01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਝੋਨੇ ਦੇ ਘੱਟ ਝਾੜ ਨੇ ਕਿਸਾਨਾਂ ਨੂੰ ਫਿਕਰੀਂ ਪਾਇਆ

ਅਜੀਤ ਡੈਸਕ 18-10-2025
ਸੰਗਤ ਮੰਡੀ, 17 ਅਕਤੂਬਰ (ਸੁਖਤੇਜ ਧਾਲੀਵਾਲ) -ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਝੋਨੇ ਦੇ ਘੱਟ ਝਾੜ ਨੇ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਫਿਕਰਾਂ ਵਿੱਚ ਪਾ ਕੇ ਰੱਖ ਦਿੱਤਾ ਹੈ | ਸੰਗਤ ਮੰਡੀ ਇਲਾਕੇ ਦੇ ਪਿੰਡਾਂ ਦੀਆਂ ਅਨਾਜ਼ ਮੰਡੀਆਂ ਚ ਝੋਨੇ ਦੀ ਫ਼ਸਲ ਵੇਚਣ ਵਾਲੇ ਕਿਸਾਨਾਂ ਨੇ ਦੱਸਿਆ ਕਿ ਇਸ ਬਾਰ ਉਨ੍ਹਾਂ ਨੂੰ ਝੋਨੇ ਦੀ ਫ਼ਸਲ ਤੋਂ ਚੰਗਾ ਝਾੜ ਮਿਲਣ ਦੀ ਆਸ ਬੱਝੀ ਸੀ ਪਰ ਪਿਛਲੇ ਦਿਨਾਂ 'ਚ ਜ਼ਿਆਦਾ ਗਰਮ ਮੌਸਮ ਰਹਿਣ ਕਰਕੇ ਫ਼ਸਲ ਤੇ ਗਰਮੀ ਦਾ ਮਾੜਾ ਅਸਰ ਪਿਆ ਹੈ ਜਿਸ ਕਰਕੇ ਉਨ੍ਹਾਂ ਦਾ ਇੱਕ ਏਕੜ ਵਿੱਚੋਂ 4 ਤੋਂ ਲੈਕੇ 5 ਕੁਇੰਟਲ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਮਹਿੰਗੇ ਭਾਅ ਜ਼ਮੀਨ ਠੇਕੇ 'ਤੇ ਲੈਕੇ ਝੋਨੇ ਦੀ ਕਾਸ਼ਤ ਕੀਤੀ ਗਈ ਸੀ ਉਨ੍ਹਾਂ ਨੂੰ ਅਗਲੀ ਫਸਲ ਬੀਜਣ ਵਾਸਤੇ ਕਿਸ਼ਤ ਦੇਣ ਲਈ ਮੁਸ਼ਕਿਲ ਪੈਦਾ ਹੋ ਗਈ ਹੈ | ਪਿੰਡ ਫੁੱਲੋ ਮਿੱਠੀ ਦੇ ਕਿਸਾਨ ਜਗਵਿੰਦਰ ਸਿੰਘ ਨੇ ਦੱਸਿਆ ਕਿ ਇਸ ਬਾਰ ਝੋਨੇ ਦਾ ਝਾੜ ਇੱਕ ਕਿੱਲੇ ਮਗਰ ਅÏਸਤਨ 60 ਤੋਂ 65 ਮਣ ਨਿਕਲ ਰਿਹਾ ਹੈ ਜਿਸ ਨਾਲ ਕਿਸਾਨਾਂ ਨੂੰ10 ਤੋ 15 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ | ਪਿੰਡ ਜੱਸੀ ਬਾਗਵਾਲੀ ਦੇ ਕਿਸਾਨ ਗੁਲਾਬ ਸਿੰਘ ਨੇ ਦੱਸਿਆ ਕਿ ਇਸ ਬਾਰ ਝੋਨੇ ਦੀ ਪੱਕੀ ਫਸਲ 'ਤੇ ਬੌਣੇ ਰੋਗ ਦੇ ਹਮਲੇ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ | ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਈਬਿ੍ਡ ਝੋਨੇ ਦੀਆਂ ਕਿਸਮਾਂ ਦੇ ਲਗਾਈ ਰੋਕ ਵੀ ਕਿਸਾਨਾਂ 'ਤੇ ਭਾਰੀ ਪਈ ਹੈ | ਕਿਉਂਕਿ ਧਰਤੀ ਹੇਠਲਾ ਪਾਣੀ ਨਾ ਵਾਹੀਯੋਗ ਹੋਣ ਕਰਕੇ ਝੋਨੇ ਦੀ ਫ਼ਸਲ ਦਾ ਝਾੜ ਪੂਰਾ ਨਹੀਂ ਨਿਕਲਦਾ | ਉਨ੍ਹਾਂ ਪੰਜਾਬ ਸਰਕਾਰ ਤੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਤੇ ਬੋਨਸ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ -ਮਸਲਾ ਪਿਛਲੇ 10 ਮਹੀਨੇ ਦੀਆਂ ਤਨਖ਼ਾਹਾਂ ਦਾ- ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਸਟਾਫ਼ ਵਲੋਂ ਧਰਨਾ ਅਗਲੀ ਖ਼ਬਰ ਕਰਿਆਨੇ ਦੀ ਦੁਕਾਨ ਨੂੰ ਅਚਾਨਕ ਅੱਗ ਲੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।