08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਵਿਸ਼ਵ ਯੋਗ ਦਿਵਸ ਮਨਾਉਣ ਤੋਂ ਪਹਿਲਾਂ 3 ਦਿਨਾ ਯੋਗਾ ਕੈਂਪ ਸ਼ੁਰੂ

ਅਜੀਤ ਡੈਸਕ 20-06-2025
ਖੰਨਾ, 19 ਜੂਨ (ਹਰਜਿੰਦਰ ਸਿੰਘ ਲਾਲ)-ਸਰਕਾਰੂ ਮੱਲ ਸਕੂਲ ਵਿਚ ਤਿੰਨ ਦਿਨਾਂ ਵਿਸ਼ਵ ਯੋਗ ਸੰਸਥਾਨ ਪਤੰਜਲੀ ਯੋਗ ਸਮਿਤੀ ਅਤੇ ਆਰ. ਐਸ. ਐਸ. ਖੰਨਾ ਦੀ ਟੀਮ ਵੱਲੋਂ ਸਵੇਰੇ 5:30 ਤੋਂ ਸਵੇਰੇ 6:30 ਵਜੇ ਤੱਕ ਸਾਂਝਾ ਯੋਗ ਕੈਂਪ ਸ਼ੁਰੂ ਕੀਤਾ ਗਿਆ ਹੈ | ਇਹ 21 ਜੂਨ ਦੇ ਵਿਸ਼ਵ ਯੋਗ ਦਿਵਸ ਨੂੰ ਮਨਾਏ ਜਾਣ ਤੱਕ ਜਾਰੀ ਰਹੇਗਾ | ਵਿਸ਼ਵ ਯੋਗ ਦਿਵਸ ਦੀ ਤਿਆਰੀ 19 ਅਤੇ 20 ਜੂਨ ਨੂੰ ਮੁਕੰਮਲ ਤੌਰ 'ਤੇ ਕਰ ਲਈ ਜਾਵੇਗੀ | ਅੱਜ ਇਸ ਯੋਗ ਕਲਾਸ ਮਗਰੋਂ ਇਕ ਸਮੂਹਿਕ ਮੀਟਿੰਗ ਕੀਤੀ ਗਈ, ਜਿਸ ਯੋਗਾ ਡੇ ਨੂੰ ਇੱਕ ਤਿਉਹਾਰ ਦੇ ਰੂਪ ਵਿਚ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਲਈ ਸਾਰੇ ਖੰਨਾ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਗਈ ਕਿ 21 ਜੂਨ, ਦਿਨ ਸ਼ਨੀਵਾਰ ਸਵੇਰੇ 5:30 ਤੋਂ ਸਵੇਰੇ 7:00 ਵਜੇ ਤੱਕ ਇਸ ਵਿਚ ਭਾਗ ਲੈਣ ਹੈ | ਇਹ ਦਿਨ ਹਰ ਸਾਲ ਸਰਕਾਰੂਮਲ ਸਕੂਲ ਦੀ ਗਰਾਊਾਡ ਵਿਚ ਹੀ ਮਨਾਇਆ ਜਾਂਦਾ ਹੈ | ਇਸ ਵਿਚ ਭਾਰਤ ਵਿਕਾਸ ਪ੍ਰਸਿੱਧ, ਇਗਨੂੰ ਯੂਨੀਵਰਸਿਟੀ, ਫੈਡਰਲ ਬੈਂਕ, ਨੈਸ਼ਨਲ ਇੰਟਾਗਰੈਸਨ ਵੀ ਪੂਰਾ ਸਹਿਯੋਗ ਕਰ ਰਹੇ ਹਨ | ਇਸ ਮੌਕੇ ਰਜਿੰਦਰ, ਵਰਿੰਦਰ ਸ਼ਰਮਾ, ਸੀਮਾ ਰਾਣੀ, ਕੁੰਤਲ ਬਾਂਸਲ, ਡਾ. ਅੰਬਿਕਾ, ਡਾ. ਗਰਿੰਮਾ ਗੁਪਤਾ, ਸੁਮਨ, ਪੂਨਮ, ਹੈਪੀ ਨੰਦਾ, ਗੁਰਸੇਵਕ ਮੋਹੀ, ਹਰਦੇਵ ਸਿੰਘ ਰੋਸ਼ਾ, ਰਾਜ ਕੁਮਾਰ ਜੇ. ਈ., ਖੁਸ਼ਪਾਲ ਚੰਦ ਭਾਰਦਵਾਜ ਪ੍ਰਧਾਨ ਪਤੰਜਲੀ ਯੋਗ ਸਮਿਤੀ ਖੰਨਾ ਹਾਜ਼ਰ ਸਨ |
ਪਿਛਲੀ ਖ਼ਬਰ ਚੱਕ ਮਾਫੀ ਸਕੂਲ ਦੇ ਹਿਸਾਬ ਮਾਸਟਰ ਦਲਬਾਰਾ ਸਿੰਘ ਦਾ ਸੇਵਾ ਮੁਕਤੀ 'ਤੇ ਸਨਮਾਨ ਅਗਲੀ ਖ਼ਬਰ ਅਕਾਲੀ ਦਲ ਦੀ ਆਵਾਜ਼ ਦਬਾਉਣ ਲਈ ਜਸਕਰਨ ਸਿੰਘ ਦਿਉਲ ਖ਼ਿਲਾਫ਼ ਮਾਮਲਾ ਦਰਜ ਕੀਤਾ-ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।