ਸਾਹਨੇਵਾਲ, 22 ਜੂਨ (ਹਨੀ ਚਾਠਲੀ/ਅਮਰਜੀਤ ਸਿੰਘ ਮੰਗਲੀ)-ਹਰੇ ਕਿ੍ਸ਼ਨਾ ਮੰਦਿਰ ਨਿਊ ਮਾਡਲ ਟਾਊਨ ਸਾਹਨੇਵਾਲ ਵਿਖੇ ਸਵਰਗਵਾਸੀ ਚੌਧਰੀ ਰਾਕੇਸ਼ ਕੁਮਾਰ ਦੀ ਯਾਦ ਵਿਚ ਹੱਡੀਆਂ ਦੀ ਜਾਂਚ ਅਤੇ ਜਨਰਲ ਬਿਮਾਰੀਆਂ ਦਾ ਚੈੱਕਅਪ ਕੈਂਪ ਲਗਾਇਆ ਗਿਆ | ਇਸ ਸਬੰਧੀ ਕਿ੍ਸ਼ਨਾ ਮੰਦਰ ਟਰੱਸਟ ਦੇ ਪ੍ਰਧਾਨ ਰਸ਼ਪਾਲ ਸਿੰਘ ਨੇ ਦੱਸਿਆ ਕਿ ਮੰਦਿਰ ਵਿਚ ਜੋ ਹੱਡੀਆਂ ਦੀ ਜਾਂਚ ਅਤੇ ਜਨਰਲ ਬਿਮਾਰੀਆਂ ਦਾ ਚੈੱਕਅਪ ਕਰਨ ਸਬੰਧੀ ਕੈਂਪ ਲਗਾਇਆ ਗਿਆ ਸੀ ਉਹ ਸਵ. ਚੌਧਰੀ ਰਾਕੇਸ਼ ਕੁਮਾਰ ਜੋ ਸਾਡੇ ਮੰਦਿਰ ਕਮੇਟੀ ਟਰੱਸਟ ਦੇ ਮੈਂਬਰ ਸਨ, ਉਨ੍ਹਾਂ ਦੀ ਯਾਦ ਵਿਚ ਇਹ ਕੈਂਪ ਲਗਾਇਆ ਗਿਆ ਹੈ | ਪ੍ਰਧਾਨ ਰਸ਼ਪਾਲ ਸਿੰਘ ਨੇ ਕਿਹਾ ਕਿ ਚੌਧਰੀ ਰਾਕੇਸ਼ ਕੁਮਾਰ ਜਿੱਥੇ ਧਾਰਮਿਕ ਵਿਅਕਤੀ ਸਨ, ਉੱਥੇ ਹੀ ਉਹ ਸਮਾਜ ਦੀ ਸੇਵਾ ਕਰਨ ਵਿਚ ਹਰ ਸਮੇਂ ਤਤਪਰ ਰਹਿੰਦੇ ਸਨ | ਪ੍ਰਧਾਨ ਰਸ਼ਪਾਲ ਸਿੰਘ ਨੇ ਦੱਸਿਆ ਕਿ ਮੋਹਣਦੇਈ ਓਸਵਾਲ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਲਗਵਾਏ ਕੈਂਪ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਹੱਡੀਆਂ ਦੇ ਡਾ. ਅਸੀਮ ਕਪਿਲਾ, ਜਨਰਲ ਬਿਮਾਰੀਆਂ ਦੇ ਡਾ. ਟਾਵਫਿਕ ਅਤੇ ਉਨ੍ਹਾਂ ਦੀ ਟੀਮ ਨੇ ਕੈਂਪ 'ਚ ਪਹੁੰਚੇ ਲੋਕਾਂ ਦੇ ਸਰੀਰ ਦੀਆਂ ਹੱਡੀਆਂ ਦੀ ਜਾਂਚ ਅਤੇ ਜਨਰਲ ਬਿਮਾਰੀਆਂ ਦਾ ਚੈੱਕਅਪ ਕਰ ਕੇ ਉਨ੍ਹਾਂ ਨੰੂ ਮੁਫ਼ਤ ਦਵਾਈਆਂ ਦਿੱਤੀਆਂ ਗਈਆ | ਲਗਭਗ 100 ਦੇ ਕਰੀਬ ਲੋਕਾਂ ਨੇ ਇਸ ਕੈਂਪ ਦਾ ਲਾਭ ਉਠਾਇਆ | ਡਾ. ਅਸੀਮ ਕਪਿਲਾ ਨੇ ਕਿਹਾ ਕਿ ਅੱਜ ਕੱਲ੍ਹ ਦੀ ਮਾਡਰਨ ਜ਼ਿੰਦਗੀ ਵਿਚ ਜ਼ਿਆਦਾਤਰ ਵਿਅਕਤੀ ਸਮਾਂ ਬਚਾਉਣ ਅਤੇ ਮਸਾਲੇਦਾਰ ਚੀਜ਼ਾਂ ਫਾਸਟ ਫੂਡ ਖਾਣ ਲੱਗ ਪਏ ਹਨ | ਇਸ ਮੌਕੇ ਡਾ. ਅਸੀਮ ਕਪਿਲਾ, ਡਾ. ਟਾਵਫਿਕ ਨੇ ਹਰੇ ਕਿ੍ਸ਼ਨਾ ਮੰਦਿਰ ਨਿਊ ਮਾਡਲ ਟਾਊਨ ਸਾਹਨੇਵਾਲ ਅਤੇ ਸਮੱੁਚੀ ਟੀਮ ਵਲੋਂ ਇਸ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਪ੍ਰਧਾਨ ਰਸ਼ਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਡਾ. ਅਸੀਮ ਕਪਿਲਾ, ਡਾ. ਟਾਵਫਿਕ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰੀ ਸਿੰਘ, ਸੁਭਾਸ਼ ਚੰਦਰ, ਸਤੀਸ਼ ਕੁਮਾਰ, ਇੰਦਰਜੀਤ ਸਿੰਘ, ਜੱਸੀ ਚੌਧਰੀ, ਅਮਨਿੰਦਰ ਸਿੰਘ, ਗੁਲਸ਼ਨ ਕੁਮਾਰ, ਅਰਵਿੰਦ ਚੌਧਰੀ, ਸੁਰਿੰਦਰਪਾਲ, ਸਤਵਿੰਦਰ ਸਿੰਘ ਜੱਸੜ, ਵਿਨੇ ਕੁਮਾਰ, ਗੁਰਚਰਨ ਸਿੰਘ ਰਾਜਪੂਤ, ਦੀਪਕ ਪਾਂਡੇ, ਰਮਨ ਕੁਮਾਰ, ਰਿਤਿਕ ਕੁਮਾਰ, ਹਰਮਨ ਚੌਧਰੀ ਆਦਿ ਹਾਜ਼ਰ ਸਨ |