21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਮਰਹਿੱਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈਰੂਪਾ ਵਿਖੇ ਸਾਲਾਨਾ ਅਥਲੈਟਿਕਸ ਮੀਟ ਕਰਵਾਈ <br/>

ਅਜੀਤ ਡੈਸਕ 26-12-2025
ਭਾਈਰੂਪਾ, 25 ਦਸੰਬਰ (ਵਰਿੰਦਰ ਲੱਕੀ)-ਸਮਰਹਿੱਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਵਿਖੇ ਸਾਲਾਨਾ ਅਥਲੈਟਿਕਸ ਮੀਟ ਬੜੇ ਉਤਸ਼ਾਹ ਅਤੇ ਜੋਸ਼ ਨਾਲ ਕਰਵਾਈ ਗਈ ¢ ਇਸ ਮੌਕੇ ਸਕੂਲ ਦੇ ਪਿ੍ੰਸੀਪਲ ਹਰਬੰਸ ਸਿੰਘ ਬਰਾੜ ਨੇ ਮੀਟ ਦੀ ਸ਼ੁਰੂਆਤ ਕੀਤੀ, ਉਨ੍ਹਾਂ ਕਿਹਾ ਇਸ ਖੇਡ ਸਮਾਰੋਹ ਦਾ ਉਦੇਸ਼ ਵਿਦਿਆਰਥੀਆਂ 'ਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਉਨ੍ਹਾਂ ਦੀ ਲੁਕਵੀਂ ਪ੍ਰਤਿਭਾ ਨੂੰ ਨਿਖਾਰਨਾ ਅਤੇ ਨਸ਼ਿਆਂ ਦੀ ਭੈੜੀ ਨਿਆਮਤ ਤੋਂ ਦੂਰ ਰੱਖਣਾ ਹੈ¢ ਵਿਦਿਆਰਥੀਆਂ ਵਲੋਂ ਮਾਰਚ ਪਾਸ ਕਰਨ ਉਪਰੰਤ ਮਿਸਾਲ ਦੀ ਰਸਮ ਅਦਾ ਕੀਤੀ ਗਈ¢ ਵਿਦਿਆਰਥੀਆਂ ਨੇ ਦੌੜ, ਲੰਬੀ ਛਾਲ, ਉੱਚੀ ਛਾਲ, ਰਿਲੇ ਦੌੜ, ਰੱਸਾ ਕੱਸੀ ਹੋਰ ਖੇਡ ਮੁਕਾਬਲਿਆਂ ਵਿਚ ਭਾਗ ਲਿਆ ਤੇ ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਮੀਟ ਦੇ ਅੰਤ 'ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੰਡੇ ਗਏ¢ ਸਕੂਲ ਪ੍ਰਬੰਧਕਾਂ ਵਲੋਂ ਖੇਡ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ ਗਈ¢ ਬੱਚਿਆਂ ਨੇ ਅਥਲੈਟਿਕਸ ਮੀਟ ਦਾ ਪੂਰਾ ਆਨੰਦ ਮਾਣਿਆ ਤੇ ਕਿਹਾ ਕਿ ਉਕਤ ਅਥਲੈਟਿਕਸ ਮੀਟ ਉਨ੍ਹਾਂ ਲਈ ਯਾਦਗਾਰ ਸਾਬਤ ਹੋਈ¢ ਇਸ ਮੌਕੇ ਵਾਇਸ ਪਿ੍ੰਸੀਪਲ ਜਸਵੀਰ ਸਿੰਘ, ਲੈਕ. ਕੁਲਵੰਤ ਸਿੰਘ ਸਿੱਧੂ, ਗੁਰਪ੍ਰੀਤ ਚੋਪੜਾ, ਮੈਡਮ ਸਰਬਜੀਤ ਕÏਰ, ਬਲਜਿੰਦਰ ਕੌਰ, ਅਮਰਜੀਤ ਕÏਰ, ਮੈਡਮ ਵਿੰਦਰਪਾਲ ਕੌਰ, ਚਿੰਤਪਾਲ ਕੌਰ, ਅਮਨਦੀਪ ਕੌਰ, ਮੈਡਮ ਜਸਪ੍ਰੀਤ ਸੈਣੀ ਅਤੇ ਹਰਜਿੰਦਰ ਕÏਰ, ਜਸਪਾਲ ਕÏਰ, ਕਰਮਜੀਤ ਕÏਰ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਕੇਂਦਰ ਸਰਕਾਰ ਦੀ ਨਵੀਂ ਮਨਰੇਗਾ ਸਕੀਮ ਨਾਲ ਲੱਖਾਂ ਮਜ਼ਦੂਰਾਂ ਨੂੰ ਕੀਤਾ ਜਾ ਰਿਹੈ ਬੇਰੁਜ਼ਗਾਰ : ਸਿੰਗਲਾ ਅਗਲੀ ਖ਼ਬਰ ਹੈਲਪ ਫ਼ਾਰ ਨੀਡੀ ਫਾਊਾਡੇਸ਼ਨ ਵਲੋਂ ਆਈਲੈਟਸ ਅਤੇ ਇੰਮੀਗੇ੍ਰਸ਼ਨ ਐਸੋਸੀਏਸ਼ਨ ਪ੍ਰਧਾਨ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।