21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਗਰਭਵਤੀ ਅÏਰਤਾਂ ਲਈ ਵਰਦਾਨ ਸਾਬਿਤ ਹੋ ਰਹੇ ਆਯੂਸ਼ਮਾਨ ਅਰੋਗਿਆ ਕੇਂਦਰ <br/>

ਅਜੀਤ ਡੈਸਕ 26-12-2025
ਬਠਿੰਡਾ, 25 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹੇ ਵਿੱਚ ਚਲ ਰਹੇ 44 ਆਯੂਸ਼ਮਨ ਅਰੋਗਿਆ ਕੇਂਦਰ ਬਠਿੰਡਾ ਵਾਸੀਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ¢ ਸੂਬਾ ਸਰਕਾਰ ਵਲੋਂ ਇਨ੍ਹਾਂ ਆਯੂਸ਼ਮਨ ਅਰੋਗਿਆ ਕੇਂਦਰਾਂ ਵਿਚ 46 ਤਰ੍ਹਾਂ ਦੇ ਮੁਫ਼ਤ ਲੈਬੋਰੇਟਰੀ ਟੈੱਸਟ ਅਤੇ 107 ਤਰ੍ਹਾਂ ਦੀਆਂ ਮੁਫ਼ਤ ਦਵਾਈਆਂ ਦੀ ਵਿਸ਼ੇਸ਼ ਸੁਵਿਧਾ ਦਿੱਤੀ ਜਾ ਰਹੀ ਹੈ¢ ਇਹੀ ਨਹੀਂ ਗਰਭਵਤੀ ਅÏਰਤਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਸਮੇਂ-ਸਿਰ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਤਾਂ ਜੋ ਗਰਭਵਤੀਆਂ ਦਾ ਟੀਕਾਕਰਨ ਸਮੇਂ-ਸਿਰ ਹੋ ਸਕੇ ਅਤੇ ਹਾਈ ਰਿਸਕ ਮਾਵਾਂ ਦੀ ਚੰਗੇ ਢੰਗ ਨਾਲ ਦੇਖਭਾਲ ਕੀਤੀ ਜਾ ਸਕੇ¢ ਸਟਾਫ਼ ਵਲੋਂ ਸਮੇਂ-ਸਮੇਂ ਹਰ ਮਮਤਾ ਦਿਵਸ ਅਤੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਿਵ ਅਭਿਆਨ ਵਾਲੇ ਦਿਨ ਗਰਭਵਤੀ ਅÏਰਤਾਂ ਦੀ ਅਤੇ ਉਨ੍ਹਾਂ ਦੀਆਂ ਸੱਸਾਂ ਦੀ ਕਾਊਾਸਲਿੰਗ ਵੀ ਕੀਤੀ ਜਾਂਦੀ ਹੈ¢ ਲਾਲ ਸਿੰਘ ਬਸਤੀ ਬਠਿੰਡਾ ਵਿਖੇ ਬਣੇ ਆਯੂਸ਼ਮਨ ਅਰੋਗਿਆ ਕੇਂਦਰ ਦੇ ਦÏਰੇ ਦÏਰਾਨ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਆਯੂਸ਼ਮਨ ਅਰੋਗਿਆ ਕੇਂਦਰ ਵਿੱਚ ਸਟਾਫ਼ ਵੱਲੋਂ ਗਰਭਵਤੀ ਅÏਰਤਾਂ ਦੀ ਮੁਫ਼ਤ ਏ.ਐੱਨ.ਸੀ. ਜਾਂਚ ਅਤੇ ਜਣੇਪੇ ਮਗਰੋਂ ਪੀ.ਐਨ.ਸੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ¢ ਕੇਂਦਰ ਤੇ ਹਰ ਗਰਭਵਤੀ ਅÏਰਤ ਦਾ ਸਮੇਂ-ਸਮੇਂ ਤੇ ਪੂਰਾ ਰਿਕਾਰਡ ਮੇਨਟੇਨ ਕੀਤਾ ਜਾਂਦਾ ਹੈ | ਇਸ ਤੋਂ ਇਲਾਵਾ ਗਰਭਵਤੀ ਅÏਰਤਾਂ ਨੂੰ ਜਨਨੀ ਸੁਰੱਖਿਆ ਯੋਜਨਾ, ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਡਿਲਿਵਰੀ ਕਰਵਾਉਣ ਦੇ ਲਾਭਾਂ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ¢ ਜੇ ਕਿਸੇ ਗਰਭਵਤੀ ਅÏਰਤ ਵਿੱਚ ਕੋਈ ਜਟਿਲਤਾ ਪਾਈ ਜਾਂਦੀ ਹੈ ਤਾਂ ਉਸ ਨੰੂ ਤੁਰੰਤ ਉੱਚ ਸਿਹਤ ਕੇਂਦਰ ਜਾਂ ਜੱਚਾ-ਬੱਚਾ ਹਸਪਤਾਲ ਵੱਲ ਰੈਫ਼ਰ ਕਰਨ ਦੀ ਸੁਵਿਧਾ ਵੀ ਉਪਲਬਧ ਹੈ¢ ਸਿਹਤ ਵਿਭਾਗ ਵੱਲੋਂ ਗਰਭਵਤੀ ਅÏਰਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਗਰਭ ਅਵਸਥਾ ਦੀ ਸ਼ੁਰੂਆਤ ਤੋਂ ਹੀ ਆਯੂਸ਼ਮਨ ਅਰੋਗਿਆ ਕੇਂਦਰ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਅਤੇ ਨਿਯਮਿਤ ਤÏਰ 'ਤੇ ਜਾਂਚ ਕਰਵਾਉਂਦੀਆਂ ਰਹਿਣ ਤਾਂ ਜੋ ਮਾਂ ਅਤੇ ਬੱਚੇ ਦੋਹਾਂ ਦੀ ਸਿਹਤ ਨੂੰ ਸੁਰੱਖਿਅਤ ਬਣਾਇਆ ਜਾ ਸਕੇ¢

ਪਿਛਲੀ ਖ਼ਬਰ ਪਿੰਡ ਬੱਲੋ੍ਹ ਵਿਖੇ ਮਨਰੇਗਾ ਮਜ਼ਦੂਰਾਂ ਵਲੋਂ ਭਰਵੀਂ ਇਕੱਤਰਤਾ <br/> ਅਗਲੀ ਖ਼ਬਰ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਕੜੀ ਚਾਵਲ ਦਾ ਲੰਗਰ ਲਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।