ਪਾਇਲ, 22 ਜੂਨ (ਨਿਜ਼ਾਮਪੁਰ, ਰਜਿੰਦਰ ਸਿੰਘ)-ਪੰਜਾਬ ਸਟੇਟ ਸੇਵਾ ਮੁਕਤ ਜ਼ਿਲ੍ਹਾ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪੈੱ੍ਰਸ ਸਕੱਤਰ ਸੁਰਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਯੂਨੀਵਰਸਿਟੀ ਕੈਂਪਸ ਅੰਦਰ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ 'ਤੇ ਜੋ ਪਾਬੰਦੀ ਲਗਾਈ ਹੈ | ਉਹ ਮੌਲਿਕ ਅਧਿਕਾਰਾਂ ਦੀ ਉਲ਼ੰਘਣਾ ਅੰਤ ਲੋਕਤੰਤਰ ਦਾ ਅਪਮਾਨ ਹੈ ¢ ਪੰਜਾਬ ਯੂਨੀਵਰਸਿਟੀ ਵਲੋਂ ਯੂਨੀਵਰਸਿਟੀ ਦੇ ਕੈਂਪਸ ਅੰਦਰ ਕੋਈ ਵੀ ਵਿਰੋਧ ਪ੍ਰਦਰਸ਼ਨ ਨਾ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਵਿਦਿਆਰਥੀਆਂ ਤੋਂ ਵਿਰੋਧ ਨਾ ਕਰਨ ਸਬੰਧੀ ਹਲਫ਼ਨਾਮਾ ਲੈਣ ਦਾ ਵੀ ਜੋ ਫ਼ੈਸਲਾ ਲਿਆ ਹੈ, ਉਹ ਬਹੁਤ ਮੰਦਭਾਗਾ ਤੇ ਗੈਰ ਕਾਨੂੰਨੀ ਹੈ¢ ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਪਰ ਇਸੇ ਦੇਸ਼ ਦੀ ਨਾਮਵਰ ਯੂਨੀਵਰਸਿਟੀ ਵਲੋਂ ਅਜਿਹਾ ਗੈਰ ਸੰਵਿਧਾਨਿਕ ਫ਼ੈਸਲਾ ਲੈਣਾ ਉਚਿੱਤ ਨਹੀਂ ਹੈ |