21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਕਲੇਰ ਸਕੂਲ ਦੇ ਵਿਦਿਆਰਥੀ ਦੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਿਚ ਅੰਡਰ-19 ਅਭਿਆਸ ਮੈਚਾਂ ਲਈ ਚੋਣ

ਅਜੀਤ ਡੈਸਕ 22-09-2025
ਭਗਤਾ ਭਾਈਕਾ, 21 ਸਤੰਬਰ (ਸੁਖਪਾਲ ਸਿੰਘ ਸੋਨੀ)- ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਵਿਦਿਆਰਥੀ ਸਾਗਰ ਈਸ਼ਵਰ ਖੱਤਰੀ (ਬਾਰ੍ਹਵੀਂ ਜਮਾਤ ਆਰਟਸ) ਦੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਪੰਜਾਬ ਕ੍ਰਿਕਟ ਟੀਮ ਵਿਚ ਅਭਿਆਸ ਮੈਚਾਂ ਲਈ ਚੋਣ ਕੀਤੀ ਗਈ ਹੈ¢ ਸਕੂਲ ਦੇ ਕ੍ਰਿਕਟ ਕੋਚ ਲਖਵਿੰਦਰ ਬਰਾੜ ਨੇ ਦੱਸਿਆ ਕਿ ਇਸ ਖਿਡਾਰੀ ਦਾ ਪਿਛਲੇ ਸਾਲਾਂ ਤੋਂ ਸਕੂਲ ਮੈਚਾਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ¢ ਇਹ ਖਿਡਾਰੀ ਬਹੁਤ ਹੀ ਮਿਹਨਤੀ ਹੈ ਅਤੇ ਇਹ ਆਪਣੀ ਮਿਹਨਤ ਤੇ ਲਗਨ ਸਦਕਾ ਹੀ ਆਉਣ ਵਾਲੇ ਸਮੇਂ ਵਿਚ ਬੁਲੰਦੀਆਂ ਨੂੰ ਛੂਹੇਗਾ¢ ਉਨ੍ਹਾਂ ਕਿਹਾ ਕਿ ਮੋਗਾ ਜ਼ਿਲੇ੍ਹ ਵਿਚ ਕੈਂਪ ਉਪਰੰਤ ਅੰਡਰ-19 ਪੰਜਾਬ ਕ੍ਰਿਕਟ ਟੀਮ ਵਿਚ ਅਭਿਆਸ ਮੈਚਾਂ ਵਿਚ ਇਸ ਦੀ ਚੋਣ ਹੋਈ ਹੈ¢ ਕਲੇਰ ਸਕੂਲ ਦਾ ਵਿਦਿਆਰਥੀ ਨਵੇਂ ਬਣੇ ਇੰਟਰਨੈਸ਼ਨਲ ਸਟੇਡੀਅਮ ਨਿਊ ਚੰਡੀਗੜ੍ਹ ਦੇ ਮੈਦਾਨ ਤੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਏਗਾ¢ ਇਸ ਮੌਕੇ 'ਤੇ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰ ਪਰਸਨ ਮੈਡਮ ਰਣਧੀਰ ਕÏਰ, ਡਾਇਰੈਕਟਰ ਕੋਹਿਨੂਰ ਸਿੱਧੂ, ਪਿੰ੍ਰਸੀਪਲ ਸ਼ਸ਼ੀਕਾਂਤ ਸੀਨੀਅਰ ਕੋਆਰਡੀਨੇਟਰ ਰੰਜੀਵ ਸ਼ਰਮਾ, ਇਗਜ਼ਾਮੀਨੇਸ਼ਨ ਕੋਆਰਡੀਨੇਟਰ ਦਮਨਜੋਤ ਕÏਰ ,ਜੂਨੀਅਰ ਕੋਆਰਡੀਨੇਟਰ ਰੁਪਿੰਦਰ ਕÏਰ, ਪ੍ਰਾਇਮਰੀ ਕੋਆਰਡੀਨੇਟਰ ਕਰਮਜੀਤ ਕÏਰ, ਕਿੰਡਰ ਗਾਰਟਨ ਕੋਆਰਡੀਨੇਟਰ ਮੋਨਿਕਾ ਚਲਾਣਾ, ਹਾਊਸ ਕੋਆਰਡੀਨੇਟਰ ਹਰਜਿੰਦਰ ਸਿੰਘ, ਸਪੋਰਟਸ ਕੋਆਰਡੀਨੇਟਰ ਬੇਅੰਤ ਸਿੰਘ, ਆਈਟੀ ਕੋਆਰਡੀਨੇਟਰ ਗੁਰਵਿੰਦਰ ਸਿੰਘ ਤੇ ਸਮੂਹ ਸਟਾਫ਼ ਨੇ ਕ੍ਰਿਕਟ ਕੋਚ ਲਖਵਿੰਦਰ ਬਰਾੜ ਅਤੇ ਅਰਸ਼ਦੀਪ ਸਿੰਘ, ਖਿਡਾਰੀ ਸਾਗਰ ਖੱਤਰੀ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ¢
ਪਿਛਲੀ ਖ਼ਬਰ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ 'ਚ ਭਲਕੇ ਵਿਸ਼ਵ ਪੰਜਾਬੀ ਦਿਵਸ ਮਨਾਇਆ ਜਾਵੇਗਾ ਅਗਲੀ ਖ਼ਬਰ ਤਨਖ਼ਾਹ ਨਾ ਮਿਲਣ ਕਰਕੇ ਆਦਰਸ਼ ਸਕੂਲ ਦੇ ਮੁਲਾਜ਼ਮ ਫਾਕੇ ਕੱਟਣ ਲਈ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।