08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਕੋਰੋਨਾ ਦਾ ਇਕ ਮਾਮਲਾ ਆਇਆ ਸਾਹਮਣੇ, 1 ਦੀ ਹੋਈ ਮÏਤ <br/>

ਅਜੀਤ ਡੈਸਕ 20-06-2025
ਲੁਧਿਆਣਾ, 19 ਜੂਨ (ਡਾ. ਤਰਲੋਚਨ ਸਿੰਘ)-ਪਿਛਲੇ ਸਮੇਂ ਦÏਰਾਨ ਆਏ ਕੋਰੋਨਾ ਕਾਰਨ ਲੱਗੇ ਲਾਕਡਾਊਨ ਦÏਰਾਨ ਲੋਕਾਂ ਦੇ ਕਾਰੋਬਾਰ ਸਹੀ ਤਰੀਕੇ ਨਾਲ ਅਜੇ ਤੱਕ ਪਟੜੀ ਤੇ ਨਹੀਂ ਸਨ ਆਏ, ਜਦ ਕਿ ਹੁਣ ਮੁੜ ਸ਼ਹਿਰ ਵਿਚ ਕੋਰੋਨਾ ਦੀ ਦਸਤਕ ਕਾਰਨ ਸ਼ਹਿਰਵਾਸੀਆਂ 'ਚ ਇਕ ਵਾਰ ਫਿਰ ਸਹਿਮ ਦਾ ਮਾਹÏਲ ਸ਼ੁਰੂ ਹੋ ਗਿਆ ਹੈ¢ ਕੋਰੋਨਾ ਦੇ ਰੋਜ਼ਾਨਾ ਆ ਰਹੇ ਨਵੇਂ ਮਾਮਲਿਆਂ ਨੂੰ ਲੈ ਕੇ ਸਿਹਤ ਵਿਭਾਗ ਅਜੇ ਤੱਕ ਵੀ ਪੂਰੀ ਤਰ੍ਹਾਂ ਸਰਗਰਮ ਦਿਖਾਈ ਨਹੀਂ ਦੇ ਰਿਹਾ¢ ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਅੱਜ 19 ਜੂਨ ਨੂੰ ਕੋਰੋਨਾ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ¢ ਇਹ ਮਾਮਲਾ ਅਰਬਨ ਨਾਲ ਸੰਬੰਧਿਤ ਹੈ¢ ਕੋਰੋਨਾ ਨਾਲ ਪੀੜਤ ਇਕ ਵਿਅਕਤੀ ਦੀ ਅੱਜ ਮÏਤ ਹੋ ਗਈ¢ ਸਿਹਤ ਵਿਭਾਗ ਦੀ ਜਾਣਕਾਰੀ ਅਨੁਸਾਰ ਹੁਣ ਤੱਕ ਕੁੱਲ 61 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 28 ਵਿਅਕਤੀਆਂ ਦਾ ਹੋਮ ਆਈਸੋਲੇਟ ਕੰਪਲੀਟ ਹੋ ਚੁੱਕਾ ਹੈ¢ 30 ਮਾਮਲੇ ਐਕਟਿਵ ਹਨ , ਜਿਨ੍ਹਾਂ ਵਿਚੋਂ 26 ਨੂੰ ਘਰਾਂ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ¢ ਹੁਣ ਤੱਕ ਕੋਰੋਨਾ ਤੋਂ ਪੀੜਤ 3 ਵਿਅਕਤੀ ਦਮ ਤੋੜ ਚੁੱਕੇ ਹਨ¢ ਸਿਹਤ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਭੀੜ ਭਾੜ ਵਾਲੇ ਇਲਾਕਿਆਂ ਵਿਚ ਜਾਣ ਤੋਂ ਗੁਰੇਜ਼ ਕਰਨ, ਜੇਕਰ ਕਿਸੇ ਜ਼ਰੂਰੀ ਕੰਮ ਜਾਣਾ ਪਵੇ ਤਾਂ ਮਾਸਕ ਜ਼ਰੂਰ ਲਗਾਉਣ ¢ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਖਾਂਸੀ, ਜ਼ੁਕਾਮ ਜਾਂ ਬੁਖ਼ਾਰ ਜ਼ਿਆਦਾ ਦਿਨ ਤੱਕ ਰਹਿੰਦਾ ਹੈ ਤਾਂ ਉਸ ਨੂੰ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ¢

ਪਿਛਲੀ ਖ਼ਬਰ ਅਕਾਲੀ ਦਲ ਦੀ ਆਵਾਜ਼ ਦਬਾਉਣ ਲਈ ਜਸਕਰਨ ਸਿੰਘ ਦਿਉਲ ਖ਼ਿਲਾਫ਼ ਮਾਮਲਾ ਦਰਜ ਕੀਤਾ-ਆਗੂ ਅਗਲੀ ਖ਼ਬਰ ਘਰ ਦੀ ਕੱਢੀ 9 ਬੋਤਲਾਂ ਸ਼ਰਾਬ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।