ਭਗਤਾ ਭਾਈਕਾ, 21 ਸਤੰਬਰ (ਸੁਖਪਾਲ ਸਿੰਘ ਸੋਨੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿਖੇ ਕਾਲਜ ਪਿ੍ੰਸੀਪਲ ਡਾ. ਸਤਿੰਦਰ ਕੌਰ ਮਾਨ ਦੀ ਅਗਵਾਈ ਹੇਠ ਸਾਇੰਸ ਵਿਭਾਗ ਤੇ ਨਿਊਟਨ ਕਲੱਬ ਵਲੋਂ ਬਾਇਉਲੋਜੀ ਆਫ਼ ਕੈਂਸਰ ਵਿਸ਼ੇ ਉੱਤੇ ਵਿਸ਼ੇਸ਼ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ | ਇਸ ਦੌਰਾਨ ਸਾਇੰਸ ਵਿਭਾਗ ਦੇ ਪ੍ਰੋ. ਅਮਨਦੀਪ ਕੌਰ (ਜੂਆਲੋਜੀ) ਨੇ ਲੈਕਚਰ ਦਿੱਤਾ | ਉਨ੍ਹਾਂ ਨੇ ਕੈਂਸਰ ਦੀ ਬਿਮਾਰੀ ਦੇ ਕਾਰਨ ਤੇ ਰੋਕਥਾਮ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਤੇ ਨਾਲ ਹੀ ਦਰਸਾਇਆ ਕਿ ਸਮੇਂ ਸਿਰ ਜਾਂਚ ਤੇ ਇਲਾਜ ਨਾਲ ਕੈਂਸਰ ਨੂੰ ਕਾਬੂ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਸਿਗਰਟ ਤੇ ਤੰਬਾਕੂ ਆਦਿ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਪੌਸ਼ਟਿਕ ਖ਼ੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ | ਸਾਇੰਸ ਵਿਭਾਗ ਦੇ ਐਚ.ਓ.ਡੀ. ਪ੍ਰੋ.ਹਰਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਲੈਕਚਰ ਵਿਦਿਆਰਥੀਆਂ ਦੀ ਵਿਗਿਆਨਿਕ ਸੋਚ ਨੂੰ ਉਭਾਰਦੇ ਹਨ | ਲੈਕਚਰ ਵਿਚ ਬੀ.ਐਸ.ਸੀ. ਮੈਡੀਕਲ ਅਤੇ ਨਾਨ-ਮੈਡੀਕਲ ਭਾਗ ਪਹਿਲਾ, ਬੀ.ਐਸ.ਸੀ. ਮੈਡੀਕਲ ਤੇ ਨਾਨ ਮੈਡੀਕਲ ਭਾਗ ਦੂਜਾ, ਬੀ.ਐਸ.ਸੀ. ਮੈਡੀਕਲ ਤੇ ਨਾਨ ਮੈਡੀਕਲ ਭਾਗ ਤੀਜਾ ਦੇ ਵਿਦਿਆਰਥੀ ਹਾਜ਼ਰ ਸਨ | ਇਸ ਐਕਸਟੈਨਸ਼ਨ ਲੈਕਚਰ ਦੌਰਾਨ ਡਾ. ਹਰਮਨਦੀਪ ਕੌਰ (ਪੰਜਾਬੀ ਵਿਭਾਗ ਦੇ ਮੁਖੀ), ਪ੍ਰੋ. ਹਰਦੀਪ ਕੌਰ (ਫਿਜ਼ਿਕਸ), ਪ੍ਰੋ.ਰਾਜਵੀਰ ਕੌਰ (ਫਿਜ਼ਿਕਸ), ਪ੍ਰੋ. ਸੰਦੀਪ ਕੌਰ (ਕੈਮਿਸਟਰੀ), ਪ੍ਰੋ.ਮਨਦੀਪ ਕੌਰ (ਬੌਟਨੀ), ਪ੍ਰੋ. ਮਨਿੰਦਰ ਕੌਰ (ਮੈਥ) ਆਦਿ ਸ਼ਾਮਿਲ ਸਨ |