02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਕੇਂਦਰੀ ਜੇਲ੍ਹ 'ਚ ਚਲਾਏ ਸਰਚ ਅਭਿਆਨ ਦੌਰਾਨ ਮੋਬਾਈਲ, ਚਾਰਜਰ, ਹੈੱਡ ਫ਼ੋਨ ਬਰਾਮਦ

ਅਜੀਤ ਡੈਸਕ 18-10-2025
ਬਠਿੰਡਾ, 17 ਅਕਤੂਬਰ (ਰੋਮਾਣਾ): ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੁਆਰਾ ਕੇਂਦਰੀ ਜੇਲ੍ਹ ਬਠਿੰਡਾ ਵਿਚ ਚਲਾਏ ਸਰਚ ਅਭਿਆਨ ਦੇ ਦੌਰਾਨ ਮੋਬਾਈਲ ਫ਼ੋਨ, ਚਾਰਜਰ, ਈਅਰ ਫ਼ੋਨ, ਜਰਦਾ ਅਤੇ ਬੀੜੀਆ ਆਦਿ ਬਰਾਮਦ ਕੀਤੀਆ ਗਈਆ ਹਨ | ਇਸ ਦੇ ਬਾਦ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ਦੇ ਅਧਾਰ ਤੇ ਥਾਣਾ ਕੈਂਟ ਪੁਲਿਸ ਨੇ ਇਕ ਹਵਾਲਾਤੀ ਨੂੰ ਨਾਮਜ਼ਦ ਕਰ ਲਿਆ ਹੈ ਅਤੇ ਅਣਪਛਾਤੇ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਕੈਂਟ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਅਨੂੰ ਮਲਿਕ ਨੇ ਦੱਸਿਆ ਕਿ ਬੀਤੀ 15 ਅਕਤੂਬਰ ਨੂੰ ਜੇਲ੍ਹ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵਲੋਂ ਕੇਂਦਰੀ ਜੇਲ੍ਹ ਅੰਦਰ ਇਕ ਸਰਚ ਆਪੇ੍ਰਸ਼ਨ ਚਲਾਇਆ ਗਿਆ ਸੀ | ਇਸ ਦੌਰਾਨ ਉਨ੍ਹਾਂ ਨੂੰ ਇਕ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ, ਮੋਬਾਈਲ ਨੂੰ ਜਦੋਂ ਚੈੱਕ ਕੀਤਾ ਗਿਆ ਤਾਂ ਉਸ ਵਿਚੋਂ ਪਿੰਡ ਬਬੀਹਾ ਵਾਸੀ ਚਰਨਜੀਤ ਸਿੰਘ ਦੀ ਫ਼ੋਟੋ ਮਿਲੀ ਹੈ | ਇਸੇ ਤਰ੍ਹਾਂ ਹੋਰ ਥਾਵਾਂ 'ਤੋਂ ਦੋ ਮੋਬਾਈਲ ਫ਼ੋਨ, ਦੋ ਚਾਰਜਰ, ਦੋ ਏਅਰ ਫ਼ੋਨ, 39 ਪੂੜੀਆਂ ਜਰਦਾ, 10 ਬੰਡਲ ਬੀੜੀ ਬਰਾਮਦ ਹੋਏ ਹਨ | ਥਾਣਾ ਕੈਂਟ ਪੁਲਿਸ ਵਲੋਂ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ਦੇ ਬਾਦ ਪਿੰਡ ਬਬੀਹਾ ਵਾਸੀ ਚਰਨਜੀਤ ਸਿੰਘ ਅਤੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਪੰਡਤ ਮੋਹਨ ਲਾਲ ਕਾਲਜ 'ਚ ਦੀਵਾਲੀ ਮੇਲਾ ਲਗਾਇਆ ਅਗਲੀ ਖ਼ਬਰ ਮੱਛਰਾਂ ਤੋਂ ਬਚਾਅ ਲਈ ਪਿੰਡ ਵਾਸੀਆਂ ਨੇ ਕੀਤੀ ਫੌਗਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।