ਭਗਤਾ ਭਾਈਕਾ, 21 ਸਤੰਬਰ (ਸੁਖਪਾਲ ਸਿੰਘ ਸੋਨੀ)- ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਦੇ ਅਸ਼ੀਰਵਾਦ ਨਾਲ ਮੌਜੂਦਾ ਗੱਦੀ ਨਸ਼ੀਨ ਸੁਆਮੀ ਬ੍ਰਹਮ ਮੁਨੀ ਦੀ ਅਗਵਾਈ ਹੇਠ ਅਤੇ ਸੰਸਥਾ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਦੇ ਯਤਨਾਂ ਸਦਕਾ ਬਾਬਾ ਖੇਮ ਦਾਸ ਦੀ ਯਾਦ ਨੰੂ ਸਮਰਪਿਤ 258 ਵਾਂ ਅੱਖਾਂ ਦਾ ਮੁਫ਼ਤ ਲੈਂਜ ਕੈਂਪ ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜਲਾਲ ਵਿਖੇ ਲਗਾਇਆ ਗਿਆ¢ ਕੈਂਪ ਦਾ ਉਦਘਾਟਨ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਵਲੋਂ ਕੀਤਾ ਗਿਆ¢ ਇਸ ਮੌਕੇ ਸੰਤ ਸੀਚੇਵਾਲ ਨੇ ਹਸਪਤਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਲੋਕਾਂ ਲਈ ਇਕ ਚਾਨਣ-ਮੁਨਾਰਾ ਸਿੱਧ ਹੋ ਰਿਹਾ ਹੈ¢ ਇਸ ਮੌਕੇ ਰਿਸ਼ੀ ਰਾਮ ਵਿਵੇਕ ਆਸ਼ਰਮ ਜੈਤੋ ਨੇ ਸੰਤ ਸੀਚੇਵਾਲ ਅਤੇ ਸਮੁੱਚੀਆਂ ਸੰਗਤਾਂ ਦਾ ਸਵਾਗਤ ਕੀਤਾ¢ ਕੈਂਪ ਵਿਚ ਲਗਭਗ 1030 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਜਿਨ੍ਹਾਂ ਵਿਚੋਂ ਤਕਰੀਬਨ 470 ਮਰੀਜ਼ਾਂ ਦੀ ਮੁਫ਼ਤ ਲੈਂਜ ਪਾਉਣ ਲਈ ਚੋਣ ਕੀਤੀ ਗਈ¢ ਕੈਂਪ ਦÏਰਾਨ ਉੱਚ ਕੋਟੀ ਦੇ ਡਾਕਟਰ ਰਵੀਕਾਂਤ ਬਮੋਤਰਾ ਐਮ ਐਸ ਆਈ ਸਰਜਨ, ਡਾ.ਮਿਨਾਕਸ਼ੀ ਸਿੰਧੂ ਐਮ ਐਸ ਆਈ ਸਰਜਨ, ਡਾ.ਸੁਪ੍ਰੀਤ ਕੌਰ ਵਲੋਂ ਮਰੀਜ਼ਾਂ ਦਾ ਚੈੱਕ ਅੱਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ¢ ਸੰਸਥਾ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਵਲੋਂ ਸੰਤ ਸੀਚੇਵਾਲ ਅਤੇ ਸਮੁੱਚੀਆਂ ਸੰਗਤਾਂ ਦਾ ਪਹੁੰਚਣ ਤੇ ਧੰਨਵਾਦ ਕੀਤਾ ਗਿਆ¢ ਇਸ ਮÏਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ¢ ਇਸ ਸਮੇਂ ਗੁਲਾਬ ਚੰਦ ਸਿੰਗਲਾ, ਸਤੀਸ਼ ਕੁਮਾਰ ਸ਼ਰਮਾ, ਗੁਰਵਿੰਦਰ ਸਿੰਘ, ਬਲਰਾਮ ਸ਼ਰਮਾ, ਸੁਖਦੀਪ ਸਿੰਘ, ਕੁਲਦੀਪ ਸਿੰਘ, ਨਿਰਮਲ ਸਿੰਘ ਅਤੇ ਸਮੁੱਚਾ ਸਟਾਫ਼ ਹਾਜ਼ਰ ਸਨ¢