22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਰਾਮਪੁਰਾ ਫੂਲ ਵਿਖੇ ਸਿਕੰਦਰ ਸਿੰਘ ਮਲੂਕਾ ਦਾ ਜ਼ੋਰਦਾਰ ਸਵਾਗਤ <br/>

ਰਾਮਪੁਰਾ ਫੂਲ ਵਿਖੇ ਸੰਬੋਧਨ ਕਰਦੇ ਹੋਏ ਸਿਕੰਦਰ ਸਿੰਘ ਮਲੂਕਾ ਅਤੇ ਹਾਜ਼ਰੀਨ | ਤਸਵੀਰ : ਹੇਮੰਤ ਸ਼ਰਮਾ <br/> 18-06-2025
ਰਾਮਪੁਰਾ ਫੂਲ, 17 ਜੂਨ (ਹੇਮੰਤ ਕੁਮਾਰ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਕਰ ਹਮੇਸ਼ਾ ਪਾਰਟੀ ਦਾ ਮਜ਼ਬੂਤ ਪੱਖ ਰਹੇ ਹਨ ਤੇ ਵੱਡੇ ਲੀਡਰਾਂ ਦੇ ਨਾਲ-ਨਾਲ ਘਰ ਬੈਠੇ ਵਰਕਰਾਂ ਨੂੰ ਪਹਿਲ ਦੇ ਆਧਾਰ 'ਤੇ ਪਾਰਟੀ ਨਾਲ ਤੋਰਨ ਲਈ ਉਪਰਾਲੇ ਕੀਤੇ ਜਾਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਘਰ ਵਾਪਸੀ ਤੋਂ ਬਾਅਦ ਪਹਿਲੀ ਵਾਰ ਰਾਮਪੁਰਾ ਪਹੁੰਚੇ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕੁੱਝ ਵੱਡੇ ਆਗੂਆਂ ਦੀ ਘਰ ਵਾਪਸੀ ਬਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਕੀਤਾ | ਮਲੂਕਾ ਨੇ ਕਿਹਾ ਪਾਰਟੀ 'ਚੋਂ ਕੁੱਝ ਲੀਡਰਾਂ ਦੇ ਵੱਖ ਹੋਣ ਨਾਲ ਕੁੱਝ ਵਰਕਰ ਲੰਮੇ ਸਮੇਂ ਤੋਂ ਘਰ ਬੈਠ ਗਏ ਸਨ, ਅਸੀਂ ਪਾਰਟੀ ਦੀ ਮਜ਼ਬੂਤੀ ਲਈ ਜਿੱਥੇ ਲੀਡਰਾਂ ਦੀ ਘਰ ਵਾਪਸੀ ਲਈ ਯਤਨ ਕਰਾਂਗੇ ਉਥੇ ਹੀ ਹਰ ਇਕ ਵਰਕਰ ਤੱਕ ਵੀ ਪਹੁੰਚ ਕੀਤੀ ਜਾਵੇਗੀ | ਸ਼੍ਰੋਮਣੀ ਅਕਾਲੀ ਦਲ 'ਚ ਵਾਪਸੀ ਤੋਂ ਬਾਅਦ ਅੱਜ ਰਾਮਪੁਰਾ ਫੂਲ ਪੁੱਜੇ ਸਿਕੰਦਰ ਸਿੰਘ ਮਲੂਕਾ ਦਾ ਵਰਕਰਾਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਰਾਮਪੁਰਾ ਹਲਕੇ ਦੇ ਵਰਕਰ 'ਚ ਵੱਖਰੀ ਹੀ ਊਰਜਾ ਵੇਖਣ ਨੂੰ ਮਿਲੀ | ਇਸ ਮੌਕੇ ਮਲੂਕਾ ਨੇ ਕਿਹਾ ਕੇ ਉਨ੍ਹਾਂ ਵਰਕਰਾਂ ਦੀਆਂ ਭਾਵਨਾਵਾਂ ਨੂੰ ਵੇਖਦਿਆਂ ਹੀ ਪਾਰਟੀ 'ਚ ਮੁੜ ਸਰਗਰਮ ਹੋਣ ਦਾ ਫੈਸਲਾ ਕੀਤਾ ਹੈ | ਪੰਜਾਬ ਦੇ ਲੋਕ ਵੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਤੇ ਸੱਤਾ 'ਚ ਵੇਖਣਾ ਚਾਹੁੰਦੇ ਹਨ | ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਮੁੱਦਈ ਹੈ ਅਕਾਲੀ ਦਲ ਨੇ ਹਮੇਸ਼ਾ ਪੰਥ ਤੇ ਪੰਜਾਬ ਦੇ ਹਿੱਤਾਂ ਲਈ ਕੰਮ ਕੀਤਾ ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕੇ ਇਹ ਆਮ ਲੋਕਾਂ ਦੀ ਮੰਗ ਹੈ ਤੇ ਇਸ ਤੇ ਅੰਤਿਮ ਫੈਸਲਾ ਭਾਜਪਾ ਕੇਂਦਰੀ ਲੀਡਰਸ਼ਿਪ ਤੇ ਅਕਾਲੀ ਦਲ ਦੇ ਪ੍ਰਧਾਨ ਹੀ ਕਰਨਗੇ | ਅਕਾਲੀ ਦਲ ਇਹ ਸਮਝੌਤਾ ਪੰਜਾਬ ਅਤੇ ਪੰਥਕ ਮੁੱਦਿਆਂ ਦੇ ਆਧਾਰ 'ਤੇ ਕਰੇਗਾ | ਇਸ ਮੌਕੇ ਹਰਿੰਦਰ ਹਿੰਦਾ ਮਹਿਰਾਜ ਹਲਕਾ ਇੰਚਾਰਜ, ਨਿਰਮਲ ਸਿੰਘ ਬੁਰਜ ਗਿੱਲ, ਸੁਰਿੰਦਰ ਜੌੜਾ, ਗੁਰਤੇਜ ਸ਼ਰਮਾ, ਨਰੇਸ਼ ਸੀ ਏ, ਹੈਪੀ ਬਾਂਸਲ, ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਤੋਂ ਇਲਾਵਾ ਸੈਂਕੜੇ ਅਕਾਲੀ ਦਲ ਦੇ ਵਰਕਰਜ਼ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹੇ 'ਚ ਵੱਖ-ਵੱਖ ਪਾਬੰਦੀਆਂ ਲਾਗੂ <br/> ਅਗਲੀ ਖ਼ਬਰ ਖੁਸ਼ਪ੍ਰੀਤ ਕੌਰ, ਸੁਖਦੀਪ ਕੌਰ ਤੇ ਗੁਰਸੇਵਕ ਸਿੰਘ ਰਹੇ ਟੌਪਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।