾ ਦੇ ਪਿੰਡ-ਪਿੰਡ ਜਾ ਕੇ ਮਨਰੇਗਾ ਮਜ਼ਦੂਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲਾਮਬੰਦ ਕੀਤਾ ਜਾ ਰਿਹਾ ਹੈ | ਇਸ ਮੌਕੇ ਪਿ੍ਤਪਾਲ ਸਿੰਘ ਪਿੰਡ ਰਾਮਪੁਰਾ ਕੋਆਰਡੀਨੇਟਰ ਕਾਂਗਰਸ ਐੱਸ.ਸੀ.ਸੈੱਲ ਜ਼ਿਲ੍ਹਾ ਬਠਿੰਡਾ, ਗੁਰਦੀਪ ਸਿੰਘ ਜਿਉਂਦ ਸਾਬਕਾ ਸਰਪੰਚ ਬਲਾਕ ਪ੍ਰਧਾਨ ਕਾਂਗਰਸ ਐੱਸ.ਸੀ.ਸੈੱਲ, ਗੁਰਤੇਜ ਸਿੰਘ ਗੋਬਿੰਦਪੁਰਾ ਕਾਂਗਰਸੀ ਆਗੂ, ਸੁਖਦੇਵ ਸਿੰਘ ਭੋਲਾ ਕਾਂਗਰਸੀ ਆਗੂ ਆਦਿ ਨੇ ਵੀ ਵਿਚਾਰ ਪੇਸ਼ ਕੀਤੇ |

ਪਿਛਲੀ ਖ਼ਬਰ ਅਧਿਕਾਰ ਸੰਘਰਸ਼ ਪਾਰਟੀ ਨੇ ਸਿਆਸੀ ਸਰਗਰਮੀਆਂ ਤੇਜ ਕਰਦੇ ਹੋਏ ਨਵੇਂ ਅਹੁਦੇਦਾਰ ਕੀਤੇ ਨਿਯੁਕਤ <br/> ਅਗਲੀ ਖ਼ਬਰ ਤਰਕਸ਼ੀਲ ਸੁਸਾਇਟੀ ਨੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦਾ ਨਤੀਜਾ ਐਲਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।