ਰਾੜਾ ਸਾਹਿਬ, 16 ਜੂਨ (ਪ੍ਰੀਤਮ ਸਿੰਘ ਮੁਕੰਧਪੁਰੀ)-ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਜ਼ਿਲ੍ਹਾ ਲੁਧਿਆਣਾ ਦੇ ਸਹਿਯੋਗ ਨਾਲ 'ਅਦਾਰਾ ਪੰਜਾਬ ਸੋਚਦਾ' ਅਤੇ ਉਮਰਾਂ ਦੀ ਸਾਂਝ ਮੰਚ' ਵਲੋਂ ਪੁਸਤਕ ਲੋਕ ਅਰਪਣ ਤੇ ਕਵੀ ਦਰਬਾਰ ਕਰਵਾਇਆ ਗਿਆ | ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਜਸਵੀਰ ਸਿੰਘ, ਪ੍ਰਗਟ ਸਿੰਘ ਗਿੱਲ ਬਾਗੀ (ਅਸਟਰੇਲੀਆ), ਇੰਦਰਜੀਤ ਕੌਰ ਵਡਾਲਾ ਅਤੇ ਅਮਨਦੀਪ ਕੌਰ ਸੋਢੀ ਪਤਨੀ ਹਰਕੰਵਲ ਸਿੰਘ ਮੈਣੀ (ਸਵਰਗੀ) ਸ਼ਾਮਲ ਹੋਏ | ਗੁਰਮੀਤ ਸਿੰਘ ਘਣਗਸ ਅਤੇ ਸੁਖਜਿੰਦਰ ਸਿੰਘ ਭੰਗਚੜ੍ਹੀ ਦੁਆਰਾ ਸੰਪਾਦਿਤ ਸਾਂਝੇ ਕਾਵਿ ਸੰਗ੍ਰਹਿ 'ਕਲਮਾਂ' ਬਾਰੇ ਬੋਲਦਿਆਂ ਗਿੱਲ ਬਾਗ਼ੀ ਨੇ ਕਿਹਾ ਕਿ ਇਹ ਅਣਗੌਲੇ ਅਤੇ ਨਵੇਂ ਉੱਭਰ ਰਹੇ ਲੇਖਕਾਂ ਨੂੰ ਉਤਸ਼ਾਹਿਤ ਕਰਨ ਦਾ ਵਧੀਆ ਉਪਰਾਲਾ ਹੈ | ਇਸ ਤੋਂ ਇਲਾਵਾ ਹਰਕੰਵਲ ਸਿੰਘ ਮੈਣੀ (ਸਵਰਗੀ) ਦੀ ਪੁਸਤਕ 'ਯਾਦਾਂ ਦੀ ਪੈੜ' ਅਗਾਂਹਵਧੂ ਅਤੇ ਜ਼ਿੰਦਗੀ ਦੇ ਬਿਹਤਰੀਨ ਸੁਪਨੇ ਸਿਰਜਣ ਦੀ ਪ੍ਰਤੀਕ ਹੈ | ਰਮਿੰਦਰ ਸਿੰਘ ਅੰਬਰਸਰੀ ਨੇ ਆਪਣੀ ਪੁਸਤਕ 'ਅÏਕਾਤ' ਬਾਰੇ ਯਾਦਾਂ ਸਾਂਝੀਆਂ ਕੀਤੀਆਂ | ਇਨ੍ਹਾਂ ਤਿੰਨੇ ਪੁਸਤਕਾਂ ਨੂੰ ਪ੍ਰਧਾਨਗੀ ਮੰਡਲ ਨੇ ਲੋਕ ਅਰਪਣ ਕੀਤਾ | ਜਸਵੀਰ ਝੱਜ ਨੇ ਪ. ਰ. ਲੇ. ਸ. ਦੇ ਕੰਮਾਂ ਬਾਰੇ ਦੱਸਦਿਆਂ ਕਿਹਾ ਕਿ 'ਅਦਾਰਾ ਪੰਜਾਬ ਸੋਚਦਾ' ਅਤੇ 'ਉਮਰਾਂ ਦੀ ਸਾਂਝ ਸਾਹਿਤਕ ਮੰਚ' ਨੇ ਬਿਜਲਈ ਮਾਧਿਅਮ ਨੂੰ ਸਹੀ ਢੰਗ ਨਾਲ ਵਰਤ ਕੇ ਸਾਰਥਿਕ ਤੇ ਲੋਕ ਮੁਖੀ ਫ਼ਾਇਦਾ ਲਿਆ ਹੈ |ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਪ. ਰ. ਲੇ. ਸ. ਦਾ ਮੰਤਵ ਹੈ ਕਿ ਸਾਹਿਤ ਪਿੰਡ ਪਿੰਡ ਅਤੇ ਹਰ ਪ੍ਰਾਣੀ ਤੱਕ ਪਹੁੰਚਾਇਆ ਜਾਵੇ | ਮੰਚ ਸੰਚਾਲਨ ਦੀ ਭੂਮਿਕਾ ਪਰਵੀਨ ਕੌਰ ਸਿੱਧੂ ਅਤੇ ਸੁਖਜਿੰਦਰ ਸਿੰਘ ਭੰਗਚੜ੍ਹੀ ਨੇ ਬਾਖੂਬੀ ਨਿਭਾਈ | ਇਸ ਮੌਕੇ ਜਗਦੀਪ ਅੰਬਰਸਰੀ, ਰਵਿੰਦਰ ਅੰਬਰਸਰੀ, ਸੁਰਿੰਦਰ ਅਜਨਬੀ, ਇੰਦਰਪਾਲ ਪਟਿਆਲਾ, ਅਮਰਪ੍ਰੀਤ ਕੌਰ ਸੰਘਾ, ਮਨਦੀਪ ਕੌਰ ਸੰਧਾ, ਡਾ. ਜੇ. ਐਸ. ਟਿੱਕਾ, ਜਸਵੀਰ ਸ਼ਰਮਾ ਦੱਦਾਹੂਰ, ਸਤਨਾਮ ਸਦੀਦ, ਰਜਿੰਦਰ ਸਰਾਵਾਂ, ਜਗਵੀਰ ਗਾਗਾ, ਨਿਰਮਲ ਸਿੰਘ ਅਧਰੇੜਾ, ਰਣਜੀਤ ਸਿੰਘ ਆਜ਼ਾਦ ਕਾਂਜਲਾ, ਅਮਰਜੀਤ ਕੌਰ ਮੋਰਿੰਡਾ, ਨਿਰਮਲ ਕੌਰ ਕੋਟਲਾ, ਸਤਿੰਦਰਜੀਤ ਕੌਰ ਅੰਮਿ੍ਤਸਰ, ਸੁਰਿੰਦਰ ਸਰਾਏ, ਅਮਨ ਢਿੱਲੋਂ ਕਸੇਲ, ਜਤਿੰਦਰਪਾਲ ਕੌਰ ਭਿੰਡਰ, ਬੇਅੰਤ ਸਿੰਘ ਗਿੱਲ, ਸਵਰਨ ਸਿੰਘ ਗਿੱਲ, ਬਲਜੀਤ ਕੌਰ ਝੂਟੀ, ਆਸਿਫ਼ ਅਲੀ, ਸੁਮਿੱਤਰ ਸਿੰਘ ਦੋਸਤ, ਤਰਲੋਚਨ ਝਾਂਡੇ, ਰਵਿੰਦਰ ਕੌਰ ਰਾਵੀ, ਇਕਬਾਲ ਪੁੜੈਣ, ਧਰਮਿੰਦਰ ਮੁੱਲਾਂਪੁਰ, ਨਿਰਮਲ ਸਿੰਘ, ਹਰਜਿੰਦਰ ਕੌਰ ਗਿੱਲ ਮੋਗਾ, ਅਮਰਜੀਤ ਸ਼ੇਰਪੁਰੀ, ਬਲਜੀਤ ਮਾਲਾ, ਜਸਵੀਰ ਫੀਰਾ, ਸਰਬਜੀਤ ਸਿੰਘ ਮੁਕਤਸਰ, ਰਣਜੀਤ ਸਿੰਘ, ਪ੍ਰੋ. ਰਾਜਮਣੀ ਧਾਰੀਵਾਲ, ਪਵਨਪ੍ਰੀਤ ਸਿੰਘ, ਇੰਦਰਜੀਤਪਾਲ ਕੌਰ, ਮੋਹੀ ਅਮਰਜੀਤ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ |