ਖੰਨਾ, 21 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ, ਸਮਰਾਲਾ, ਮਾਛੀਵਾੜਾ ਸਾਹਿਬ, ਪਾਇਲ, ਡੇਹਲੋਂ, ਸਾਹਨੇਵਾਲ, ਕੁਹਾੜਾ, ਈਸੜੂ, ਰਾੜਾ ਸਾਹਿਬ, ਬੀਜਾ, ਮਲੌਦ, ਜਰਗ, ਦੋਰਾਹਾ ਆਦਿ ਇਲਾਕਿਆਂ ਵਿਚ ਅੰਤਰਰਾਸ਼ਟਰੀ ਯੋਗਾ ਦਿਵਸ ਕਈ ਥਾਵਾਂ ਤੇ ਮਨਾਇਆ ਗਿਆ | ਹੋਰਨਾਂ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਖੰਨਾ ਦੇ ਐਸ. ਐਸ. ਪੀ. ਜਯੋਤੀ ਯਾਦਵ ਬੈਂਸ ਸਮੇਤ ਇਲਾਕੇ ਦੇ ਪ੍ਰਮੁੱਖ ਲੋਕਾਂ ਨੇ ਇੰਨ੍ਹਾਂ ਸਮਾਰੋਹ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਅੱਜ ਪੰਜਾਬ ਦੇ ਲੋਕਾਂ ਨੂੰ ਇੱਕ ਸਿਹਤਮੰਦ ਅਤੇ ਖ਼ੁਸ਼ਹਾਲ ਜੀਵਨ ਲਈ ਰੋਜ਼ਮੱਰਾ ਜ਼ਿੰਦਗੀ ਵਿਚ ਯੋਗ ਨੂੰ ਆਪਣਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ ਹੈ | ਅੱਜ ਸ਼੍ਰੀ ਰਾਮ ਮੰਦਿਰ ਖੰਨਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿਚ ਯੁੱਗਾਂ ਤੋਂ ਯੋਗ ਇੱਕ ਸਿਹਤਮੰਦ ਅਤੇ ਪ੍ਰਗਤੀਸ਼ੀਲ ਜੀਵਨ ਦੀ ਪਰੰਪਰਾ ਰਹੀ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਜਦੋਂ ਤਣਾਅਪੂਰਨ ਜੀਵਨ ਵਿਚ ਵੱਖ-ਵੱਖ ਬਿਮਾਰੀਆਂ ਮਨੁੱਖੀ ਜੀਵਨ ਲਈ ਗੰਭੀਰ ਖ਼ਤਰਾ ਪੈਦਾ ਕਰ ਰਹੀਆਂ ਹਨ ਤਾਂ ਯੋਗ ਰਾਜ ਮਨੁੱਖ ਨੂੰ ਰੋਗ ਮੁਕਤ ਅਤੇ ਸਿਹਤਮੰਦ ਬਣਾਉਣ ਵਿਚ ਬਹੁਤ ਸਹਾਈ ਹੋ ਸਕਦਾ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਯੋਗ ਦਿਵਸ ਦੇ ਉੱਤੇ ਪੂਰੇ ਭਾਰਤ ਵਾਸੀਆਂ ਨੂੰ ਜਿੱਥੇ-ਜਿੱਥੇ ਵਿਸ਼ਵ ਵਿਚ ਭਾਰਤ ਵਾਸੀ ਬੈਠੇ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ | ਅੱਜ 21 ਜੂਨ ਵਾਲੇ ਦਿਨ ਪੂਰੇ ਭਾਰਤ ਦੇ ਅੰਦਰ ਜਿੱਥੇ ਦੇਸ਼ਾਂ-ਵਿਦੇਸ਼ਾਂ ਦੇ ਅੰਦਰ ਯੋਗ ਦਿਵਸ ਮਨਾਇਆ ਜਾਂਦਾ ਹੈ |
ਜੀ. ਕੇ. ਇਨਕਲੇਵ ਵਿਚ ਯੋਗਾ ਲਈ 50 ਹਜ਼ਾਰ ਰੁਪਏ ਦਿੱਤੇ
ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਭਾਰਤੀ ਯੋਗ ਦਿਵਸ ਸੰਸਥਾਨ ਜੀ. ਕੇ. ਇਨਕਲੇਵ ਵਾਲੀ ਯੋਗਾ ਕਲਾਸ ਦੀ ਨਵੀਨੀਕਰਨ ਵਾਸਤੇ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ | ਇਸ ਯੋਗਾ ਸਮਾਗਮ ਨੂੰ ਬ੍ਰਹਮ ਕੁਮਾਰੀ ਗੀਤਕਾ ਅਤੇ ਰੀਤੂ ਨੇ ਵੀ ਯੋਗ ਦੇ ਲਾਭਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਯੋਗਾ ਟਰੇਨਰ ਪਿੰਕੀ ਗੁਪਤਾ ਅਤੇ ਸ਼ਾਂਤੀ ਬਜਾਜ ਨੇ ਯੋਗਾ ਅਭਿਆਸ ਕਰਵਾਏ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਯੋਗਾ ਕੀਤਾ |
ਐਸ. ਐਸ. ਪੀ. ਜਯੋਤੀ ਯਾਦਵ ਬੈਂਸ ਸ਼ਾਮਿਲ ਹੋਏ ਯੋਗਾ ਦਿਵਸ ਵਿਚ
ਖੰਨਾ, (ਹਰਜਿੰਦਰ ਸਿੰਘ ਲਾਲ)-ਦੇਸ਼ ਵਿਦੇਸ਼ ਵਿਚ ਅੱਜ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ ਗਿਆ | ਖੰਨਾ ਵਿਚ ਵੀ ਵੱਖ ਵੱਖ ਸੰਗਠਨਾਂ ਨੇ ਯੋਗ ਦਿਵਸ ਮਨਾਇਆ | ਪੁਲਿਸ ਜਿਲ੍ਹਾ ਖੰਨਾ ਦੇ ਐਸ. ਐਸ. ਪੀ. ਡਾ. ਜਯੋਤੀ ਯਾਦਵ ਦੀ ਅਗਵਾਈ ਵਿਚ ਪੁਲਿਸ ਨੇ ਏ. ਐਸ. ਮਾਡਰਨ ਸੀ. ਸੈਕ. ਸਕੂਲ ਵਿਚ ਯੋਗ ਦਿਵਸ ਮਨਾਇਆ | ਜਿਸ ਵਿਚ ਪੁਲਿਸ ਮੁਲਾਜ਼ਮਾਂ ਨੇ ਜਿੱਥੇ ਯੋਗ ਆਸਣ ਕੀਤੇ ਉੱਥੇ ਡਾਕਟਰਾਂ ਨੇ ਪੁਲਿਸ ਨੂੰ ਤਣਾਅ ਭਰੀ ਜ਼ਿੰਦਗੀ ਵਿਚ ਜਿਊਣ ਦਾ ਮਹੱਤਵ ਦੱਸਿਆ | ਐਸ. ਐਸ. ਪੀ. ਜਯੋਤੀ ਯਾਦਵ ਨੇ ਕਿਹਾ ਕਿ ਖੰਨਾ ਪੁਲਿਸ ਵਲੋਂ ਪੁਲਿਸ ਮੁਲਾਜ਼ਮਾਂ ਵਲੋਂ ਯੋਗ ਸੈਸ਼ਨ ਕਰਵਾਇਆ ਗਿਆ ਸੀ | ਪੁਲਿਸ ਮੁਲਾਜ਼ਮਾਂ ਦੀ ਸਿਹਤ ਦੇ ਬਾਰੇ ਧਿਆਨ ਰੱਖਣ ਦੇ ਲਈ ਡਾ. ਮਧੂ ਨੂੰ ਬੁਲਾਇਆ ਗਿਆ ਸੀ | ਪੁਲਿਸ ਵਲੋਂ ਸਮੇਂ ਸਮੇਂ 'ਤੇ ਸੈਸ਼ਨ ਕਰਵਾਏ ਜਾਂਦੇ ਹਨ | ਪੁਲਿਸ ਕਰਮਚਾਰੀਆਂ ਨੂੰ ਸਿਹਤ ਦੇ ਬਾਰੇ ਜਾਗਰੂਕ ਕੀਤਾ ਜਾਂਦਾ ਹੈ | ਰੋਜ਼ਾਨਾ 15 ਤੋਂ 20 ਮਿੰਟ ਆਪਣੀ ਸਿਹਤ ਦੇ ਲਈ ਯੋਗ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ | ਉਨ੍ਹਾਂ ਨੇ ਡੀ. ਐਸ. ਪੀ. ਐੱਚ. ਦੀ ਤਾਰੀਫ਼ ਕਰਦੇ ਕਿਹਾ ਕਿ ਅੱਜ ਦਾ ਸਮਾਰੋਹ ਸ਼ਾਨਦਾਰ ਰਿਹਾ ਹੈ |
ਫੈਡਰਲ ਬੈਂਕ ਖੰਨਾ ਸ਼ਾਖਾ ਵਲੋਂ ਵਿਸ਼ਵ ਯੋਗਾ ਦਿਵਸ 'ਤੇ ਯੋਗ ਸੈਸ਼ਨ ਪ੍ਰੋਗਰਾਮ ਕਰਵਾਇਆ
ਖੰਨਾ, (ਹਰਜਿੰਦਰ ਸਿੰਘ ਲਾਲ)-ਵਿਸ਼ਵ ਯੋਗਾ ਦਿਵਸ ਦੇ ਮੌਕੇ 'ਤੇ ਫੈਡਰਲ ਬੈਂਕ ਖੰਨਾ ਸ਼ਾਖਾ ਵਲੋਂ ਲਾਲਾ ਸਰਕਾਰੂ ਮਲ ਸਕੂਲ ਗਰਾਊਾਡ 'ਚ ਯੋਗਾ ਸੈਸ਼ਨ ਪ੍ਰੋਗਰਾਮ ਕਰਵਾਇਆ ਗਿਆ | ਇਸ ਵਿਚ ਲਗਭਗ 200 ਨਾਗਰਿਕਾਂ ਨੇ ਭਾਗ ਲਿਆ | ਇਸ ਸਮਾਗਮ ਵਿਚ ਇਕ ਸਥਾਨਕ ਗੈਰ-ਸਰਕਾਰੀ ਸੰਸਥਾ ਨੇ ਵੀ ਸਹਿਯੋਗ ਦਿੱਤਾ | ਬੈਂਕ ਵੱਲੋਂ ਭਾਗੀਦਾਰਾਂ ਨੂੰ ਤਾਜ਼ਾ ਨਾਰੀਅਲ ਪਾਣੀ ਅਤੇ ਨਾਰੀਅਲ ਬਾਜ਼ੀ ਪੇਸ਼ ਕੀਤੀ ਗਈ | ਨਾਲ ਹੀ 'ਸਟੈਲਰ' ਅਤੇ 'ਐਸਟੀਮ' ਖਾਤਿਆਂ ਬਾਰੇ ਜਾਣੂ ਕਰਵਾਉਣ ਵਾਲੇ ਪੈਂਫਲਿਟ ਵੀ ਵੰਡੇ ਗਏ | ਇਹ ਸਮਾਗਮ ਸਰੀਰਕ ਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਲੋਕਾਂ ਨਾਲ ਡਾਇਰੈਕਟ ਸੰਪਰਕ, ਨਵੀਆਂ ਲੀਡਾਂ ਅਤੇ ਫੈਡਰਲ ਬੈਂਕ ਦੀ ਸਮਗਰੀ ਵਿੱਤੀ ਸੇਵਾਵਾਂ ਦੀ ਜਾਣਕਾਰੀ ਦੇਣ ਲਈ ਸ਼ਾਨਦਾਰ ਮੰਚ ਸਾਬਤ ਹੋਇਆ |
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਕੌਮਾਂਤਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ
ਖੰਨਾ, (ਹਰਜਿੰਦਰ ਸਿੰਘ ਲਾਲ)-ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਨੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਬਹੁਤ ਉਤਸ਼ਾਹ, ਅਨੁਸ਼ਾਸਨ ਅਤੇ ਸਮਰਪਣ ਨਾਲ ਮਨਾਇਆ | ਵਿਦਿਆਰਥੀਆਂ ਅਤੇ ਸਟਾਫ਼ ਨੇ ਕੈਂਪਸ ਵਿਚ ਇੱਕ ਵਿਸ਼ੇਸ਼ ਯੋਗ ਸੈਸ਼ਨ ਵਿਚ ਜੋਸ਼ ਨਾਲ ਹਿੱਸਾ ਲਿਆ, ਜਿਸ ਨੇ ਸਰੀਰਕ ਤੰਦਰੁਸਤੀ, ਮਾਨਸਿਕ ਸਪੱਸ਼ਟਤਾ ਅਤੇ ਅੰਦਰੂਨੀ ਸ਼ਾਂਤੀ ਲਈ ਯੋਗ ਦੇ ਡੂੰਘੇ ਲਾਭਾਂ ਨੂੰ ਉਜਾਗਰ ਕੀਤਾ, ਅਤੇ ਸਿਹਤਮੰਦ ਸਰੀਰ, ਮਜ਼ਬੂਤ ਰਾਸ਼ਟਰ ਦੇ ਭਾਵ ਨੂੰ ਸੱਚਮੁੱਚ ਦਰਸਾਇਆ | ਦਿਨ ਦੇ ਸਮਾਗਮਾਂ ਵਿਚ ਵੱਖ-ਵੱਖ ਯੋਗ ਆਸਣ, ਸਾਹ ਲੈਣ ਦੇ ਅਭਿਆਸ (ਪ੍ਰਾਣਾਯਾਮ), ਅਤੇ ਧਿਆਨ ਦੀਆਂ ਤਕਨੀਕਾਂ ਸ਼ਾਮਿਲ ਸਨ, ਜਿਨ੍ਹਾਂ ਸਾਰਿਆਂ ਦੀ ਅਗਵਾਈ ਤਜਰਬੇਕਾਰ ਇੰਸਟਰਕਟਰਾਂ ਦੁਆਰਾ ਕੀਤੀ ਗਈ | ਮਾਹੌਲ ਸਕਾਰਾਤਮਿਕ ਊਰਜਾ ਨਾਲ ਭਰਿਆ ਹੋਇਆ ਸੀ ਕਿਉਂਕਿ ਭਾਗੀਦਾਰਾਂ ਨੇ ਇੱਕ ਸਿਹਤਮੰਦ ਜੀਵਨ ਸ਼ੈਲੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਪ੍ਰਾਚੀਨ ਅਭਿਆਸ ਨੂੰ ਅਪਣਾਇਆ | ਇਸ ਮੌਕੇ 'ਤੇ ਗੁਰਚਰਨ ਸਿੰਘ, ਚੇਅਰਮੈਨ, ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਨੇ ਸੰਸਥਾ ਦੀ ਸਮੁੱਚੀ ਪਹੁੰਚ 'ਤੇ ਜ਼ੋਰ ਦਿੱਤਾ | ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਅੰਤਰਰਾਸ਼ਟਰੀ ਯੋਗ ਦਿਵਸ ਯੋਗ ਵਿਚ ਛੁਪੀ ਸਦੀਵੀ ਬੁੱਧੀ ਦੀ ਇੱਕ ਮਹੱਤਵਪੂਰਨ ਯਾਦ ਦਿਵਾਉਂਦਾ ਹੈ | ਗੁਰਕੀਰਤ ਸਿੰਘ, ਕਾਰਜਕਾਰੀ ਨਿਰਦੇਸ਼ਕ, ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਵਿਦਿਆਰਥੀਆਂ ਅਤੇ ਸਟਾਫ਼ ਦੇ ਸਮਰਪਣ ਨੂੰ ਵੇਖ ਕੇ ਬਹੁਤ ਪ੍ਰੇਰਨਾ ਮਿਲੀ | ਇਸ ਯੋਗ ਸੈਸ਼ਨ ਵਿਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਇੱਕ ਸੰਤੁਲਿਤ ਜੀਵਨ ਲਈ ਇਸ ਦੀ ਮਹੱਤਤਾ ਪ੍ਰਤੀ ਉਨ੍ਹਾਂ ਦੀ ਸਮਝ ਨੂੰ ਦਰਸਾਉਂਦੀ ਹੈ | ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਹੋਏ ਇਸ ਸਮਾਗਮ ਨੇ ਸਮੁੱਚੇ ਵਿਦਿਆਰਥੀ ਵਿਕਾਸ ਲਈ ਆਪਣੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ, ਜੋ ਸਾਰਿਆਂ ਲਈ ਇੱਕ ਸਿਹਤਮੰਦ ਅਤੇ ਵਧੇਰੇ ਸੁਚੇਤ ਜੀਵਨ ਸ਼ੈਲੀ ਵੱਲ ਲੈ ਜਾਣ ਵਾਲੇ ਅਭਿਆਸਾਂ ਨੂੰ ਉਤਸ਼ਾਹਿਤ ਕਰਦਾ ਹੈ |
ਡੀ. ਪੀ. ਐਸ. ਖੰਨਾ ਨੇ ਉਤਸ਼ਾਹ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਖੰਨਾ, (ਹਰਜਿੰਦਰ ਸਿੰਘ ਲਾਲ)-ਡੀ. ਪੀ. ਐਸ. ਖੰਨਾ ਨੇ ਅੱਜ ਉਤਸ਼ਾਹ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਦਾ 11ਵਾਂ ਐਡੀਸ਼ਨ ਮਨਾਇਆ | ਇਸ ਪ੍ਰੋਗਰਾਮ ਵਿਚ ਇਕ ਪ੍ਰੇਰਨਾਦਾਇਕ ਯੋਗਾ ਸੈਸ਼ਨ ਦੇਖਿਆ ਗਿਆ, ਜਿੱਥੇ ਪਿ੍ੰਸੀਪਲ, ਸਟਾਫ਼ ਮੈਂਬਰ ਅਤੇ ਵਿਦਿਆਰਥੀ ਯੋਗਾ ਅਭਿਆਸ ਕਰਨ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਕੈਂਪਸ ਵਿਚ ਇਕੱਠੇ ਹੋਏ | ਇੱਕ ਵਿਲੱਖਣ ਪਹਿਲਕਦਮੀ ਵਿਚ, ਸਕੂਲ ਨੇ ਇੱਕ ਆਨਲਾਈਨ ਯੋਗਾ ਸੈਸ਼ਨ ਰਾਹੀਂ ਮਾਪਿਆਂ ਨਾਲ ਵੀ ਜੁੜਿਆ, ਜਿਸ ਨਾਲ ਬਹੁਤ ਸਾਰੇ ਪਰਿਵਾਰਾਂ ਨੂੰ ਸ਼ਾਮਲ ਹੋਣ ਦਾ ਮੌਕਾ ਮਿਲਿਆ | ਇਸ ਹਾਈਬਿ੍ਡ ਮੋਡ ਨੇ ਵਿਆਪਕ ਭਾਗੀਦਾਰੀ ਨੂੰ ਸਮਰੱਥ ਬਣਾਇਆ ਅਤੇ ਸਕੂਲ ਦੇ ਅਹਾਤੇ ਤੋਂ ਪਰੇ ਏਕਤਾ ਦੀ ਭਾਵਨਾ ਪੈਦਾ ਕੀਤੀ | ਇਹ ਸੈਸ਼ਨ ਰੋਜ਼ਾਨਾ ਜੀਵਨ ਵਿਚ ਯੋਗਾ ਦੀ ਮਹੱਤਤਾ ਬਾਰੇ ਭਾਸ਼ਣ ਨਾਲ ਸ਼ੁਰੂ ਹੋਇਆ | ਵਿਦਿਆਰਥੀਆਂ ਨੂੰ ਯੋਗਾ ਦੇ ਕਈ ਸਿਹਤ ਲਾਭਾਂ ਬਾਰੇ ਜਾਗਰੂਕ ਕੀਤਾ ਗਿਆ, ਜਿਸ ਵਿਚ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਨੂੰ ਰੋਕਣ, ਤਣਾਅ ਘਟਾਉਣ ਅਤੇ ਸਮੁੱਚੀ ਤੰਦਰੁਸਤੀ ਨੂੰ ਵਧਾਉਣ ਵਿਚ ਇਸਦੀ ਭੂਮਿਕਾ ਸ਼ਾਮਲ ਹੈ | ਬੱਚਿਆਂ ਦੀਆਂ ਆਮ ਸਿਹਤ ਚਿੰਤਾਵਾਂ ਨੂੰ ਦੂਰ ਕਰਨ ਲਈ ਵਿਸ਼ੇਸ਼ ਆਸਣ ਕੀਤੇ ਗਏ ਜਿਨ੍ਹਾਂ ਵਿਚ ਉਚਾਈ-ਵਾਧਾ, ਭਾਰ-ਪ੍ਰਬੰਧਨ, ਬਿਹਤਰ ਨਜ਼ਰ, ਤਣਾਅ ਤੋਂ ਰਾਹਤ ਅਤੇ ਵਧੀ ਹੋਈ ਇਕਾਗਰਤਾ ਲਈ ਕਸਰਤਾਂ ਸ਼ਾਮਲ ਸਨ | ਮਾਪਿਆਂ ਦੀ ਆਨਲਾਈਨ ਅਤੇ ਆਫਲਾਈਨ ਸ਼ਮੂਲੀਅਤ ਨੇ ਪ੍ਰੋਗਰਾਮ ਵਿਚ ਨਿੱਘ ਅਤੇ ਸੁੰਦਰਤਾ ਸ਼ਾਮਲ ਕੀਤੀ | ਡੀ. ਪੀ. ਐਸ. ਖੰਨਾ ਆਪਣੇ ਪਾਠਕ੍ਰਮ ਵਿਚ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਵਿਕਾਸ ਨੂੰ ਸ਼ਾਮਲ ਕਰਕੇ ਸੰਪੂਰਨ ਸਿੱਖਿਆ ਦੀ ਭਾਵਨਾ ਨੂੰ ਬਰਕਰਾਰ ਰੱਖਣਾ ਜਾਰੀ ਰੱਖਦਾ ਹੈ |
ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਮਨਾਇਆ ਗਿਆ ਵਿਸ਼ਵ ਯੋਗ ਦਿਵਸ
ਖੰਨਾ, (ਹਰਜਿੰਦਰ ਸਿੰਘ ਲਾਲ)-ਸਮਰਾਲਾ ਰੋਡ ਸਥਿਤ ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਖੰਨਾ ਵਿਚ ਵਿਸ਼ਵ ਯੋਗ ਦਿਵਸ ਨੂੰ ਵੱਡੇ ਉਤਸ਼ਾਹ ਅਤੇ ਸਮਰਪਣ ਦੇ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਦੀ ਅਗਵਾਈ ਸਕੂਲ ਦੀ ਕੋ-ਚੇਅਰ ਪਰਸਨ ਸ਼ਿਖਾ ਸ਼ਾਹੀ ਨੇ ਕੀਤਾ | ਉਨ੍ਹਾਂ ਨੇ ਕਿਹਾ ਕਿ ਜੋਤਸ਼ ਅਤੇ ਅਧਿਆਤਮਕ ਦੀ ਦਿ੍ਸ਼ਟੀ ਤੋਂ ਇਸ ਦਿਨ ਦਾ ਖ਼ਾਸ ਮਹੱਤਵ ਹੈ | ਸਕੂਲ ਦੀ ਕੋ-ਚੇਅਰ ਪਰਸਨ ਸ਼ਿਖਾ ਸ਼ਾਹੀ ਸਕੂਲ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨਾਲ ਮਿਲ ਕੇ ਸਕੂਲ ਦੇ ਆਂਗਨ ਵਿਚ ਯੋਗ ਕਰਨ ਵਿਚ ਸ਼ਾਮਲ ਹੋਏ |
ਏ. ਐਸ. ਕਾਲਜ ਆਫ਼ ਐਜੂਕੇਸ਼ਨ ਕਲਾਲ ਮਾਜਰਾ, ਖੰਨਾ ਦੀ ਐਨ. ਐਸ. ਐਸ. ਯੂਨਿਟ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਖੰਨਾ, (ਮਨਜੀਤ ਸਿੰਘ ਧੀਮਾਨ)-ਏ. ਐਸ. ਕਾਲਜ ਆਫ਼ ਐਜੂਕੇਸ਼ਨ ਕਲਾਲ ਮਾਜਰਾ, ਖੰਨਾ ਦੀ ਐਨ. ਐਸ. ਐਸ. ਯੂਨਿਟ ਨੇ ਅੱਜ ਡਾ: ਪਵਨ ਕੁਮਾਰ (ਪਿ੍ੰਸੀਪਲ) ਦੀ ਅਗਵਾਈ ਅਤੇ ਡਾ: ਸ਼ਿਲਪੀ ਅਰੋੜਾ (ਪ੍ਰੋਗਰਾਮ ਅਫ਼ਸਰ) ਦੀ ਦੇਖ-ਰੇਖ ਵਿਚ ਇਕ ਧਰਤੀ, ਇਕ ਸਿਹਤ ਲਈ ਯੋਗ ਵਿਸ਼ੇ ਅਧੀਨ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ | ਇਸ ਸਮਾਗਮ ਦਾ ਉਦੇਸ਼ ਯੋਗਾ ਦੇ ਵੱਖ-ਵੱਖ ਆਸਣਾਂ ਰਾਹੀਂ ਵਿਅਕਤੀਆਂ ਦੀ ਸਰੀਰਕ ਅਤੇ ਭਾਵਨਾਤਮਕ ਸਿਹਤ ਨੂੰ ਉਤਸ਼ਾਹਿਤ ਕਰਨਾ ਸੀ | ਡਾ. ਸ਼ਿਲਪੀ ਅਰੋੜਾ ਨੇ ਤੰਦਰੁਸਤੀ, ਸ਼ਾਂਤੀ ਅਤੇ ਏਕਤਾ ਲਈ ਯੋਗਾ ਦੀ ਵਿਆਪਕ ਸਾਰਥਿਕਤਾ ਨੂੰ ਉਜਾਗਰ ਕੀਤਾ | ਵਿਦਿਆਰਥੀਆਂ ਨੇ ਸਰੀਰ ਅਤੇ ਮਨ ਵਿਚਕਾਰ ਸੰਪੂਰਨ ਮਿਲਾਪ ਬਣਾ ਕੇ ਵਿਅਕਤੀ ਦੀ ਸਰੀਰਕ ਅਤੇ ਭਾਵਨਾਤਮਕ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਆਸਣ ਕੀਤੇ | ਏ. ਐੱਸ. ਹਾਈ ਸਕੂਲ ਖੰਨਾ ਟਰੱਸਟ ਅਤੇ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਵਿਜੇ ਡਾਇਮੰਡ, ਜਤਿੰਦਰ ਦੇਵਗਨ (ਮੀਤ ਪ੍ਰਧਾਨ), ਰਾਜੇਸ਼ ਡਾਲੀ (ਜਨਰਲ ਸਕੱਤਰ), ਸੰਜੀਵ ਧਮੀਜਾ (ਅੰਦਰੂਨੀ ਆਡੀਟਰ ਕਮ ਖ਼ਜ਼ਾਨਚੀ), ਸੁਬੋਧ ਮਿੱਤਲ (ਏ. ਐੱਸ. ਕਾਲਜ ਆਫ਼ ਐਜੂਕੇਸ਼ਨ ਦੇ ਸਕੱਤਰ) ਡਾ: ਪਵਨ ਕੁਮਾਰ (ਪਿ੍ੰਸੀਪਲ) ਅਤੇ ਐਨ. ਐਸ. ਐਸ. ਯੂਨਿਟ ਦੇ ਯਤਨਾਂ ਦੀ ਸ਼ਲਾਘਾ ਕੀਤੀ |
ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਖੰਨਾ, (ਮਨਜੀਤ ਸਿੰਘ ਧੀਮਾਨ)-ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਰੈੱਡ ਰਿਬਨ ਕਲੱਬ ਅਤੇ ਐਨ. ਐਸ. ਐਸ. ਯੂਨਿਟ ਵੱਲੋਂ ਸਮਾਗਮ ਕਰਵਾਇਆ ਗਿਆ | ਇਸ ਸਾਲ ਦੇ ਥੀਮ ਯੋਗਾ ਫ਼ਾਰ ਵਨ ਅਰਥ, ਵਨ ਹੈਲਥ ਨੂੰ ਧਿਆਨ ਵਿਚ ਰੱਖਦੇ ਹੋਏ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੇ ਯੋਗਾ ਕੀਤਾ | ਸਮਾਗਮ ਦੀ ਸ਼ੁਰੂਆਤ ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਦੇ ਪ੍ਰੇਰਨਾਦਾਇਕ ਭਾਸ਼ਣ ਨਾਲ ਹੋਈ, ਜਿਸ ਵਿਚ ਉਨ੍ਹਾਂ ਨੇ ਯੋਗ ਨੂੰ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਦੱਸਿਆ | ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੇ ਸੂਰਜ ਨਮਸਕਾਰ, ਤਾੜ ਆਸਨ, ਅਨੁਲੋਮ-ਵਿਲੋਮ ਵਰਗੇ ਵੱਖ-ਵੱਖ ਯੋਗਾ ਅਭਿਆਸ ਕੀਤੇ | ਪੂਰੇ ਕੈਂਪਸ ਵਿਚ ਇੱਕ ਸਕਾਰਾਤਮਿਕ ਅਤੇ ਸ਼ਾਂਤਮਈ ਮਾਹੌਲ ਦੇਖਿਆ ਗਿਆ | ਸੰਸਥਾ ਦੇ ਪ੍ਰਧਾਨ ਵਿਜੇ ਡਾਇਮੰਡ, ਜਤਿੰਦਰ ਦੇਵਗਨ (ਉਪ ਪ੍ਰਧਾਨ), ਰਾਜੇਸ਼ ਡਾਲੀ (ਜਨਰਲ ਸਕੱਤਰ), ਸੰਜੀਵ ਧਮੀਜਾ (ਇੰਟਰਨਲ ਆਡੀਟਰ ਐਂਡ ਟਰੇਜਰਰ), ਰਮਰਿਸ਼ ਵਿਜ (ਸਕੱਤਰ) ਅਤੇ ਹੋਰ ਮੈਂਬਰਾਂ ਨੇ ਇਸ ਕਾਰਜ ਦੀ ਸ਼ਲਾਘਾ ਕੀਤੀ |
ਇੰਟਰਨੈਸ਼ਨਲ ਯੋਗਾ ਦਿਵਸ 2025 ਮਨਾਇਆ
ਖੰਨਾ, (ਹਰਜਿੰਦਰ ਸਿੰਘ ਲਾਲ)-ਏ. ਐੱਸ. ਕਾਲਜ ਫ਼ਾਰ ਵੁਮੈਨ, ਖੰਨਾ ਵਿਖੇ ਏ. ਐੱਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੋਸਾਇਟੀ, ਖੰਨਾ ਦੇ ਸਰਪ੍ਰਸਤੀ ਹੇਠ ਅਤੇ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਰਣਜੀਤ ਕੌਰ ਦੀ ਸੁਚੱਜੀ ਰਹਿਨੁਮਾਈ ਹੇਠ ਹਰਿੰਦਰ ਕੌਰ (ਐਨ. ਐੱਸ. ਐਸ. ਪ੍ਰੋਗਰਾਮ ਅਫ਼ਸਰ), ਡਾ. ਮੋਨਿਕਾ (ਐਨ. ਐੱਸ. ਐਸ. ਪ੍ਰੋਗਰਾਮ ਅਫ਼ਸਰ, ਇਕ ਭਾਰਤ ਸੇ੍ਰਸ਼ਠ ਭਾਰਤ ਨੋਡਲ ਅਫ਼ਸਰ), ਡਾ. ਗੋਲਡੀ ਗਰਗ (ਐਨ. ਸੀ. ਸੀ. ਇੰਚਾਰਜ) ਅਤੇ ਯੁਵਿਕਾ (ਮੁਖੀ, ਸਰੀਰਕ ਸਿੱਖਿਆ ਵਿਭਾਗ) ਦੀ ਨਿਗਰਾਨੀ ਹੇਠ ਏ. ਐੱਸ. ਕਾਲਜ ਫ਼ਾਰ ਵੁਮੈਨ, ਖੰਨਾ ਵੱਲੋਂ ਅੱਜ ਕਾਲਜ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਮੁੱਖ ਮਹਿਮਾਨ ਅਨੂਸ਼ਾ ਅਰੋੜਾ ਦਾ ਸਨਮਾਨਿਤ ਸਵਾਗਤ ਕਵਿਤਾ ਗੁਪਤਾ (ਸੈਕ੍ਰੇਟਰੀ, ਏ. ਐੱਸ. ਕਾਲਜ ਫ਼ਾਰ ਵੁਮੈਨ, ਖੰਨਾ), ਸੁਬੋਧ ਮਿੱਤਲ (ਸੈਕ੍ਰੇਟਰੀ, ਏ .ਐੱਸ. ਕਾਲਜ ਆਫ਼ ਐਜੂਕੇਸ਼ਨ, ਖੰਨਾ), ਮੋਹਿਤ ਗੋਯਲ (ਮੈਨੇਜਰ, ਏ. ਐੱਸ. ਸੀਨੀਅਰ ਸਕੈਂਡਰੀ ਸਕੂਲ, ਖੰਨਾ) ਅਤੇ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਰਣਜੀਤ ਕੌਰ ਤੇ ਸਟਾਫ਼ ਮੈਂਬਰਾਂ ਵੱਲੋਂ ਫੁੱਲਾਂ ਦੇ ਗੁਲਦਸਤਿਆਂ ਨਾਲ ਰਸਮੀ ਸਵਾਗਤ ਕੀਤਾ ਗਿਆ | ਇਸ ਮੌਕੇ 'ਤੇ ਯੋਗਾ ਇੰਸਟਰਕਟਰ ਅਨੂਸ਼ਾ ਅਰੋੜਾ ਰਿਸੋਰਸ ਪਰਸਨ ਵਜੋਂ ਮੌਜੂਦ ਰਹੀ | ਉਨ੍ਹਾਂ ਨੇ ਯੋਗਾ ਦੀ ਸਰੀਰਕ ਅਤੇ ਮਾਨਸਿਕ ਲਾਭਾਂ ਸਬੰਧੀ ਸੰਖੇਪ ਜਾਣਕਾਰੀ ਦਿੱਤੀ | ਸ਼ਸ਼ੀ ਅਰੋੜਾ ਮਾਤਾ (ਸਾਬਕਾ ਮੈਂਬਰ ਕਰੁਨ ਅਰੋੜਾ ਏ. ਐੱਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੋਸਾਇਟੀ) ਨੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਰੋਜ਼ਾਨਾਂ ਯੋਗਾ ਕਰਨ ਦੀ ਪੇ੍ਰਰਨਾ ਦਿੱਤੀ ਤਾਂ ਜੋ ਸਿਹਤਮੰਦ ਜੀਵਨ ਸ਼ੈਲੀ ਅਪਣਾਈ ਜਾ ਸਕੇ | ਵਿਦਿਆਰਥੀਆਂ ਨੇ ਯੋਗਾ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਵਾਅਦਾ ਕੀਤਾ | ਆਖ਼ਰ 'ਚ ਕਵਿਤਾ ਗੁਪਤਾ (ਸੈਕ੍ਰੇਟਰੀ, ਏ. ਐੱਸ. ਕਾਲਜ ਫ਼ਾਰ ਵੁਮੈਨ, ਖੰਨਾ) ਵੱਲੋਂ ਧੰਨਵਾਦ ਕੀਤਾ ਗਿਆ ਅਤੇ ਸਮਾਰੋਹ ਰਾਸ਼ਟਰੀ ਗੀਤ ਨਾਲ ਖ਼ਤਮ ਹੋਇਆ |
ਵਿਜੇ ਡਾਇਮੰਡ ਪ੍ਰਧਾਨ ਏ. ਐੱਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੋਸਾਇਟੀ, ਜਤਿੰਦਰ ਦੇਵਗਨ (ਉਪ ਪ੍ਰਧਾਨ), ਰਾਜੇਸ਼ ਡਾਲੀ (ਮੁੱਖ ਸਕੱਤਰ), ਸੰਜੀਵ ਧਮੀਜਾ (ਇੰਟਰਨਲ ਆਡੀਟਰ ਅਤੇ ਖ਼ਜ਼ਾਨਚੀ) ਅਤੇ ਕਵਿਤਾ ਗੁਪਤਾ (ਸੈਕ੍ਰੇਟਰੀ, ਏ. ਐੱਸ. ਕਾਲਜ ਫ਼ਾਰ ਵੁਮੈਨ) ਨੇ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਰਣਜੀਤ ਕੌਰ, ਸਟਾਫ਼ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ |
ਫਰੈਂਡਜ਼ ਕਲੱਬ ਖੰਨਾ ਵਲੋਂ ਯੋਗਾ ਕੈਂਪ ਲਗਾਇਆ
ਖੰਨਾ, (ਹਰਜਿੰਦਰ ਸਿੰਘ ਲਾਲ)-ਅੱਜ ਸਮਾਜ ਸੇਵੀ ਸੰਸਥਾ ਫਰੈਂਡਜ਼ ਕਲੱਬ ਖੰਨਾ ਵੱਲੋਂ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਇਕ ਯੋਗਾ ਕੈਂਪ ਲਗਾਇਆ ਗਿਆ | ਜਿਸ ਵਿਚ ਸਾਰੇ ਮੈਂਬਰਾਂ ਨੇ ਹਿੱਸਾ ਲਿਆ | ਸਭ ਤੋਂ ਪਹਿਲਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਰਿਆਂ ਨੂੰ ਯੋਗ ਦਿਵਸ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ 11ਵਾਂ ਵਿਸ਼ਵ ਯੋਗ ਦਿਵਸ ਹੈ | ਇਸ ਮੌਕੇ ਤੇ ਰਾਕੇਸ਼ ਮਿੱਤਲ, ਤਰਲੋਚਨ ਸਿੰਘ, ਸੋਮ ਨਾਥ ਲੁਟਾਵਾ, ਅਰਵਿੰਦ ਦੇਵਗਨ, ਲੱਕੀ ਆਦਿ ਹਾਜ਼ਰ ਸਨ |
ਸਰਕਾਰੀ ਕੰਨਿਆ ਹਾਈ ਸਕੂਲ ਸਿਆੜ ਵਿਖੇ ਯੋਗਾ ਦਿਵਸ ਮਨਾਇਆ
ਰਾੜਾ ਸਾਹਿਬ, (ਪ੍ਰੀਤਮ ਸਿੰਘ ਮੁਕੰਦਪੁਰੀ)- ਵਿਭਾਗੀ ਹਦਾਇਤਾਂ ਅਨੁਸਾਰ ਵਿਸ਼ਵ ਯੋਗਾ ਦਿਵਸ ਮੌਕੇ ਸਰਕਾਰੀ ਕੰਨਿਆ ਹਾਈ ਸਕੂਲ ਸਿਆੜ੍ਹ ਵਿਖੇ ਸਮੂਹ ਸਟਾਫ਼ ਵਲੋਂ ਯੋਗਾ ਦਿਵਸ ਮਨਾਇਆ ਗਿਆ | ਇਸ ਸਮੇਂ ਸਕੂਲ ਇੰਚਾਰਜ ਅਸ਼ੋਕ ਸਿੰਘ ਨੇ ਦੱਸਿਆ ਕਿ ਮਨ ਅਤੇ ਤਨ ਨੂੰ ਤੰਦਰੁਸਤ ਰੱਖਣ ਲਈ ਯੋਗਾ ਇੱਕ ਕਾਰਗਰ ਅਤੇ ਸਸਤਾ ਸਾਧਨ ਹੈ | ਇਸ ਮੌਕੇ ਸਰੀਰਕ ਸਿੱਖਿਆ ਅਧਿਆਪਕ ਸੁਖਪਾਲ ਸਿੰਘ ਦੀ ਅਗਵਾਈ ਹੇਠ ਸਮੂਹ ਸਟਾਫ਼ ਗੁਰਪ੍ਰੀਤ ਕੌਰ, ਪ੍ਰਦੀਪ ਕੌਰ, ਰੀਤੂ ਰਾਣੀ, ਪਰਮਜੀਤ ਕੌਰ, ਗੁਰਜੀਤ ਕੌਰ, ਹਰਜਿੰਦਰ ਕੌਰ, ਮਨਪ੍ਰੀਤ ਕੌਰ, ਕੁਲਵਿੰਦਰ ਸਿੰਘ ਅਤੇ ਨਵੀਨ ਕੁਮਾਰ ਨੇ ਯੋਗਾ ਕਿਰਿਆਵਾਂ ਕੀਤੀਆਂ |
ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਯੋਗ ਦਿਵਸ ਮਨਾਇਆ
ਦੋਰਾਹਾ, (ਪੱਤਰ ਪ੍ਰੇਰਕ)-ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਗਿਆਰ੍ਹਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਕਾਲਜ ਦੇ ਐਨ. ਸੀ. ਸੀ, ਐਨ. ਐੱਸ. ਐੱਸ. ਯੂਨਿਟਾਂ ਅਤੇ ਸਰੀਰਕ ਸਿੱਖਿਆ ਵਿਭਾਗ ਦੁਆਰਾ 19 ਪੰਜਾਬ ਬੀ. ਐਨ. ਸੀ. ਸੀ. ਲੁਧਿਆਣਾ ਦੇ ਸਹਿਯੋਗ ਨਾਲ਼ ਇੱਕ ਥੀਮ ਅਧੀਨ ਇੱਕ ਯੋਗ-ਸੈਸ਼ਨ ਦਾ ਆਯੋਜਨ ਕੀਤਾ ਗਿਆ | ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਦੀ ਸਰਪ੍ਰਸਤੀ ਅਤੇ ਕਾਲਜ ਪਿ੍ੰਸੀਪਲ ਡਾ. ਸਰਵਜੀਤ ਕੌਰ ਬਰਾੜ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਸ ਯੋਗ-ਸੈਸ਼ਨ ਵਿਚ ਪ੍ਰੋ. ਹਿਨਾ ਰਾਣੀ ਨੇ ਬਤੌਰ ਯੋਗ ਗੁਰੂ ਸ਼ਿਰਕਤ ਕਰਦਿਆਂ ਸੈਸ਼ਨ ਦੀ ਅਗਵਾਈ ਕੀਤੀ | ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਨਿਰਲੇਪ ਕੌਰ ਨੇ ਸਾਡੇ ਜੀਵਨ ਵਿਚ ਯੋਗ ਦੀ ਮਹੱਤਤਾ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਯੋਗ ਅਪਣਾਉਣ ਲਈ ਪ੍ਰੇਰਿਆ | ਪ੍ਰੋ. ਹਿਨਾ ਰਾਣੀ ਨੇ ਸਰੀਰ ਦੀ ਰੋਗ ਪ੍ਰਤਿਰੋਧਕ ਸ਼ਕਤੀ ਨੂੰ ਵਧਾਉਣ ਵਾਲ਼ੇ ਯੋਗ ਆਸਣਾਂ ਦਾ ਅਭਿਆਸ ਕਰਵਾਇਆ ਅਤੇ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਮੈਂਬਰਾਂ, ਐਨ. ਸੀ. ਸੀ. ਕੈਡਿਟਾਂ, ਐਨ. ਐੱਸ. ਐੱਸ. ਵਲੰਟੀਅਰਾਂ ਅਤੇ ਸਰੀਰਕ ਸਿੱਖਿਆ ਦੇ ਵਿਦਿਆਰਥੀਆਂ ਨੇ ਯੋਗ ਆਸਣਾਂ ਦਾ ਅਭਿਆਸ ਕੀਤਾ | ਵਲੰਟੀਅਰ ਵਿਦਿਆਰਥੀਆਂ ਨੂੰ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲਾਈਵ ਯੋਗ-ਸੰਦੇਸ਼ ਵੀ ਦਿਖਾਇਆ ਗਿਆ | ਇਸ ਯੋਗ ਸੈਸ਼ਨ ਵਿਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਲਗਭਗ 200 ਵਿਦਿਆਰਥੀਆਂ ਨੇ ਹਿੱਸਾ ਲਿਆ | ਅੰਤ ਵਿਚ ਕਾਲਜ ਦੇ ਏ. ਐਨ. ਓ. ਪ੍ਰੋ. ਸਨਦੀਪ ਸਿੰਘ ਹੁੰਦਲ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਯੋਗ-ਸੈਸ਼ਨ ਦੇ ਆਯੋਜਨ ਵਿਚ ਐਨ ਐੱਸ ਐੱਸ ਪ੍ਰੋਗਰਾਮ ਅਫ਼ਸਰ ਪ੍ਰੋ. ਅਮਨਦੀਪ ਚੀਮਾ, ਡਾ. ਗੁਰਪ੍ਰੀਤ ਸਿੰਘ ਅਤੇ ਡਾ. ਕਰਮਜੀਤ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ | ਇਸ ਮੌਕੇ ਨਾਇਬ ਸੂਬੇਦਾਰ ਕੁਲਵਿੰਦਰ ਸਿੰਘ, ਹਵਲਦਾਰ ਤਰਸੇਮ ਸਿੰਘ, ਗੁਰੂ ਨਾਨਕ ਮਾਡਲ ਸੀ.ਸੈ. ਸਕੂਲ ਦੋਰਾਹਾ ਤੋਂ ਏ. ਐਨ. ਓ. ਤਲਵਿੰਦਰ ਸਿੰਘ, ਸ. ਸੀ. ਸੈ. ਸਕੂਲ ਦੋਰਾਹਾ ਤੋਂ ਏ. ਐਨ. ਓ. ਸਤਵੀਰ ਸਿੰਘ, ਰਾਧਾ ਵਾਟਿਕਾ ਸਕੂਲ, ਖੰਨਾ ਤੋਂ ਏ. ਐਨ. ਓ. ਹਰਜਿੰਦਰ ਸਿੰਘ ਅਤੇ ਪ੍ਰੋ. ਰਾਮਪਾਲ ਬੰਗਾ ਉਚੇਚੇ ਤੌਰ 'ਤੇ ਪਹੁੰਚੇ | ਯੋਗ ਸੈਸ਼ਨ ਦੇ ਸਫਲਤਾਪੂਰਵਕ ਆਯੋਜਨ ਲਈ ਕਾਲਜ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਮੈਂਬਰ ਸਾਹਿਬਾਨ ਅਤੇ ਕਾਲਜ ਪਿ੍ੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ |
ਸ. ਸ. ਸ. ਸ. ਦੋਰਾਹਾ ਦੇ ਗਰਾਊਾਡ ਵਿਚ ਯੋਗਾ ਦਿਵਸ ਮਨਾਇਆ
ਦੋਰਾਹਾ, (ਪੱਤਰ ਪ੍ਰੇਰਕ)-ਸ. ਸ. ਸ. ਸ. ਦੋਰਾਹਾ ਦੇ ਗਰਾਊਾੁਡ ਵਿਚ ਯੋਗਾ ਦਿਵਸ ਸਮੇਂ ਭਾਰਤਾ ਯੋਗ ਸੰਸਥਾਨ ਦੇ ਸਿੱਖਸ਼ਿਸ਼ਾਂ, ਸ਼ਹਿਰੀਆਂ ਅਤੇ ਸਥਾਨਕ ਸਕੂਲ ਦੇ ਅਧਿਆਪਕ ਤੇ ਵਿਦਿਆਰਥੀਆਂ ਨੇ ਯੋਗਾ ਕੀਤਾ | ਯੋਗ ਮਾਹਿਰ ਪ੍ਰਧਾਨ ਸੁਭਾਸ਼ ਗੋਇਲ ਦੀ ਅਗਵਾਈ ਵਿਚ ਪਾਇਲ ਅਦਾਲਤ ਦੀ ਮਾਣਯੋਗ ਜੱਜ ਵਕੀਲਾਂ ਬੀਬੀ, ਕੌਂਸਲਰ ਕੁਲਵੰਤ ਸਿੰਘ, ਡਾ, ਗੁਰਸ਼ਰਨ ਕੌਰ, ਹਰਪਾਲ ਸਿੰਘ, ਮੈਨੇਜਰ ਬਖਸ਼ੀਸ਼ ਸਿੰਘ ਮਾਂਗਟ, ਸਤਵਿੰਦਰ ਸਿੰਘ ਰਾੜੇ ਵਾਲਾ, ਸਵੀਤਾ ਗੋਇਲ, ਸਿੰਮੀ. ਰਜਿੰਦਰ ਸਿੰਘ, ਪ੍ਰੀਤਮ ਸਿੰਘ ਜੱਗੀ, ਬਲਜੀਤ ਸਿੰਘ, ਮੁਖਵਿੰਦਰ ਸਿੰਘ ਆਦਿ ਨੇ ਯੋਗ ਆਸਣ ਕੀਤੇ |
ਸ. ਸ. ਸ. ਸ .ਸਿਆੜ ਵਿਖੇ ਯੋਗਾ ਦਿਵਸ ਮਨਾਇਆ
ਪਾਇਲ, (ਨਿਜ਼ਾਮਪੁਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਮੇਜਰ ਸੁਖਦੇਵ ਸਿੰਘ ਦੀ ਅਗਵਾਈ ਹੇਠ ਸੂਬੇਦਾਰ ਬਲਬੀਰ ਸਿੰਘ ਅਤੇ ਹਵਾਲਦਾਰ ਚੰਨਣ ਸਿੰਘ ਦੀ ਅਗਵਾਈ ਵਿਚ ਯੋਗ ਦਿਵਸ ਮਨਾਇਆ | ਜਿਸ ਵਿਚ ਵੱਖ ਵੱਖ ਸਕੂਲਾਂ ਦੇ ਏ. ਐਨ. ਓ. ਜਸਵੀਰ ਸਿੰਘ, ਬੂਟਾ ਸਿੰਘ, ਹਰਮਿੰਦਰਪਾਲ ਸਿੰਘ, ਰਵੀ ਸ਼ਰਮਾ, ਹਰਪ੍ਰੀਤ ਕੌਰ, ਗੁਰਦੀਪ ਸਿੰਘ ਅਤੇ ਐਨ. ਸੀ. ਸੀ. ਕੈਡਿਟਾਂ ਨੇ ਯੋਗ ਅਭਿਆਸ ਕੀਤਾ | ਇਸ ਮੌਕੇ ਸਕੂਲ ਇੰਚਾਰਜ ਨਰਿੰਦਰਪਾਲ ਸਿੰਘ ਨਿਜ਼ਾਮਪੁਰ ਅਤੇ ਸਮੂਹ ਸਟਾਫ਼ ਵੱਲੋਂ ਯੋਗਾ ਟੀਮ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ |
ਜੰਡਿਆਲੀ ਵਿਖੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਕੁਹਾੜਾ, (ਸੰਦੀਪ ਸਿੰਘ ਕੁਹਾੜਾ)-ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੰਡਿਆਲੀ ਵਿਖੇ ਹੈੱਡ ਟੀਚਰ ਨਰਿੰਦਰ ਸਿੰਘ ਦੀ ਅਗਵਾਈ ਹੇਠ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ¢ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੰਡਿਆਲੀ ਵਿਖੇ ਇਸ ਸਮਾਗਮ ਵਿਚ 124 ਵਿਦਿਆਰਥੀਆਂ ਸਮੇਤ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ¢ ਨਰਿੰਦਰ ਸਿੰਘ ਵਲੋਂ ਯੋਗ ਦਿਵਸ ਇਸ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ¢ ਅਧਿਆਪਕ ਅਨਿਲ ਕੁਮਾਰ, ਨਵਦੀਪ ਕੌਰ ਅਤੇ ਦਵਿੰਦਰ ਕੌਰ ਵਲੋਂ ਵੱਖ-ਵੱਖ ਯੋਗ ਆਸਨ ਕਰਵਾਏ ਗਏ ¢
ਯੋਗ ਦਿਵਸ ਮਨਾਇਆ
ਮਾਛੀਵਾੜਾ ਸਾਹਿਬ, (ਮਨੋਜ ਕੁਮਾਰ)-ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਥਾਨਕ ਸ਼ਿਵਾਲਾ ਮੰਦਿਰ ਕੁਟੀਆ ਦੇ ਨਵੇ ਹਾਲ ਵਿਚ ਯੋਗ ਨਾਲ ਜੁੜੇ ਸੈਂਕੜੇ ਲੋਕਾਂ ਨੇ ਯੋਗ ਦੀਆਂ ਵੱਖ-ਵੱਖ ਕਿਰਿਆਵਾਂ ਕੀਤੀਆਂ¢ ਸਵੇਰੇ ਕਰੀਬ 6 ਵਜੇ ਹੋਈ ਯੋਗ ਸਾਧਨਾ ਦੀ ਸ਼ੁਰੂਆਤ ਯੋਗ ਟਰੇਨਰ ਅਮਰਦੀਪ ਸਿੰਘ ਨੇ ਕਰਵਾਈ ਅਤੇ ਇੱਕ ਛੱਤ ਹੇਠਾਂ ਸੈਂਕੜੇ ਲੋਕਾਂ ਨੇ ਇਨ੍ਹਾਂ ਕਿਰਿਆਵਾਂ ਨੂੰ ਦੁਹਰਾਇਆ¢ ਇਸ ਮੌਕੇ ਪਹੁੰਚੇ ਯੋਗ ਨਾਲ ਜੁੜੇ ਪਤੰਜਲੀ ਯੋਗਪੀਠ ਤੋਂ ਰਵਿੰਦਰ ਕੁਮਾਰ, ਰਿਤੂ ਮਿੱਤਲ ਅਤੇ ਮਧੂ ਗਰਗ ਨੇ ਯੋਗ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਅੱਜ ਦੀ ਇਸ ਤਣਾਅ ਭਰੀ ਜ਼ਿੰਦਗੀ ਵਿਚ ਯੋਗ ਇੱਕ ਰਾਮ ਬਾਣ ਦਾ ਕੰਮ ਕਰਦਾ ਹੈ ¢ ਇਸ ਮੌਕੇ ਸਥਾਨਕ ਯੋਗਾ ਟੀਮ ਵਿਚ ਸ਼ਾਮਿਲ ਗੁਰਚਰਨ ਸਚਦੇਵਾ, ਰਿੰਟੂ, ਬੱਬੂ, ਸੰਜੀਵ ਲੀਹਲ, ਮਲਿਕ ਟੈਲੀਕਾਮ ਤੋਂ ਇਲਾਵਾ ਹੋਰ ਕਈਆਂ ਨੇ ਪਹੁੰਚੇ ਟਰੇਨਰਾਂ ਨੂੰ ਸਨਮਾਨਿਤ ਵੀ ਕੀਤਾ¢
ਸ਼ਕਤੀ ਸਕੂਲ ਸਾਹਨੇਵਾਲ 'ਚ
ਸਾਹਨੇਵਾਲ, (ਹਨੀ ਚਾਠਲੀ)-ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਦੇ ਪਿ੍ੰਸੀਪਲ ਮਨਵਿੰਦਰ ਸਿੰਘ ਭੰਡਾਲ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗਾ ਦਿਵਸ ਆਨਲਾਈਨ ਮਨਾਇਆ ਗਿਆ | ਪਿ੍ੰਸੀਪਲ ਮਨਵਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਸਾਨੰੂ ਸਿਰਫ਼ ਇੱਕ ਦਿਨ ਹੀ ਨਹੀਂ ਸਗੋਂ ਰੋਜ਼ਾਨਾ ਯੋਗਾ ਕਰਨਾ ਚਾਹੀਦਾ ਹੈ
ਸਿਵਲ ਹਸਪਤਾਲ ਸਮਰਾਲਾ ਵਿਖੇ
ਸਮਰਾਲਾ, (ਕੁਲਵਿੰਦਰ ਸਿੰਘ)-ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਸਿਵਲ ਹਸਪਤਾਲ ਸਮਰਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਤਾਰਕਜੋਤ ਸਿੰਘ ਦੀ ਯੋਗ ਅਗਵਾਈ ਹੇਠ ਵਿਸ਼ਵ ਯੋਗ ਦਿਵਸ ਸਿਵਲ ਹਸਪਤਾਲ ਸਮਰਾਲਾ ਵਿਖੇ ਮਨਾਇਆ ਗਿਆ ¢ ਐੱਸ. ਐੱਮ. ਓ. ਡਾ. ਤਾਰਕਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ 21 ਜੂਨ ਨੂੰ ਵਿਸ਼ਵ ਯੋਗ ਦਿਵਸ ਮਨਾਇਆ ਜਾਂਦਾ ਹੈ, ਯੋਗ ਤੰਦਰੁਸਤ ਜੀਵਨ ਸ਼ੈਲੀ ਦਾ ਮੂਲ ਆਧਾਰ ਹੈ | ਸਿਵਲ ਹਸਪਤਾਲ ਸਮਰਾਲਾ ਵਿਖੇ ਐੱਸ. ਐੱਮ. ਓ. ਡਾ. ਤਾਰਕਜੋਤ ਸਿੰਘ ਨੇ ਹਸਪਤਾਲ ਦੇ ਸਟਾਫ਼, ਨਰਸਿੰਗ ਸਟੂਡੈਂਟ ਅਤੇ ਮਰੀਜ਼ਾਂ ਨਾਲ ਯੋਗਾ ਕੀਤਾ ¢ ਇਸ ਮੌਕੇ ਡਾ. ਕਰਨਵੀਰ ਸਿੰਘ, ਡਾ. ਲਖਵਿੰਦਰ ਸਿੰਘ, ਡਾ. ਮਨਿੰਦਰਜੀਤ ਸਿੰਘ, ਨਰਸਿੰਗ ਸਿਸਟਰ ਅਪਵਿੰਦਰ ਕੌਰ, ਨਰਸਿੰਗ ਸਿਸਟਰ ਦਿਲਜੀਤ ਕੌਰ, ਪ੍ਰਦੀਪ ਕੁਮਾਰ ਮਲਟੀਪਰਪਜ਼ ਹੈਲਥ ਵਰਕਰ, ਬਲਦੀਸ਼ ਕੌਰ ਏ. ਐਨ. ਐੱਮ., ਅਮਰੀਕ ਸਿੰਘ, ਰਾਕੇਸ਼ ਕੁਮਾਰ ਅਤੇ ਸਿਵਲ ਹਸਪਤਾਲ ਸਮਰਾਲਾ ਦਾ ਸਮੂਹ ਸਟਾਫ਼ ਤੇ ਨਰਸਿੰਗ ਸਟੂਡੈਂਟ ਹਾਜ਼ਰ ਸਨ¢
ਸੀ. ਐੱਚ. ਸੀ. ਮਾਛੀਵਾੜਾ ਸਾਹਿਬ ਵਿਖੇ
ਮਾਛੀਵਾੜਾ ਸਾਹਿਬ, (ਰਾਜਦੀਪ ਸਿੰਘ ਅਲਬੇਲਾ)-ਅੱਜ ਸੀ. ਐੱਚ. ਸੀ. ਮਾਛੀਵਾੜਾ ਸਾਹਿਬ ਅਤੇ ਅਧੀਨ ਆਉਂਦੇ ਸਿਹਤ ਕੇਂਦਰਾਂ ਵਿਚ ਯੋਗਾ ਦਿਵਸ ਮਨਾਇਆ ਗਿਆ¢ ਐੱਸ. ਐੈੱਮ. ਓ. ਡਾ. ਜਸਦੇਵ ਸਿੰਘ ਨੇ ਕਿਹਾ ਕਿ 'ਕਰੋ ਯੋਗ ਰਹੋ ਨਿਰੋਗ' ਕਿਉਂਕਿ ਯੋਗ ਕਰਨ ਨਾਲ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਠੀਕ ਰਹਿੰਦੀ ਹੈ, ਇਸ ਲਈ ਸਾਨੂੰ ਯੋਗਾ ਕਰਨਾ ਚਾਹੀਦਾ ਹੈ¢ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਾ. ਸਤਵਿੰਦਰ ਕੌਰ ਵਲੋਂ ਯੋਗਾ ਕਰਵਾਇਆ ਗਿਆ¢ ਇਸ ਮੌਕੇ ਬਲਾਕ ਐਜੂਕੇਟਰ ਪਰਦੀਪ ਸਿੰਘ, ਜਗੀਰ ਸਿੰਘ ਮੁੱਖ ਫਾਰਮੇਸੀ ਅਫ਼ਸਰ, ਸੰਦੀਪ ਕੌਰ, ਬਲਵਿੰਦਰ ਸਿੰਘ, ਹਰਪ੍ਰੀਤ ਕੌਰ ਰੇਡੀਓਗ੍ਰਾਫ਼ਰ, ਕੁਲਵੀਰ ਕੌਰ, ਗੁਰਜੀਤ ਕੌਰ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ¢
ਮੈਕਸ ਆਰਥਰ ਮੈਕਾਲ਼ਿਫ ਪਬਲਿਕ ਸਕੂਲ ਦੇ ਵਿਦਿਆਰਥੀਆਂ
ਸਮਰਾਲਾ, (ਗੋਪਾਲ ਸੋਫਤ)-ਮੈਕਸ ਆਰਥਰ ਮੈਕਾਲ਼ਿਫ ਪਬਲਿਕ ਸਕੂਲ, ਸਮਰਾਲਾ ਵਿਚ ਬੱਚਿਆਂ ਦੇ ਸਰਬਪੱਖੀ ਵਿਕਾਸ ਅਤੇ ਸਮਾਜ ਵਿਚ ਜਾਗਰੂਕਤਾ ਲਿਆਉਣ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਸਮੇਂ-ਸਮੇਂ 'ਤੇ ਅਨੇਕਾਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ¢ ਸਕੂਲ ਦੇ ਵਿਦਿਆਰਥੀਆਂ ਵਲੋਂ 'ਇਕ ਧਰਤੀ ਅਤੇ ਇਕ ਜੀਵਨ ਲਈ ਯੋਗਾ' ਵਿਸ਼ੇ ਉੱਪਰ ਆਧਾਰਿਤ 'ਅੰਤਰਰਾਸ਼ਟਰੀ ਯੋਗਾ ਦਿਵਸ' ਮਨਾਇਆ ਗਿਆ | ਜਿਸ ਅਧੀਨ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਨੇ ਅਧਿਆਪਕਾਂ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਘਰ ਬੈਠਿਆਂ ਹੀ ਆਪਣੇ ਮਾਪਿਆਂ ਦੀ ਨਿਗਰਾਨੀ ਅਧੀਨ ਪ੍ਰਕਿਰਤੀ ਅਤੇ ਚੰਗੀ ਸਿਹਤ ਵਿਚ ਸਹੀ ਸੰਬੰਧਾਂ ਲਈ ਯੋਗ ਆਸਣਾਂ ਦੀ ਮਹੱਤਤਾ ਉੱਪਰ ਆਧਾਰਿਤ ਵੱਖ-ਵੱਖ ਗਤੀਵਿਧੀਆਂ ਕਰ ਕੇ ਯੋਗ ਆਸਣਾਂ ਰਾਹੀਂ ਤੰਦਰੁਸਤ ਅਤੇ ਨਿਰੋਗ ਸਮਾਜ ਸਿਰਜਣ ਦਾ ਸੰਦੇਸ਼ ਦਿੱਤਾ ¢ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਵੀ ਸਕੂਲ ਵਲੋਂ ਜਾਰੀ ਕੀਤੇ ਇਕ ਆਨਲਾਈਨ 'ਯੋਗਾ ਕੁਇਜ਼' ਵਿਚ ਭਾਗ ਲੈਂਦਿਆਂ ਯੋਗਾ ਦਿਵਸ ਦੇ ਇਤਿਹਾਸ ਅਤੇ ਇਸ ਦੀ ਜੀਵਨ ਵਿਚ ਮਹੱਤਤਾ ਬਾਰੇ ਆਪਣੀ ਜਾਣਕਾਰੀ ਵਿਚ ਵਾਧਾ ਕੀਤਾ ¢ ਇਸ ਮੌਕੇ ਸਕੂਲ ਪਿ੍ੰਸੀਪਲ ਡਾ. ਮੋਨਿਕਾ ਮਲਹੋਤਰਾ ਦੁਆਰਾ ਜਿੱਥੇ ਗਰਮੀ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਇਹਨਾਂ ਗਤੀਵਿਧੀਆਂ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਸਰਗਰਮ ਸ਼ਮੂਲੀਅਤ ਦੀ ਸ਼ਲਾਘਾ ਕੀਤੀ ਗਈ | ਉੱਥੇ ਹੀ ਇਨ੍ਹਾਂ ਗਤੀਵਿਧੀਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਵਿਚੋਂ ਹਰੇਕ ਕਲਾਸ ਦੇ ਸਭ ਤੋਂ ਵਧੀਆ ਗਤੀਵਿਧੀ ਕਰਨ ਵਾਲੇ ਤਿੰਨ ਵਿਦਿਆਰਥੀਆਂ ਨੂੰ ਈ -ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕਰ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਵੀ ਕੀਤੀ ਗਈ¢
ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਮਲੌਦ ਵਲੋਂ ਯੋਗਾ ਦਿਵਸ ਮਨਾਇਆ
ਮਲੌਦ, (ਸਹਾਰਨ ਮਾਜਰਾ)-ਅੰਤਰ-ਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ (ਰਜਿ.) ਵਲੋਂ ਨਿਰੰਕਾਰੀ ਭਵਨ ਮਲੌਦ ਵਿਖੇ ਯੋਗਾ ਦਿਵਸ ਮਨਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ਸੇਵਕਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਯੋਗਾ ਟਰੇਨਰ ਡਾ. ਕਰਨੈਲ ਸਿੰਘ ਕਾਲੀਆ ਵਲੋਂ ਯੋਗ ਦੀਆਂ ਵੱਖ ਵੱਖ ਕਿਰਿਆਵਾਂ ਕਰਵਾਈਆਂ ਗਈਆਂ ਅਤੇ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਯੋਗਾ ਅਭਿਆਸ ਕੀਤਾ ਗਿਆ | ਇਸ ਮੌਕੇ ਡਾ. ਕਾਲੀਆ ਨੇ ਕਿਹਾ ਕਿ ਯੋਗ ਕਰਨਾ ਸਾਡੀ ਸਿਹਤ ਲਈ ਕਿਉਂ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਬੇਹੱਦ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਕਰੋ ਯੋਗ ਰਹੋ ਨਿਰੋਗ | ਇਹ ਅਸਲੀਅਤ ਵਿਚ ਸੱਚ ਸਾਬਤ ਹੋ ਗਿਆ ਹੈ | ਅਖੀਰ ਵਿਚ ਸਾਰਿਆਂ ਵਲੋਂ ਯੋਗ ਨਾਲ ਲੰਮਾ ਸਮਾਂ ਜੁੜਨ ਦਾ ਵਾਅਦਾ ਕੀਤਾ |
ਦੋਰਾਹਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਦੋਰਾਹਾ, (ਮਨਜੀਤ ਸਿੰਘ ਗਿੱਲ)-ਵਿਸ਼ਵ ਯੋਗ ਦਿਵਸ ਦੇ ਮੌਕੇ ਬ੍ਰਹਮਾ ਕੁਮਾਰੀ ਅਧਿਆਤਮਿਕ ਕੇਂਦਰ, ਸਾਹਨੇਵਾਲ ਅਤੇ ਨਗਰ ਨਿਵਾਸੀਆਂ ਵਲੋਂ ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲੱਕੜ-ਮੰਡੀ, ਦੋਰਾਹਾ ਵਿਖੇ ਬਹੁਤ ਹੀ ਉਤਸ਼ਾਹ ਨਾਲ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਬੀ. ਕੇ. ਮੀਨਾਕਸ਼ੀ ਦੀਦੀ ਨੇ ਦੱਸਿਆ ਕਿ ਯੋਗ ਦੇ ਤਿੰਨੋਂ ਰੂਪ- ਸਰੀਰਕ ਯੋਗ, ਪ੍ਰਾਣਾਯਾਮ ਅਤੇ ਅਧਿਆਤਮਿਕ ਯੋਗ ਅਜਿਹੇ ਅਨੁਸ਼ਾਸਨ ਹਨ ਜੋ ਸਾਡੀ ਆਤਮਾ ਨੂੰ ਸ਼ਕਤੀਸ਼ਾਲੀ ਬਣਾਉਂਦੇ ਹਨ | ਯੋਗ ਦਿਵਸ ਮੌਕੇ ਬਹੁਤਾਤ ਗਿਣਤੀ ਵਿਚ ਆਏ ਹੋਏ ਸ਼ਹਿਰ ਨਿਵਾਸੀਆਂ ਨੂੰ ਸੁਭਾਸ਼ ਗੁਪਤਾ ਵਲੋਂ ਯੋਗਾ ਕਰਵਾਇਆ ਗਿਆ | ਸਮਾਗਮ ਦੇ ਸਮਾਪਤੀ ਸਮਾਰੋਹ ਵੇਲੇ ਪ੍ਰਬੰਧਕਾਂ ਵੱਲੋਂ ਸਕੂਲ ਪ੍ਰਬੰਧਨ ਕਮੇਟੀ ਦੇ ਸ਼ਲਾਘਾਯੋਗ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਸਕੂਲ ਦੇ ਚੇਅਰਮੈਨ ਡੀ. ਐਸ. ਗੁਸਾਈ, ਨਗਰ ਕੌਂਸਲ ਮੈਂਬਰ ਦਲਵਿੰਦਰ ਕੌਰ, ਅਤੇ ਰਿੱਕੀ ਬੈਕਟਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਹੋਰਨਾਂ ਤੋਂ ਇਲਾਵਾ ਰਾਮ ਸਰੂਪ ਭਨੋਟ, ਵਰਿੰਦਰ ਸ਼ਰਮਾ, ਦਵਿੰਦਰ ਕਪਲਿਸ਼, ਵਿਨੋਦ ਵਿਜੈਪਾਲ ਵਰਮਾ, ਡਾਕਟਰ ਏਕਨੂਰ, ਇੰਦੂ ਬੈਕਟਰ, ਵਿਨੋਦ ਸੇਠੀ, ਪ੍ਰੀਤਮ ਪਲਾਈਵੁੱਡ ਵਾਲੇ ਹਾਜ਼ਰ ਸਨ |
ਨਨਕਾਣਾ ਸਾਹਿਬ ਸਕੂਲ ਈਸੜੂ ਵਿਖੇ
ਈਸੜੂ, (ਬਲਵਿੰਦਰ ਸਿੰਘ)-ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਜਿਸ ਵਿੱਚ ਨਨਕਾਣਾ ਸਾਹਿਬ ਸਕੂਲ ਈਸੜੂ ਦੇ ਐਨ. ਸੀ. ਸੀ. ਅਤੇ ਸਕਾਊਟ ਐਂਡ ਗਾਈਡ ਵਿਦਿਆਰਥੀਆਂ ਨੇ ਉਚੇਚੇ ਤੌਰ 'ਤੇ ਭਾਗ ਲਿਆ | ਇਸ ਮੌਕੇ ਵਿਦਿਆਰਥੀਆਂ ਨੇ ਵੱਖ ਵੱਖ ਤਰ੍ਹਾਂ ਦੇ ਯੋਗ ਆਸਣ ਕੀਤੇ ਅਤੇ ਵਿਦਿਆਰਥੀਆਂ ਨੂੰ ਯੋਗ ਆਸਣ ਕਰਨ ਦੇ ਲਾਭ ਅਤੇ ਜੀਵਨ ਵਿਚ ਯੋਗਾ ਦੇ ਮਹੱਤਵ ਬਾਰੇ ਦੱਸਿਆ ਗਿਆ | ਇਸ ਮੌਕੇ ਵਿਦਿਆਰਥੀਆਂ ਦੀ ਯੋਗ ਅਗਵਾਈ ਦੀ ਭੂਮਿਕਾ ਰਾਜਿੰਦਰ ਕੌਰ, ਡੀ. ਪੀ. ਈ. ਨੇਹਾ ਅਤੇ ਰਿਪੁਦਮਨ ਸਿੰਘ ਵੱਲੋਂ ਸਫਲਤਾ ਪੂਰਵਕ ਨਿਭਾਈ ਗਈ | ਪਿ੍ੰਸੀਪਲ ਨੇਹਾ ਢੱਲ, ਐਡੀਸ਼ਨਲ ਸਕੱਤਰ ਜਥੇਦਾਰ ਦਵਿੰਦਰ ਸਿੰਘ ਖੱਟੜਾ ਅਤੇ ਸਮੂਹ ਕਮੇਟੀ ਮੈਂਬਰਾਂ ਗੁਰਮੀਤ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ ਬੈਨੀਪਾਲ, ਰਵਿੰਦਰ ਸਿੰਘ ਬੈਨੀਪਾਲ ਅਤੇ ਦਲਜੀਤ ਸਿੰਘ ਬੈਨੀਪਾਲ ਨੇ ਵਿਦਿਆਰਥੀਆਂ ਨੂੰ ਯੋਗਾ ਦਿਵਸ ਦੀ ਵਧਾਈ ਦਿੱਤੀ ਅਤੇ ਸਕੂਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ |
ਖੰਨਾ ਤੇ ਆਸਪਾਸ ਦੇ ਇਲਾਕਿਆਂ 'ਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ <br/>
ਅਜੀਤ ਡੈਸਕ
22-06-2025