21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲੋ ਨੇ ਸਕੂਲੀ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ <br/>

ਅਜੀਤ ਡੈਸਕ 26-12-2025
ਚਾਉਕੇ, 25 ਦਸੰਬਰ (ਮਨਜੀਤ ਸਿੰਘ ਘੜੈਲੀ)- ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲੋ ਦੇ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੱਲ੍ਹੋ ਬਸਤੀ 'ਚ ਖੇਡਣ ਵਾਲੇ ਬੱਚਿਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਗਈਆਂ¢ ਇਸ ਤੋਂ ਪਹਿਲਾਂ ਸੁਸਾਇਟੀ ਦੇ ਵਲੋਂ ਇਸ ਸਕੂਲ ਨੂੰ ਬੈਠਣ ਵਾਲੇ ਡੈਸਕਾਂ, ਵੱਡਾ ਵਾਟਰ ਕੂਲਰ, ਪਾਣੀ ਫ਼ਿਲਟਰ ਕਰਨ ਵਾਲੇ ਆਰ.ਓ ਦੀ ਸੇਵਾ ਕਰਵਾਈ ਗਈ ਹੈ¢ਇਸ ਸੇਵਾ ਲਈ ਸਕੂਲ ਦੇ ਹੈੱਡ ਮਾਸਟਰ ਗੁਰਜੰਟ ਸਿੰਘ ਜਿਉਂਦ, ਮਾਸਟਰ ਅੰਮਿ੍ਤਪਾਲ ਸਿੰਘ, ਲਾਲ ਸਿੰਘ, ਬਲਵੀਰ ਸਿੰਘ ਆਦਿ ਸਮੁੱਚੇ ਸਟਾਫ਼ ਵਲੋਂ ਸੁਸਾਇਟੀ ਦਾ ਸਰਪ੍ਰਸਤ ਦਵਿੰਦਰ ਸਿੰਘ ਫ਼ਰਾਂਸ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ¢ ਇਸ ਸਮੇਂ ਸੇਵਾ ਸੰਮਤੀ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ, ਕੈਸ਼ੀਅਰ ਪਰਮਿੰਦਰ ਸਿੰਘ, ਸਕੱਤਰ ਗੁਰਲਾਲ ਸਿੰਘ ਖ਼ਾਲਸਾ, ਗੋਪਾ ਵਾਲੀਬਾਲ ਖਿਡਾਰੀ, ਤੀਰਥ ਸਿੰਘ,ਮਾਰਕੀਟ ਕਮੇਟੀ ਮੌੜ ਦੇ ਚੇਅਰਮੈਨ ਬਲਵਿੰਦਰ ਸਿੰਘ ਬੱਲ੍ਹੋ, ਜਗਦੇਵ ਸਿੰਘ, ਜਸਵੀਰ ਸਿੰਘ, ਵਿੱਕੀ ਸਿੰਘ, ਨੈਬ ਸਿੰਘ, ਮਨਜਿੰਦਰ ਸਿੰਘ ਧੀਰਾ ਆਦਿ ਮÏਜੂਦ ਸਨ¢

ਪਿਛਲੀ ਖ਼ਬਰ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਕੜੀ ਚਾਵਲ ਦਾ ਲੰਗਰ ਲਾਇਆ <br/> ਅਗਲੀ ਖ਼ਬਰ 2022 ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੇ 'ਆਪ' ਸਰਕਾਰ-ਗੁਰਬਾਜ਼ ਸਿੰਘ ਸਿੱਧੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।