ਸਮਰਾਲਾ, 15 ਜੂਨ (ਗੋਪਾਲ ਸੋਫਤ)-ਮਸੀਹੀ ਭਾਈਚਾਰੇ ਦੀ ਮੀਟਿੰਗ ਪਾਸਟਰ ਜੌਰਜ ਮਸੀਹ ਦੀ ਅਗਵਾਈ ਹੇਠ ਪਾ. ਗੁਰਮੀਤ ਫ਼ਤਹਿਗੜ੍ਹ ਸਾਹਿਬ ਦੇ ਸਹਿਯੋਗ ਨਾਲ ਸਮਰਾਲਾ ਵਿਖੇ ਕੀਤੀ ਗਈ | ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਤੇ ਪਾ. ਗਰੀਨ ਨੇ ਪਵਿੱਤਰ ਬਾਈਬਲ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ | ਰੈਲੀ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ 'ਚ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਪਾਸਟਰ ਜੌਰਜ ਮਸੀਹ ਨੂੰ ਸਰਬ-ਸੰਮਤੀ ਨਾਲ ਬਲਾਕ ਸਮਰਾਲਾ ਦਾ ਪ੍ਰਧਾਨ ਚੁਣਿਆ ਗਿਆ ਤੇ ਉਨ੍ਹਾਂ ਨੂੰ ਚੌਧਰੀ ਨੇ ਨਿਯੁਕਤੀ ਪੱਤਰ ਭੇਟ ਕੀਤਾ | ਇਸ ਮੌਕੇ 18 ਜੂਨ ਨੂੰ ਉਕਤ ਸਮਾਣਾ ਦੀ ਦਾਣਾ ਮੰਡੀ ਵਿਖੇ ਵੱਡੀ ਗਿਣਤੀ 'ਚ ਪਹੁੰਚਣ ਦਾ ਪੋਸਟਰ ਜਾਰੀ ਕਰਦੇ ਹੋਏ ਪਾਸਟਰ ਐਸੋਸੀਏਸ਼ਨ ਜਗਰਾਉਂ ਵਲੋਂ ਮਤਾ ਪਾਸ ਕੀਤਾ | ਇਸ ਮੌਕੇ ਗੁਰਬਾਜ਼ ਕੋਆਰਡੀਨੇਟਰ ਮਾਲਵਾ ਜ਼ੋਨ, ਪਾ. ਸੋਮਦੱਤ ਪੌਲ, ਪਾਸਟਰ ਰੌਬਿਨ, ਪਾ. ਜੋਹਨਸਨ, ਪਾ. ਕੁਰਨੇਲੀਅਸ, ਪਾ. ਜਗਦੀਸ, ਪਾ. ਪ੍ਰਗਟ, ਪਾ. ਗੁਰਤੇਜ, ਪਾ. ਅਨੋਸ, ਪਾ. ਜੋਹਨ, ਪਾ. ਨੀਲਮ ਆਦਿ ਵੀ ਸ਼ਾਮਿਲ ਹੋਏ¢