30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਬਾਅਦ ਦੁਪਹਿਰ ਹੋਈ ਬਰਸਾਤ ਨੇ ਸ਼ਹਿਰ ਵਾਸੀਆਂ ਨੂੰ ਦਿੱਤੀ ਗਰਮੀ ਤੋਂ ਰਾਹਤ <br/>

ਐਤਵਾਰ ਨੰੂ ਹੋਈ ਬਰਸਾਤ ਵਿਚ ਨਹਾਉਂਦੇ ਹੋਏ ਬੱਚੇ | ਅਜੀਤ ਤਸਵੀਰ <br/> 23-06-2025
ਲੁਧਿਆਣਾ, 22 ਜੂਨ (ਭੁਪਿੰਦਰ ਸਿੰਘ ਬੈਂਸ)-ਐਤਵਾਰ ਨੰੂ ਬਾਅਦ ਦੁਪਹਿਰ ਨੰੂ ਹੋਈ ਬਰਸਾਤ ਨੇ ਸ਼ਹਿਰਵਾਸੀਆਂ ਨੰੂ ਪੈ ਰਹੀ ਅੱਤ ਦੀ ਗਰਮੀ ਤੋ ਰਾਹਤ ਦਿੱਤੀ ਤੇ ਸ਼ਹਿਰ ਦਾ ਮੌਸਮ ਸੁਹਾਵਣਾ ਕਰ ਦਿੱਤਾ | ਸ਼ਹਿਰ ਦਾ ਤਾਪਮਾਨ ਦਾ ਪਾਰਾ ਜੋ 40 ਡਿਗਰੀ ਤੱਕ ਪੁੱਜ ਚੁੱਕਾ ਸੀ | ਉਹ ਇਕ ਦਮ 32 ਡਿਗਰੀ ਤੇ ਜਾ ਪੁੱਜਾ | ਮੌਸਮ ਮਾਹਿਰਾਂ ਅਨੁਸਾਰ 22 ਜੂਨ ਤੋ 27 ਜੂਨ ਤਕ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਗਈ ਹੈ | ਐਤਵਾਰ ਨੰੂ ਸਵੇਰ ਤੋਂ ਲੈਕੇ ਦੁਪਹਿਰ ਤਕ ਗਰਮੀ ਪਿਛਲੇ ਦਿਨਾਂ ਦੀ ਤਰ੍ਹਾਂ ਗਰਮੀ ਦਾ ਪ੍ਰਕੋਪ ਜਾਰੀ ਸੀ, ਪਰ ਬਾਅਦ ਦੁਪਹਿਰ ਸ਼ਹਿਰ ਨੰੂ ਕਾਲੇ ਬੱਦਲਾਂ ਨੇ ਆਪਣੀ ਬੁੱਕਲ ਵਿਚ ਲੈ ਲਿਆ ਤੇ ਠੰਢੀ ਹਵਾ ਚੱਲਣ ਲੱਗੀ, ਜਿਸ ਨੰੂ ਲੈਕੇ ਸ਼ਹਿਰਵਾਸੀਆਂ ਅਤੇ ਖ਼ਾਸ ਕਰ ਬੱਚਿਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਫਿਰ ਇਕ ਦਮ ਕਾਲੇ ਬੱਦਲਾਂ ਦੀ ਗਰਜ ਨਾਲ ਬਰਸਾਤੀ ਸ਼ੁਰੂ ਹੋ ਗਈ | ਪਹਿਲਾ ਬਰਸਾਤ ਨੇ ਹਲਕੀਆਂ ਬੂੰਦਾਂ ਦੇ ਜਰੀਏ ਧਰਤੀ 'ਤੇ ਆਪਣਾ ਪੈਰ ਪਾਇਆ, ਫਿਰ ਦੇਖਦੇ ਹੀ ਦੇਖਦਿਆਂ ਬਰਸਾਤ ਤੇਜ ਹੋ ਗਈ ਤੇ ਕੁੱਝ ਸ਼ਹਿਰਵਾਸੀ ਆਪਣੇ ਘਰਾਂ ਦੀ ਛੱਤਾਂ 'ਤੇ ਚੜ੍ਹ ਕੇ ਮੀਂਹ ਵਿਚ ਨਹਾ ਕੇ ਇਸਦਾ ਆਨੰਦ ਮਾਣਨ ਲੱਗੇ | ਉਥੇ ਬੱਚਿਆਂ ਵਿਚ ਇਸ ਮੀਂਹ ਨੰੂ ਲੈਕੇ ਖ਼ਾਸਾ ਉਤਸ਼ਾਹ ਦੇਖਣ ਨੰੂ ਮਿਲਿਆ | ਬੱਚੇ ਮੀਂਹ ਸ਼ੁਰੂ ਹੁੰਦਿਆਂ ਹੀ ਆਪਣੇ ਮੁਹੱਲਿਆਂ ਦੀ ਗਲੀਆਂ ਤੇ ਘਰਾਂ ਦੀਆਂ ਛੱਤਾਂ 'ਤੇ ਜਾਕੇ ਮੀਂਹ ਵਿਚ ਨਹਾਉਣ ਦਾ ਆਨੰਦ ਮਾਣਨ ਲੱਗ ਪਏ | ਉਥੇ ਹੀ ਸ਼ਹਿਰਵਾਸੀ ਵੀ ਸ਼ਾਮ ਨੰੂ ਠੰਡੇ ਹੋਏ ਮੌਸਮ ਵਿਚ ਬਾਜ਼ਾਰਾਂ ਵਿਚ ਘੁੰਮਦੇ ਹੋਏ ਨਜ਼ਰ ਆਏ |

ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ <br/> ਅਗਲੀ ਖ਼ਬਰ ਲੁਧਿਆਣਾ ਪੱਛਮੀ ਉਪ-ਚੋਣ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੇ ਇਸ ਦੇ 3 ਕਿੱਲੋਮੀਟਰ ਦੇ ਨਾਲ ਲੱਗਦੇ ਖੇਤਰ ਵਿਚ ਅੱਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।