10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪਾਥਫਾਈਾਡਰ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੂੰ ਪੁਸਤਕ ਮੇਲੇ ਵਿਚ ਲਿਜਾਇਆ ਗਿਆ <br/>

ਅਜੀਤ ਡੈਸਕ 25-12-2025
ਰਾਮਪੁਰਾ ਫੂਲ, 24 ਦਸੰਬਰ (ਹੇਮੰਤ ਕੁਮਾਰ ਸ਼ਰਮਾ)- ਵਿਦਿਆਰਥੀਆਂ ਵਿਚ ਪੜ੍ਹਨ ਦੀ ਰੁਚੀ ਅਤੇ ਗਿਆਨ ਵਧਾਉਣ ਦੇ ਉਦੇਸ਼ ਨਾਲ ਪਾਥਫਾਈਾਡਰ ਗਲੋਬਲ ਸਕੂਲ ਰਾਮਪੁਰਾ ਫੂਲ ਵਲੋਂ ਵਿਦਿਆਰਥੀਆਂ ਨੂੰ ਸਥਾਨਕ ਪੁਸਤਕ ਮੇਲੇ ਦਾ ਦੌਰਾ ਕਰਵਾਇਆ ਗਿਆ¢ ਇਸ ਦੌਰੇ ਵਿਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ¢ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਦੀ ਦੇਖ-ਰੇਖ ਹੇਠ ਇਹ ਦੌਰਾ ਬੜੇ ਸੁਚੱਜੇ ਅਤੇ ਅਨੁਸ਼ਾਸਿਤ ਢੰਗ ਨਾਲ ਸਮਾਪਤ ਹੋਇਆ¢ ਅਧਿਆਪਕਾਂ ਨੇ ਉਨ੍ਹਾਂ ਨੂੰ ਦੌਰੇ ਦੇ ਮਕਸਦ ਬਾਰੇ ਜਾਣਕਾਰੀ ਦਿੱਤੀ ਅਤੇ ਜ਼ਰੂਰੀ ਹਦਾਇਤਾਂ ਦਿੱਤੀਆਂ¢ ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਸਕੂਲ ਬੱਸਾਂ ਰਾਹੀਂ ਪੁਸਤਕ ਮੇਲੇ ਦੇ ਸਥਾਨ ਵੱਲ ਲਿਜਾਇਆ ਗਿਆ¢ ਪੁਸਤਕ ਮੇਲੇ ਵਿਚ ਪਹੁੰਚਣ ਉਪਰੰਤ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਕਾਸ਼ਕਾਂ ਵਲੋਂ ਲਗਾਏ ਗਏ ਸਟਾਲਾਂ ਦਾ ਦੌਰਾ ਕੀਤਾ¢ ਮੇਲੇ ਵਿਚ ਪੰਜਾਬੀ, ਹਿੰਦੀ, ਅੰਗਰੇਜ਼ੀ ਸਮੇਤ ਕਈ ਭਾਸ਼ਾਵਾਂ ਦੀਆਂ ਕਿਤਾਬਾਂ ਉਪਲਬਧ ਸਨ¢ ਪੁਸਤਕ ਮੇਲੇ 'ਚ ਸਾਹਿਤਕ, ਇਤਿਹਾਸਕ, ਵਿਗਿਆਨ, ਜੀਵਨੀਆਂ, ਬਾਲ ਸਾਹਿਤ ਅਤੇ ਕਹਾਣੀਆਂ ਵਰਗੀਆਂ ਵੱਖ-ਵੱਖ ਸ਼੍ਰੇਣੀਆਂ ਦੀਆਂ ਪੁਸਤਕਾਂ ਨੇ ਵਿਦਿਆਰਥੀਆਂ ਦਾ ਖ਼ਾਸ ਧਿਆਨ ਖਿੱਚਿਆ¢ ਕਈ ਵਿਦਿਆਰਥੀਆਂ ਨੇ ਆਪਣੀ ਰੁਚੀ ਅਨੁਸਾਰ ਕਿਤਾਬਾਂ ਖ਼ਰੀਦੀਆਂ¢ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ¢ ਇਸ ਮੌਕੇ ਸਕੂਲ ਦੇ ਪਿ੍ੰਸੀਪਲ ਨੇ ਕਿਹਾ ਕਿ ਅਜਿਹੇ ਸਿੱਖਿਅਕ ਦੌਰੇ ਵਿਦਿਆਰਥੀਆਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹਨ¢ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਇੱਥੇ ਆ ਕੇ ਉਨ੍ਹਾਂ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਅਤੇ ਪੜ੍ਹਨ ਵੱਲ ਹੋਰ ਰੁਚੀ ਵਧੀ ਹੈ¢ ਸਕੂਲ ਵਲੋਂ ਵਿਦਿਆਰਥੀਆਂ ਨੂੰ ਪੁਸਤਕ ਮੇਲੇ ਵਿਚ ਲਿਜਾਣਾ ਇਕ ਸਲਾਹੁਣਯੋਗ ਉਪਰਾਲਾ ਸਾਬਤ

ਪਿਛਲੀ ਖ਼ਬਰ ਬੱਜੋਆਣਾ ਜੋਨ ਤੋਂ ਜੇਤੂ ਅਕਾਲੀ ਉਮੀਦਵਾਰ ਨੇ ਵੋਟਰਾਂ ਦਾ ਧੰਨਵਾਦ ਕੀਤਾ <br/> ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।