ਰਾੜਾ ਸਾਹਿਬ, 20 ਜੂਨ (ਪ੍ਰੀਤਮ ਸਿੰਘ ਮੁਕੰਦਪੁਰੀ)-ਮਾਤਾ ਮਹਿੰਦਰ ਕੌਰ ਪਤਨੀ ਸਵਰਗੀ ਨਾਜ਼ਰ ਸਿੰਘ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਪਿੰਡ ਲਾਪਰਾਂ ਵਿਖੇ ਹੋਈ ¢ ਇਸ ਮੌਕੇ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਤੇਜ ਪ੍ਰਕਾਸ਼ ਸਿੰਘ ਸਾਬਕਾ ਮੰਤਰੀ, ਲਖਵੀਰ ਸਿੰਘ ਲੱਖਾ ਸਾਬਕਾ ਵਿਧਾਇਕ ਹਲਕਾ ਪਾਇਲ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਦੇਵ ਸਿੰਘ ਲਾਪਰਾਂ ਨੇ ਜਿੱਥੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ | ਉੱਥੇ ਉਨ੍ਹਾਂ ਮਾਤਾ ਮਹਿੰਦਰ ਕੌਰ ਦੇ ਸਪੁੱਤਰ ਤੇਜਿੰਦਰ ਸਿੰਘ, ਕੁਲਵਿੰਦਰ ਸਿੰਘ ਭੀਮ, ਲਖਵੀਰ ਸਿੰਘ ਲੱਖੀ ਕੈਨੇਡਾ ਅਤੇ ਜਵਾਈ ਕੁਲਦੀਪ ਸਿੰਘ ਨਾਲ ਦੁੱਖ ਸਾਂਝਾ ਕੀਤਾ¢ ਇਸ ਮੌਕੇ ਭਾਈ ਅਮਰ ਸਿੰਘ, ਜਥੇਦਾਰ ਬਲਦੇਵ ਸਿੰਘ ਅਤੇ ਭਾਈ ਮਨਵੀਰ ਸਿੰਘ ਮਨੀ ਹਜ਼ੂਰੀ ਜਥਾ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਨੇ ਵੈਰਾਗਮਈ ਕੀਰਤਨ ਵਿਖਿਆਨ ਕਰਦਿਆਂ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ¢ ਜਥੇਦਾਰ ਸਿਕੰਦਰ ਸਿੰਘ ਨੇ ਸਟੇਜ ਸੰਚਾਲਨ ਕੀਤਾ ¢ ਇਸ ਸਮੇਂ ਸ਼ਿਵਕੰਵਰ ਸਿੰਘ ਸੰਧੂ, ਸਰਪੰਚ ਲਖਵਿੰਦਰ ਸਿੰਘ ਗੁੱਜਰਵਾਲ, ਸੁੱਭਕਮਲ ਸਿੰਘ, ਹਰਮਹੇਸ਼ ਸਿੰਘ ਸਾਬਕਾ ਸਰਪੰਚ ਕਟਾਹਰੀ, ਜਗਦੀਪ ਸਿੰਘ ਕੈਨੇਡਾ, ਸੁਖਦੀਪ ਸਿੰਘ ਕੈਨੇਡਾ, ਭਿੰਦਰ ਸਿੰਘ ਰਿਟਾਇਰ ਐੱਸ. ਡੀ. ਓ., ਬਲਜੀਤ ਬੱਲੀ ਸਰਪੰਚ, ਦਵਿੰਦਰ ਸਿੰਘ ਲਾਪਰਾਂ ਏ. ਐੱਸ. ਆਈ, ਗੁਰਸੇਵਕ ਸਿੰਘ, ਪ੍ਰਭਜੋਤ ਸਿੰਘ ਕੈਨੇਡਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਧਾਰਮਿਕ, ਸਮਾਜਿਕ, ਰਾਜਨੀਤਕ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਇਲਾਕੇ ਦੀਆਂ ਪੰਚਾਇਤਾਂ ਮੌਜੂਦ ਸਨ¢