21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਖਾਂ ਦਾ ਜਾਂਚ ਕੈਂਪ ਲਗਾਇਆ <br/>

ਅਜੀਤ ਡੈਸਕ 26-12-2025
ਸੰਗਤ ਮੰਡੀ, 25 ਦਸੰਬਰ (ਸੁਖਤੇਜ ਧਾਲੀਵਾਲ): ਪਿੰਡ ਜੈ ਸਿੰਘ ਵਾਲਾ ਦੇ ਗੁਰਦੁਆਰਾ ਮਿਹਰਸਰ ਸਾਹਿਬ ਵਿਖੇ ਰੰਗਰੇਟੇ ਗੁਰੂ ਕੇ ਬੇਟੇ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਖਾਂ ਦੀ ਜਾਂਚ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ | ਬਾਬਾ ਜੀਵਨ ਸਿੰਘ ਯੂਥ ਵੈੱਲਫ਼ੇਅਰ ਕਲੱਬ ਦੇ ਪ੍ਰਧਾਨ ਜੀਵਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਮਿਹਰਸਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ | ਜਿਸ ਵਿਚ ਵੱਡੀ ਗਿਣਤੀ ਪਿੰਡ ਦੀਆਂ ਸਿੱਖ ਸੰਗਤਾਂ ਵਲੋਂ ਹਾਜ਼ਰੀ ਭਰੀ | ਇਸ ਮੌਕੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਠਿੰਡਾ ਲੈਸਿਕ ਲੇਜ਼ਰ ਸੈਂਟਰ ਤੇ ਮਾਰਕਨ ਆਈ ਹਸਪਤਾਲ ਦੇ ਡਾਕਟਰ ਯੁਵਰਾਜ ਮਾਰਕਨ ਸਮੇਤ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਕੈਂਪ ਦੌਰਾਨ ਪਹੁੰਚੇ 110 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਵੰਡੀਆਂ ਅਤੇ ਅੱਖਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ | ਬਠਿੰਡਾ ਲੈਸਿਕ ਲੇਜ਼ਰ ਸੈਂਟਰ ਦੇ ਮੈਨੇਜਰ ਬਾਬੂ ਸੋਲੰਕੀ ਨੇ ਇਸ ਨੇਕ ਕਾਰਜ਼ ਲਈ ਬਾਬਾ ਜੀਵਨ ਸਿੰਘ ਵੈੱਲਫ਼ੇਅਰ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਥਾਣੇਦਾਰ ਸੁਖਦੇਵ ਸਿੰਘ ਮਾਨ, ਚੇਅਰਮੈਨ ਜੀਤਪਾਲ ਸਿੰਘ, ਪ੍ਰਧਾਨ ਜੀਵਨ ਸਿੰਘ, ਮੀਤ ਪ੍ਰਧਾਨ ਖੁਸਕਰਨ ਸਿੰਘ, ਖ਼ਜ਼ਾਨਚੀ ਹਰਦੀਪ ਸਿੰਘ, ਰਾਜਦੀਪ ਸਿੰਘ, ਜਸਪ੍ਰੀਤ ਸਿੰਘ, ਜਗਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 2022 ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੇ 'ਆਪ' ਸਰਕਾਰ-ਗੁਰਬਾਜ਼ ਸਿੰਘ ਸਿੱਧੂ <br/> ਅਗਲੀ ਖ਼ਬਰ ਬੀਬੀ ਛਿੰਦਰ ਕੌਰ ਦੇ ਅਕਾਲ ਚਲਾਣੇ 'ਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਤੇ ਮੌਜੂਦਾ ਸਰਪੰਚ ਕੁਲਵੰਤ ਸਿੰਘ ਨਾਲ ਡੂੰਘਾ ਦੁੱਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।